ਆਰਐੱਸ ਬਾਲੀ ਤੇ ਰਾਜੇਸ਼ ਸ਼ਰਮਾ ਦੇ ਨਾਂ ਆਏ ਸਾਹਮਣੇ
ਹਿਮਾਚਲ ਪ੍ਰਦੇਸ਼ ਦੇ ਨਗਰੋਟਾ ਤੋਂ ਕਾਂਗਰਸੀ ਵਿਧਾਇਕ, ਹਿਮਾਚਲ ਪ੍ਰਦੇਸ਼ ਟੂਰਿਜ਼ਮ ਡਿਵੈਲਪਮੈਂਟ ਕਾਰਪੋਰੇਸ਼ਨ ਦੇ ਚੇਅਰਮੈਨ ਅਤੇ ਹਿਮਾਚਲ ਪ੍ਰਦੇਸ਼ ਟੂਰਿਜ਼ਮ ਡਿਵੈਲਪਮੈਂਟ ਬੋਰਡ ਦੇ ਵਾਈਸ ਚੇਅਰਮੈਨ ਆਰਐੱਸ ਬਾਲੀ ਦਾ ਨਾਂ ਸਾਹਮਣੇ ਆਇਆ ਹੈ। ਇਸ ਦੇ ਨਾਲ ਹੀ ਧੋਖਾਧੜੀ ਵਿਚ ਸ਼੍ਰੀ ਬਾਲਾਜੀ ਹਸਪਤਾਲ ਕਾਂਗੜਾ ਅਤੇ ਕਾਂਗਰਸੀ ਆਗੂ ਡਾਕਟਰ ਰਾਜੇਸ਼ ਸ਼ਰਮਾ ਦਾ ਨਾਂ ਵੀ ਸਾਹਮਣੇ ਆਇਆ ਹੈ। ਉਨ੍ਹਾਂ ਦੇ ਟਿਕਾਣਿਆਂ ਦੀ ਤਲਾਸ਼ੀ ਲਈ ਜਾ ਰਹੀ ਹੈ। ਕਾਂਗਰਸੀ ਵਿਧਾਇਕ ਆਰਐੱਸ ਬਾਲੀ ਨਾਲ ਜੁੜੇ ਕੰਪਲੈਕਸਾਂ ਅਤੇ ਨਿੱਜੀ ਹਸਪਤਾਲਾਂ ‘ਤੇ ਛਾਪੇਮਾਰੀ ਕੀਤੀ ਗਈ ਹੈ। ਕਾਂਗਰਸ ਆਗੂ ਡਾ.ਰਾਜੇਸ਼ ਸ਼ਰਮਾ ਨੂੰ ਡੇਹਰਾ ਤੋਂ ਟਿਕਟ ਨਹੀਂ ਦਿੱਤੀ ਗਈ ਸੀ।
ਈਡੀ ਦੇ ਰਾਡਾਰ ‘ਤੇ ਕਈ ਨੇਤਾ
ਈਡੀ ਨੇ ਬੁੱਧਵਾਰ ਸਵੇਰੇ ਕਾਂਗੜਾ ਸ਼ਹਿਰ ਦੇ ਤਿੰਨ ਨਿੱਜੀ ਹਸਪਤਾਲਾਂ ‘ਤੇ ਛਾਪੇਮਾਰੀ ਕੀਤੀ। ਇਸ ਦੌਰਾਨ ਹਸਪਤਾਲਾਂ ਦੇ ਰਿਕਾਰਡ ਦੀ ਪੜਤਾਲ ਕੀਤੀ ਗਈ। ਈਡੀ ਦੇ ਛਾਪੇ ਨੇ ਹਲਚਲ ਮਚਾ ਦਿੱਤੀ ਹੈ। ਦੱਸਿਆ ਜਾ ਰਿਹਾ ਹੈ ਕਿ ਕਈ ਨੇਤਾ ਈਡੀ ਦੇ ਰਾਡਾਰ ‘ਤੇ ਹਨ, ਜਿਸ ਕਾਰਨ ਈਡੀ ਲਗਾਤਾਰ ਹਿਮਾਚਲ ‘ਚ ਛਾਪੇਮਾਰੀ ਕਰ ਰਹੀ ਹੈ।
ਈਡੀ ਨੇ ਕਾਂਗਰਸੀ ਆਗੂ ਦੇ ਘਰ ਦੀ ਲਈ ਤਲਾਸ਼ੀ
ਜਾਣਕਾਰੀ ਅਨੁਸਾਰ ਕਾਂਗੜਾ ਦੇ ਤਿੰਨ ਵੱਡੇ ਪ੍ਰਾਈਵੇਟ ਹਸਪਤਾਲਾਂ ਫਾਰਟੀਸ ਹਸਪਤਾਲ, ਸ਼੍ਰੀ ਬਾਲਾਜੀ ਹਸਪਤਾਲ ਅਤੇ ਸਿਟੀ ਹਸਪਤਾਲ ਮਟੌਰ ਵਿਚ ਛਾਪੇਮਾਰੀ ਕੀਤੀ ਗਈ ਹੈ। ਇਨ੍ਹਾਂ ਵਿੱਚੋਂ ਫੋਰਟਿਸ ਹਸਪਤਾਲ ਦੇ ਮਾਲਕ ਆਰਐਸ ਬਾਲੀ ਅਤੇ ਸ਼੍ਰੀ ਬਾਲਾਜੀ ਹਸਪਤਾਲ ਦੇ ਮਾਲਕ ਡਾਕਟਰ ਰਾਜੇਸ਼ ਸ਼ਰਮਾ ਦੇ ਘਰ ਦੀ ਵੀ ਈਡੀ ਵੱਲੋਂ ਜਾਂਚ ਕੀਤੀ ਜਾ ਰਹੀ ਹੈ। ਆਰਐਸ ਬਾਲੀ ਟੂਰਿਜ਼ਮ ਕਾਰਪੋਰੇਸ਼ਨ ਦੇ ਚੇਅਰਮੈਨ ਹਨ ਅਤੇ ਸਰਕਾਰ ਵਿੱਚ ਕੈਬਨਿਟ ਰੈਂਕ ਵੀ ਰੱਖਦੇ ਹਨ, ਜਦੋਂਕਿ ਡਾ: ਰਾਜੇਸ਼ ਸ਼ਰਮਾ ਸੂਬਾ ਕਾਂਗਰਸ ਕਮੇਟੀ ਦੇ ਖ਼ਜ਼ਾਨਚੀ ਵੀ ਹਨ।
ਜਾਣਕਾਰੀ ਅਨੁਸਾਰ ਬੁੱਧਵਾਰ ਸਵੇਰੇ ਈਡੀ ਅਧਿਕਾਰੀ ਅਤੇ ਸੀਆਰਪੀਐਫ ਦੇ ਜਵਾਨ ਪੰਜਾਬ ਨੰਬਰ ਇਨੋਵਾ ਗੱਡੀ ਵਿੱਚ ਕਾਂਗੜਾ ਪੁੱਜੇ ਅਤੇ ਉਨ੍ਹਾਂ ਦੀਆਂ ਵੱਖ-ਵੱਖ ਟੀਮਾਂ ਨੇ ਇੱਕੋ ਸਮੇਂ ਤਿੰਨੋਂ ਹਸਪਤਾਲਾਂ ਵਿੱਚ ਜਾਂਚ ਸ਼ੁਰੂ ਕਰ ਦਿੱਤੀ। ਜਾਣਕਾਰੀ ਮੁਤਾਬਕ ਆਯੁਸ਼ਮਾਨ ਨਾਲ ਜੁੜੀ ਜਾਂਚ ਨੂੰ ਲੈ ਕੇ ਇਹ ਕਾਰਵਾਈ ਕੀਤੀ ਗਈ ਹੈ।