ਜਾਪਾਨ ਅਤੇ ਮਿਆਂਮਾਰ ਤੋਂ ਬਾਅਦ ਹੁਣ ਅਫ਼ਗਾਨਿਸਤਾਨ ਵਿਚ ਵੀ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਹਨ। ਦੇਰ ਰਾਤ ਆਏ ਇਨ੍ਹਾਂ ਝਟਕਿਆਂ ਦੀ ਤੀਬਰਤਾ ਰਿਕਟਰ ਪੈਮਾਨੇ ‘ਤੇ 4.4 ਮਾਪੀ ਗਈ। ਰਾਸ਼ਟਰੀ ਭੂਚਾਲ ਵਿਗਿਆਨ ਕੇਂਦਰ ਦੇ ਅਨੁਸਾਰ, ਇਸ ਭੂਚਾਲ ਦਾ ਕੇਂਦਰ ਫੈਜ਼ਾਬਾਦ ਤੋਂ 126 ਕਿਲੋਮੀਟਰ ਪੂਰਬ ਵਿਚ ਸੀ।
NCS ਨੇ ਟਵੀਟ ਕੀਤਾ ਕਿ ਅਫਗਾਨਿਸਤਾਨ ‘ਚ ਦੇਰ ਰਾਤ 12:28 ਵਜੇ ਅਤੇ 52 ਸਕਿੰਟ ‘ਤੇ ਭੂਚਾਲ ਦੇ ਝਟਕੇ ਲੱਗੇ। ਇਸ ਭੂਚਾਲ ਦਾ ਕੇਂਦਰ ਜ਼ਮੀਨ ਦੇ ਹੇਠਾਂ 80 ਕਿਲੋਮੀਟਰ ਡੂੰਘਾ ਸੀ। ਇਸ ਦਾ ਟਿਕਾਣਾ ਫੈਜ਼ਾਬਾਦ ਦੇ 126 ਪੂਰਬ ਵੱਲ ਸੀ। ਇਸ ਤੋਂ ਕੁਝ ਸਮਾਂ ਪਹਿਲਾਂ ਭਾਰਤ ਦੇ ਉੱਤਰ-ਪੂਰਬੀ ਰਾਜ ਮਣੀਪੁਰ ਵਿਚ ਧਰਤੀ ਹਿੱਲੀ ਸੀ। ਇਹ ਭੂਚਾਲ ਦੇਰ ਰਾਤ 12:1 ਮਿੰਟ ਅਤੇ 36 ਸਕਿੰਟ ‘ਤੇ ਆਇਆ। ਰਿਕਟਰ ਪੈਮਾਨੇ ‘ਤੇ ਇਸ ਦੀ ਤੀਬਰਤਾ 3.0 ਮਾਪੀ ਗਈ। ਮਣੀਪੁਰ ਤੋਂ ਇਲਾਵਾ ਬੰਗਾਲ ‘ਚ ਵੀ ਦੇਰ ਰਾਤ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ, ਜਿਸ ਦੀ ਤੀਬਰਤਾ ਰਿਕਟਰ ਪੈਮਾਨੇ ‘ਤੇ 3.5 ਮਾਪੀ ਗਈ।
ਅਮਰੀਕਾ ‘ਚ ਭੂਚਾਲ ਕਾਰਨ ਧਮਾਕੇ ਦਾ ਖ਼ਦਸ਼ਾ
ਅਮਰੀਕੀ ਭੂ-ਵਿਗਿਆਨ ਸਰਵੇਖਣ ਨੇ ਮੈਨਹਟਨ ਅਤੇ ਕਵੀਂਸ ਦੇ ਵਿਚਕਾਰ ਇਕ ਟਾਪੂ ‘ਤੇ ਇਕ ਛੋਟੇ ਧਮਾਕੇ ਦੀ ਸੰਭਾਵਨਾ ਬਾਰੇ ਚੇਤਾਵਨੀ ਦਿੱਤੀ ਹੈ। ਧਮਾਕੇ ਦਾ ਕਾਰਨ ਨਿਊਯਾਰਕ ਵਿਚ ਮੰਗਲਵਾਰ ਤੜਕੇ ਆਇਆ ਭੂਚਾਲ ਹੈ, ਜਿਸ ਦੀ ਤੀਬਰਤਾ ਰਿਕਟਰ ਪੈਮਾਨੇ ‘ਤੇ 1.7 ਮਾਪੀ ਗਈ ਸੀ। ਮੈਨਹਟਨ ਅਤੇ ਕਵੀਂਸ ਦੇ ਕੁਝ ਲੋਕਾਂ ਨੇ ਕਿਹਾ ਕਿ ਸਵੇਰੇ 6 ਵਜੇ ਤੋਂ ਪਹਿਲਾਂ ਛੋਟੇ ਧਮਾਕਿਆਂ ਦੀ ਆਵਾਜ਼ ਆ ਰਹੀ ਸੀ।