ਪੀਐੱਮ ਨੂੰ ਮਿਲੇ ਗਿਫਟਾਂ ਦੀ ਨਿਲਾਮੀ ਦਾ ਇਹ ਛੇਵਾਂ ਪੜਾਅ ਹੈ। ਇਸ ਦੀ ਸ਼ੁਰੂਆਤ 2019 ’ਚ ਕੀਤੀ ਗਈ ਸੀ, ਜਿਹੜੀ ਸਾਲ ’ਚ ਦੋ ਵਾਰੀ ਕੀਤੀ ਗਈ।
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਮਿਲੇ ਗਿਫਟਾਂ ਨੂੰ ਜੇਕਰ ਤੁਸੀਂ ਆਪਣੇ ਘਰ, ਦਫ਼ਤਰ ਜਾਂ ਮਿਊਜ਼ੀਅਮ ’ਚ ਸੰਭਾਲਣਾ ਚਾਹੁੰਦੇ ਹੋ ਤਾਂ ਹੁਣ ਉਨ੍ਹਾਂ ਨੂੰ ਆਨਲਾਈਨ ਨਿਲਾਮੀ ਦੇ ਜ਼ਰੀਏ ਆਸਾਨੀ ਨਾਲ ਹਾਸਲ ਕਰ ਸਕਦੇ ਹੋ। ਪੀਐੱਮ ਨੂੰ ਮਿਲੇ ਗਿਫਟਾਂ ਦੀ ਨਿਲਾਮੀ 17 ਸਤੰਬਰ ਤੋਂ ਸ਼ੁਰੂ ਹੋ ਕੇ ਦੋ ਅਕਤੂਬਰ ਤੱਕ ਚੱਲੇਗੀ।
ਇਸ ਦੌਰਾਨ ਨਿਲਾਮੀ ਲਈ ਕੁੱਲ 602 ਗਿਫਟਾਂ ਨੂੰ ਰੱਖਿਆ ਗਿਆ ਹੈ, ਜਿਹੜੇ ਪੀਐੱਮ ਨੂੰ ਦੇਸ਼ ਦੇ ਵੱਖ-ਵੱਖ ਹਿੱਸਿਆਂ ਤੋਂ ਪ੍ਰਮੁੱਖ ਲੋਕਾਂ ਵਲੋਂ ਦਿੱਤੇ ਗਏ ਹਨ। ਇਨ੍ਹਾਂ ’ਚ ਸਭ ਤੋਂ ਖ਼ਾਸ ਗਿਫਟ ਪੈਰਿਸ ਪੈਰਾਲੰਪਿਕ ’ਚ ਸਿਲਵਰ ਮੈਡਲ ਜਿੱਤਣ ਵਾਲੇ ਨਿਸ਼ਾਦ ਕੁਮਾਰ ਦੇ ਜੁੱਤੇ ਹਨ, ਜਿਹੜੇ ਨਿਲਾਮੀ ਲਈ ਰੱਖੇ ਗਏ ਗਿਫਟਾਂ ’ਚ ਸਭ ਤੋਂ ਜ਼ਿਆਦਾ ਸਵਾ ਅੱਠ ਲੱਖ (ਬੇਸ ਪ੍ਰਾਈਸ) ਰੁਪਏ ਦੇ ਹਨ। ਉੱਥੇ ਨਿਲਾਮੀ ਲਈ ਰੱਖੇ ਗਏ ਗਿਫਟਾਂ ’ਚ ਜਿਸਦੀ ਕੀਮਤ ਸਭ ਤੋਂ ਘੱਟ ਹੈ, ਉਹ ਪੀਐੱਮ ਨੂੰ ਭੇਟ ਕੀਤੇ ਅੰਗਵਸਤਰ ਹਨ। ਇਸ ਦੀ ਬੇਸ ਪ੍ਰਾਈਸ ਕਰੀਬ ਛੇ ਸੌ ਰੁਪਏ ਨਿਰਧਾਰਤ ਕੀਤੀ ਗਈ ਹੈ।
ਪੀਐੱਮ ਨੂੰ ਮਿਲੇ ਗਿਫਟਾਂ ਦੀ ਨਿਲਾਮੀ ਦਾ ਇਹ ਛੇਵਾਂ ਪੜਾਅ ਹੈ। ਇਸ ਦੀ ਸ਼ੁਰੂਆਤ 2019 ’ਚ ਕੀਤੀ ਗਈ ਸੀ, ਜਿਹੜੀ ਸਾਲ ’ਚ ਦੋ ਵਾਰੀ ਕੀਤੀ ਗਈ। ਹਾਲਾਂਕਿ ਉਸ ਤੋਂ ਬਾਅਦ 2020 ’ਚ ਕੋਵਿਡ ਦੇ ਕਾਰਨ ਨਹੀਂ ਹੋ ਸਕੀ ਸੀ ਪਰ ਫਿਰ ਇਹ ਹਰ ਸਾਲ ਹੁੰਦੀ ਰਹੀ ਹੈ।
ਇਨ੍ਹਾਂ ਗਿਫਟਾਂ ਦੀ ਨਿਲਾਮੀ ਤੋਂ ਮਿਲਣ ਵਾਲੀ ਰਕਮ ਪੀਐੱਮ ਵਲੋਂ ਗੰਗਾ ਸਫ਼ਾਈ ਲਈ ਚੱਲ ਰਹੇ ਨਮਾਮਿ ਗੰਗੇ ਪ੍ਰਾਜੈਕਟ ’ਚ ਦਾਨ ਦੇ ਦਿੱਤੀ ਜਾਂਦੀ ਹੈ। ਕੇਂਦਰੀ ਸੈਰ ਸਪਾਟਾ ਤੇ ਸਭਿਆਚਾਰ ਮੰਤਰੀ ਗਜੇਂਦਰ ਸਿੰਘ ਸ਼ੇਖਾਵਤ ਨੇ ਸੋਮਵਾਰ ਨੂੰ ਪੱਤਰਕਾਰਾਂ ਨਾਲ ਚਰਚਾ ’ਚ ਪੀਐੱਮ ਨੂੰ ਮਿਲੇ ਗਿਫਟਾਂ ਦੀ ਨਿਲਾਮੀ ਦੇ ਬਾਰੇ ਦੱਸਿਆ ਕਿ ਲੋਕਾਂ ’ਚ ਪੀਐੱਮ ਮੋਦੀ ਦੇ ਗਿਫਟਾਂ ਨੂੰ ਹਾਸਲ ਕਰਨ ਦੀ ਏਨੀ ਦੌੜ ਹੈ ਕਿ ਹਰ ਸਾਲ ਬੇਸ ਪ੍ਰਾਈਸ ਤੋਂ ਕਈ ਗੁਣਾ ਜ਼ਿਆਦਾ ਕੀਮਤ ’ਤੇ ਇਨ੍ਹਾਂ ਗਿਫਟਾਂ ਨੂੰ ਲੋਕ ਨਿਲਾਮੀ ਰਾਹੀਂ ਖ਼ਰੀਦ ਲੈਂਦੇ ਹਨ।
ਨਿਲਾਮੀ ਲਈ ਰੱਖੇ ਗਏ ਪੀਐੱਮ ਦੇ ਗਿਫਟਾਂ ’ਚ ਨਿਸ਼ਾਦ ਕੁਮਾਰ ਦੇ ਜੁੱਤਿਆਂ ਤੋਂ ਇਲਾਵਾ ਪੈਰਿਸ ਪੈਰਾਲੰਪਿਕ ਦੇ ਖਿਡਾਰੀਆਂ ਵਲੋਂ ਸਮੂਹਿਕ ਰੂਪ ’ਚ ਭੇਟ ਕੀਤੀ ਗਈ ਟੋਪੀ, ਪੈਰਿਸ ਪੈਰਾਲੰਪਿਕ ’ਚ ਕਾਂਸੇ ਦਾ ਮੈਡਲ ਜਿੱਤਣ ਵਾਲੀ ਨਿਤਿਆ ਸ਼੍ਰੀਸਿਵਨ ਤੇ ਸੁਕਾਂਤ ਕਦਮ ਵਲੋਂ ਭੇਟ ਕੀਤੇ ਗਏ ਬੈਡਮਿੰਟਨ ਦੇ ਰੈਕੇਟ ਦੇ ਨਾਲ ਹੀ ਤਿੰਨ ਵਿਸ਼ਾਲ ਗਦਾ, ਦੋ ਤਲਵਾਰਾਂ, ਪੱਗੜੀ, ਅੰਗਵਸਤਰ, ਜਿਨ੍ਹਾਂ ’ਚ ਸ਼ਾਲ, ਗਮਛਾ ਆਦਿ ਸ਼ਾਮਲ ਹਨ। ਗਿਫਟਾਂ ’ਚ ਵੱਡੀ ਗਿਣਤੀ ਵਿਚ ਪੇਂਟਿੰਗਜ਼ ਤੇ ਭਗਵਾਨ ਦੀਆਂ ਮੂਰਤੀਆਂ ਵੀ ਸ਼ਾਮਲ ਹਨ। ਨਿਲਾਮੀ ਲਈ ਰੱਖੇ ਗਏ ਸਾਰੇ ਗਿਫਟਾਂ ਦੀ ਕੁੱਲ ਕੀਮਤ (ਟੋਟਲ ਬੇਸ ਪ੍ਰਾਈਸ) ਡੇਢ ਕਰੋੜ ਰੁਪਏ ਰੱਖੀ ਗਈ ਹੈ।
ਹੁਣ ਤੱਕ ਇਕੱਠੇ ਕੀਤੇ ਜਾ ਚੁੱਕੇ ਹਨ 54 ਕਰੋੜ
ਪੀਐੱਮ ਨੂੰ ਮਿਲਣ ਵਾਲੇ ਗਿਫਟਾਂ ਦੀ ਨਿਲਾਮੀ ਤੋਂ ਹੁਣ ਤੱਕ ਕਰੀਬ 54 ਕਰੋੜ ਰੁਪਏ ਇਕੱਠੇ ਕੀਤੇ ਜਾ ਚੁੱਕੇ ਹਨ। ਜਿਹੜੇ ਫ਼ਿਲਹਾਲ ਨਮਾਮਿ ਗੰਗੇ ਪ੍ਰਾਜੈਕਟ ਨੂੰ ਦਾਨ ਦੇ ਦਿੱਤੇ ਗਏ ਹਨ। ਉੱਥੇ 2019 ’ਚ ਕਰੀਬ 14 ਕਰੋੜ, 2022 ’ਚ ਕਰੀਬ 14.5 ਕਰੋੜ ਤੇ 2023 ’ਚ 11 ਕਰੋੜ ਦੀ ਰਕਮ ਇਕੱਠੀ ਕੀਤੀ ਗਈ ਹੈ।
ਬੇਸ ਪ੍ਰਾਈਸ ਤੋਂ ਕਈ ਗੁਣਾ ਜ਼ਿਆਦਾ ਕੀਮਤ ਮਿਲੀ
ਸਾਲ ਬੇਸ ਪ੍ਰਾਈਸ ਨਿਲਾਮੀ ਤੋਂ ਮਿਲੀ ਰਕਮ
2019 ਤੈਅ ਨਹੀਂ ਕਰੀਬ 14 ਕਰੋੜ
2021 ਤੈਅ ਨਹੀਂ ਕਰੀਬ 15 ਕਰੋੜ
2022 ਦੋ ਕਰੋੜ 14.4 ਕਰੋੜ
2023 2.8 ਕਰੋੜ 11 ਕਰੋੜ
2024 1.50 ਕਰੋੜ ਹਾਲੇ ਨਹੀਂ