ਹੁਣ ਤੱਕ 25 ਲਾਸ਼ਾਂ ਨੂੰ ਏਟਾ ਪੋਸਟ ਮਾਰਟਮ ਹੋਮ ਲਿਆਂਦਾ ਗਿਆ ਹੈ।
ਉੱਤਰ ਪ੍ਰਦੇਸ਼ ਦੇ ਹਾਥਰਸ ਜ਼ਿਲ੍ਹੇ ‘ਚ ਵੱਡਾ ਹਾਦਸਾ ਵਾਪਰਿਆ ਹੈ। ਸਿਕੰਦਰਰਾਉ ਤੋਂ ਏਟਾ ਰੋਡ ‘ਤੇ ਸਥਿਤ ਪਿੰਡ ਫੁੱਲਰਾਏ ‘ਚ ਸਤਿਸੰਗ ਸੁਣਨ ਪਹੁੰਚੀ ਹਜ਼ਾਰਾਂ ਦੀ ਭੀੜ ਜਦੋਂ ਸਤਿਸੰਗ ਹੋਣ ਤੋਂ ਬਾਅਦ ਬਾਹਰ ਨਿਕਲ ਰਹੀ ਸੀ ਤਾਂ ਭਾਜੜ ਮਚ ਗਈ। ਇਸ ਭਾਜੜ ਦੌਰਾਨ ਕਰੀਬ 90 ਲੋਕਾਂ ਦੀ ਮੌਤ ਹੋਣ ਦੀ ਜਾਣਕਾਰੀ ਸਾਹਮਣੇ ਆ ਰਹੀ ਹੈ।
ਮਰਨ ਵਾਲਿਆਂ ‘ਚ ਹਾਥਰਸ ਤੇ ਏਟਾ ਦੇ ਰਹਿਣ ਵਾਲੇ ਹਨ। ਮ੍ਰਿਤਕਾਂ ਨੂੰ ਅਲੀਗੜ੍ਹ ਤੇ ਏਟਾ ਲਿਜਾਇਆ ਗਿਆ। ਡੀਐਮ ਆਸ਼ੀਸ਼ ਕੁਮਾਰ ਅਤੇ ਐਸਪੀ ਨਿਪੁਨ ਅਗਰਵਾਲ ਮੌਕੇ ਲਈ ਰਵਾਨਾ ਹੋ ਗਏ ਹਨ।
ਹੁਣ ਤੱਕ 25 ਲਾਸ਼ਾਂ ਨੂੰ ਏਟਾ ਪੋਸਟ ਮਾਰਟਮ ਹੋਮ ਲਿਆਂਦਾ ਗਿਆ ਹੈ। ਮਰਨ ਵਾਲਿਆਂ ‘ਚ ਕਈ ਔਰਤਾਂ ਤੇ ਇੱਕ ਬੱਚਾ ਸ਼ਾਮਲ ਹੈ। ਘਟਨਾ ਸਥਾਨ ਏਟਾ ਸਿਕੰਦਰਾਰਾਊ ਬਾਰਡਰ ‘ਤੇ ਹੈ।
ਏਟਾ ਦੇ ਸੀਐਮਓ ਉਮੇਸ਼ ਕੁਮਾਰ ਤ੍ਰਿਪਾਠੀ ਨੇ ਹਾਦਸੇ ‘ਚ 27 ਲੋਕਾਂ ਦੀ ਮੌਤ ਦੀ ਪੁਸ਼ਟੀ ਕੀਤੀ ਹੈ ਜਿਨ੍ਹਾਂ ਵਿੱਚ 25 ਔਰਤਾਂ ਤੇ ਦੋ ਪੁਰਸ਼ ਸ਼ਾਮਲ ਹਨ। ਇਸ ਦੇ ਨਾਲ ਹੀ ਮੁੱਖ ਮੰਤਰੀ ਯੋਗੀ ਆਦਿਤਿਆਨਾਥ ਨੇ ਹਾਥਰਸ ‘ਚ ਹੋਏ ਹਾਦਸੇ ਦਾ ਨੋਟਿਸ ਲਿਆ ਹੈ। ਮੁੱਖ ਮੰਤਰੀ ਨੇ ਮ੍ਰਿਤਕਾਂ ਦੇ ਦੁਖੀ ਪਰਿਵਾਰਾਂ ਨਾਲ ਹਮਦਰਦੀ ਪ੍ਰਗਟ ਕੀਤੀ ਹੈ।
ਸੀਐਮ ਯੋਗੀ ਨੇ ਲਈ ਹਾਦਸੇ ਦੀ ਜਾਣਕਾਰੀ
ਮੁੱਖ ਮੰਤਰੀ ਯੋਗੀ ਆਦਿਤਿਆਨਾਥ ਨੇ ਹਾਥਰਸ ਜ਼ਿਲ੍ਹੇ ‘ਚ ਵਾਪਰੇ ਹਾਦਸੇ ਦਾ ਨੋਟਿਸ ਲਿਆ ਹੈ। ਉਨ੍ਹਾਂ ਨੇ ਮ੍ਰਿਤਕਾਂ ਦੇ ਪਰਿਵਾਰਾਂ ਨਾਲ ਹਮਦਰਦੀ ਪ੍ਰਗਟ ਕੀਤੀ ਹੈ। ਮੁੱਖ ਮੰਤਰੀ ਨੇ ਜ਼ਿਲ੍ਹਾ ਪ੍ਰਸ਼ਾਸਨ ਦੇ ਅਧਿਕਾਰੀਆਂ ਨੂੰ ਜ਼ਖ਼ਮੀਆਂ ਨੂੰ ਤੁਰੰਤ ਹਸਪਤਾਲ ਪਹੁੰਚਾਉਣ ਤੇ ਉਨ੍ਹਾਂ ਦਾ ਢੁੱਕਵਾਂ ਇਲਾਜ ਕਰਨ ਦੇ ਨਿਰਦੇਸ਼ ਦਿੱਤੇ ਹਨ। ਜ਼ਖਮੀਆਂ ਦੇ ਜਲਦੀ ਠੀਕ ਹੋਣ ਦੀ ਵੀ ਕਾਮਨਾ ਕੀਤੀ। ਮੁੱਖ ਮੰਤਰੀ ਨੇ ਜ਼ਿਲ੍ਹਾ ਪ੍ਰਸ਼ਾਸਨ ਦੇ ਅਧਿਕਾਰੀਆਂ ਨੂੰ ਮੌਕੇ ’ਤੇ ਪੁੱਜ ਕੇ ਰਾਹਤ ਕਾਰਜਾਂ ਵਿੱਚ ਤੇਜ਼ੀ ਲਿਆਉਣ ਦੇ ਨਿਰਦੇਸ਼ ਦਿੱਤੇ ਹਨ।