Monday, October 14, 2024
Google search engine
HomeDeshਪੜਤਾਲ ਦੌਰਾਨ ਸਰਪੰਚਾਂ ਲਈ 3683 ਤੇ ਪੰਚਾਂ ਲਈ 11734 ਨਾਮਜ਼ਦਗੀਆਂ ਰੱਦ, ਆਪਸੀ...

ਪੜਤਾਲ ਦੌਰਾਨ ਸਰਪੰਚਾਂ ਲਈ 3683 ਤੇ ਪੰਚਾਂ ਲਈ 11734 ਨਾਮਜ਼ਦਗੀਆਂ ਰੱਦ, ਆਪਸੀ ਸਹਿਮਤੀ ਨਾਲ ਬਣੀਆਂ ਸਿਰਫ਼ 8 ਪੰਚਾਇਤਾਂ

ਗੁਰਦਾਸਪੁਰ ਦੀਆਂ 1279 ਪੰਚਾਇਤਾਂ ਲਈ 1208 ਸਰਪੰਚਾਂ ਅਤੇ 3533 ਪੰਚਾਂ ਦੀਆਂ ਨਾਮਜ਼ਦਗੀਆਂ ਰੱਦ ਕਰ ਦਿੱਤੀਆਂ ਗਈਆਂ ਹਨ

ਪੰਚਾਇਤ ਚੋਣਾਂ ਲਈ ਕਾਗਜ਼ ਵਾਪਸ ਲੈਣ ਤੇ ਨਾਮਜ਼ਦਗੀ ਪੱਤਰਾਂ ਦੀ ਜਾਂਚ ਪੜਤਾਲ ਦੌਰਾਨ ਸੂਬੇ ਵਿਚ 3683 ਸਰਪੰਚਾਂ ਅਤੇ 11734 ਪੰਚਾਂ ਦੀਆਂ ਨਾਮਜ਼ਦਗੀਆਂ ਰੱਦ ਕੀਤੀਆਂ ਗਈਆਂ ਹਨ ।
ਚੋਣ ਕਮਿਸ਼ਨ ਦਫ਼ਤਰ ਵਲੋ ਜਾਰੀ ਰਿਪੋਰਟ ਅਨੁਸਾਰ ਅੰਮ੍ਰਿਤਸਰ ਵਿਖੇ ਸਰਪੰਚਾਂ ਲਈ 247 ਅਤੇ ਪੰਚਾਂ ਲਈ 1387 ਨਾਮਜ਼ਦਗੀਆਂ ਰੱਦ ਹੋਈਆਂ ਹਨ। ਇਸੀ ਤਰ੍ਹਾਂ ਬਠਿੰਡਾ ਵਿਖੇ 68 ਸਰਪੰਚਾਂ ਤੇ 248 ਪੰਚਾਂ, ਬਰਨਾਲਾ ’ਚ 20 ਸਰਪੰਚਾਂ ਤੇ 30 ਪੰਚਾਂ, ਫ਼ਤਹਿਗੜ੍ਹ ਸਾਹਿਬ ਵਿਖੇ 106 ਸਰਪੰਚਾਂ ਤੇ 242 ਪੰਚਾਂ, ਫਰੀਦਕੋਟ ਵਿਖੇ 70 ਸਰਪੰਚਾਂ ਤੇ 209 ਪੰਚਾਂ , ਫਾਜ਼ਿਲਕਾ ਵਿਖੇ 52 ਸਰਪੰਚਾਂ ਤੇ 138 ਪੰਚਾਂ, ਗੁਰਦਾਸਪੁਰ ਵਿਖੇ 1208 ਸਰਪੰਚਾਂ ਤੇ 3533 ਪੰਚਾਂ ਦੀਆਂ ਨਾਮਜ਼ਦਗੀਆਂ ਰੱਦ ਹੋਈਆਂ ਹਨ।
ਏਸੇ ਤਰ੍ਹਾਂ ਹੁਸ਼ਿਆਰਪੁਰ ’ਚ 18 ਸਰਪੰਚਾਂ ਤੇ 87 ਪੰਚਾਂ, ਜਲੰਧਰ ਵਿਖੇ 68 ਸਰਪੰਚਾਂ ਤੇ 214 ਪੰਚਾਂ , ਕਪੂਰਥਲਾ ’ਚ 45 ਸਰਪੰਚਾਂ ਤੇ 190 ਪੰਚਾਂ , ਲੁਧਿਆਣਾ ’ਚ 134 ਸਰਪੰਚਾਂ ਤੇ 537 ਪੰਚਾਂ , ਮਾਨਸਾ ਵਿਖੇ 15 ਸਰਪੰਚਾਂ ਤੇ 45 ਪੰਚਾਂ , ਮਲੇਰਕੋਟਲਾ ਵਿਖੇ ਸਰਪੰਚਾਂ ਲਈ 4 ਅਤੇ ਪੰਚਾਂ ਲਈ 23 ਨਾਮਜ਼ਦਗੀਆਂ ਰੱਦ ਹੋਈਆਂ ਹਨ।
ਜਦਕਿ ਮੋਗਾ ਜ਼ਿਲੇ ਵਿਚ 115 ਸਰਪੰਚਾਂ ਤੇ 376, ਐਸ.ਏ.ਐਸ ਨਗਰ ’ਚ 122 ਸਰਪੰਚਾਂ ਤੇ 389 ਪੰਚਾਂ, ਸ੍ਰੀ ਮੁਕਤਸਰ ਸਾਹਿਬ ਵਿਖੇ 98 ਸਰਪੰਚਾਂ ਤੇ 303 ਪੰਚਾਂ, ਐਸ.ਬੀ.ਐਸ ਨਗਰ ਵਿਖੇ 22 ਸਰਪੰਚਾਂ ਤੇ 59 ਪੰਚਾਂ, ਪਟਿਆਲਾ ’ਚ 384 ਸਰਪੰਚਾਂ ਤੇ 713 ਪੰਚਾਂ , ਪਠਾਨਕੋਟ ਵਿਖੇ 19 ਸਰਪੰਚਾਂ ਤੇ 65 ਪੰਚਾਂ, ਰੋਪੜ ਵਿਖੇ 27 ਸਰਪੰਚਾਂ ਤੇ 106 ਪੰਚਾਂ,ਸੰਗਰੂਰ ਵਿਖੇ 48 ਸਰਪੰਚਾਂ ਤੇ 109 ਪੰਚਾਂ ਅਤੇ ਤਰਨਤਾਰਨ ਜ਼ਿਲੇ ਵਿਚ ਸਰਪੰਚਾਂ ਲਈ 362 ਅਤੇ ਪੰਚਾਂ ਲਈ 1485 ਨਾਮਜ਼ਦਗੀਆਂ ਰੱਦ ਹੋਈਆਂ ਹਨ।ਦ।
RELATED ARTICLES

LEAVE A REPLY

Please enter your comment!
Please enter your name here

- Advertisment -
Google search engine
spot_imgspot_imgspot_imgspot_img
spot_imgspot_imgspot_imgspot_img

Most Popular

Recent Comments