ਭਦੌੜ ਮੁਕੰਮਲ ਬੰਦ
ਕਰੀਬ 2 ਮਹੀਨੇ ਪਹਿਲਾਂ ਬਰਨਾਲਾ ਦੇ ਇਮੀਗ੍ਰੇਸ਼ਨ ਕੇਂਦਰ ਵੱਲੋਂ ਵਰਕ ਪਰਮਿਟ ਵੀਜ਼ੇ ‘ਤੇ ਨੌਜਵਾਨ ਸ਼ਫੀ ਮਿੱਤਲ ਵਾਸੀ ਸ਼ਹਿਣਾ ਨੂੰ ਇੰਗਲੈਂਡ ਭੇਜਣ ਦੇ ਮਾਮਲੇ ਨੂੰ ਲੈ ਕੇ 13 ਮਈ ਨੂੰ ਕਿਸਾਨ ਯੂਨੀਅਨ ਡਕੌਂਦਾ ਵੱਲੋਂ ਦਿੱਤੇ ਧਰਨੇ ਦੌਰਾਨ ਕਿਸਾਨਾਂ ਅਤੇ ਵਪਾਰੀਆਂ ਵਿਚਾਲੇ ਝੜਪ ਹੋ ਗਈ ਸੀ।ਇਸ ਮਾਮਲੇ ਨੂੰ ਲੈ ਕੇ ਵੀਰਵਾਰ ਨੂੰ ਕਸਬਾ ਭਦੌੜ ਵਿੱਚ ਵਪਾਰ ਮੰਡਲ ਅਤੇ ਹੋਰ ਵਪਾਰਕ ਜਥੇਬੰਦੀਆਂ ਨੇ ਭਦੌੜ ਸਮੇਤ ਸਾਰੇ ਬਾਜ਼ਾਰ ਬੰਦ ਰੱਖੇ। ਵਪਾਰ ਮੰਡਲ ਦੇ ਪ੍ਰਧਾਨ ਦੀਪਾ ਸਿੰਗਲਾ, ਭਾਜਪਾ ਆਗੂ ਸਤੀਸ਼ ਕੁਮਾਰ, ਦੀਨਾ ਨਾਥ, ਸੰਦੀਪ ਸ਼ੀਪਾ, ਮਨੀਸ਼ ਮਿੱਤਲ, ਅਭੈ ਕੁਮਾਰ ਆਦਿ ਨੇ ਕਿਹਾ ਕਿ ਉਹ ਕਿਸਾਨ ਜਥੇਬੰਦੀਆਂ ਦੀ ਧੱਕੇਸ਼ਾਹੀ ਬਰਦਾਸ਼ਤ ਨਹੀਂ ਕਰਨਗੇ |