ਰੇਸ ਕੋਰਸ ਰੋਡ, ਅੰਮ੍ਰਿਤਸਰ ਦੇ ਵਸਨੀਕ ਡਾ. ਖੰਨਾ ਨੇ ਕਿਹਾ ਕਿ ਉਹ ਸਿਹਤ ਜਾਗਰੂਕਤਾ ਮਿਸ਼ਨ ਨੂੰ ਇਦਾਂ ਹੀ ਜਾਰੀ ਰੱਖਣਗੇ|
ਆਮ ਕਿਹਾ ਜਾਂਦਾ ਹੈ ਕਿ ਸਿਹਤ ਹੈ ਤਾਂ ਸਭ ਕੁਝ ਹੈ, ਨਹੀਂ ਤਾਂ ਕਿਸੇ ਵੀ ਸ਼ੈਅ ਦੀ ਕੋਈ ਅਹਿਮੀਅਤ ਨਹੀਂ| ਦਵਾਈ ਦੀ ਬਜਾਏ ਸੰਤੁਲਿਤ ਖ਼ੁਰਾਕ ਨਾਲ ਸਿਹਤ ਦੀ ਸੰਭਾਲ ਕਰਨਾ ਔਖਾ ਕੰਮ ਹੈ ਅਤੇ ਇਸ ਮਿਸ਼ਨ ਨੂੰ ਸਿਰੇ ਚਾੜ੍ਹਨਾ ਹੋਰ ਵੀ ਔਖਾ ਹੈ| ਚੰਗੀ ਖ਼ੁਰਾਕ ਨਾਲ ਕੌਮਾਂਤਰੀ ਪੱਧਰ ’ਤੇ ਹੈਲਥ ਕੇਅਰ ਦਾ ਸੁਨੇਹਾ ਦੇਣ ਦਾ ਕਾਰਜ ਨਿਭਾਅ ਰਹੇ ਹਨ ਗੁਰੂ ਨਗਰੀ ਅੰਮ੍ਰਿਤਸਰ ਦੇ ਡਾ. ਸ਼ਿਵਾਲਿਕਾ ਖੰਨਾ| ਉਨ੍ਹਾਂ 1999 ਤੋਂ ਅਦਲੱਖਾ ਹਸਪਤਾਲ ਤੋਂ ਕਰੀਅਰ ਦੀ ਸ਼ੁਰੂਆਤ ਕਰਦਿਆਂ ਬਾਂਝਪਣ, ਮੋਟਾਪੇ ਤੇ ਖ਼ੁਰਾਕ ਬਾਰੇ ਔਰਤਾਂ ਨੂੰ ਸੁਚੇਤ ਕੀਤਾ| ਵਜ਼ਨ ਘਟਾਉਣ ਦੇ ਸਲਾਹਕਾਰ ਤੇ ਨਿੳੂਟ੍ਰੀਸ਼ਨਿਸਟ ਡਾ. ਸ਼ਿਵਾਲਿਕਾ ਖੰਨਾ ਜਿਥੇ ਦੁੱਬਈ ’ਚ ਏਸ਼ੀਆ-ਅਰਬ ਐਜੂਕੇਸ਼ਨਲ ਐਂਡ ਲੀਡਰਸ਼ਿਪ ਸੰਮੇਲਨ ’ਚ ਪੀਐਚ.ਡੀ. (ਇੰਟਰਨੈਸ਼ਨਲ ਹੈਲਥ ਕੇਅਰ) ਦੀ ਆਨਰੇਰੀ ਡਿਗਰੀ ਹਾਸਿਲ ਕਰ ਚੁ੍ਕੇ ਹਨ ਉਥੇ ਭਾਰਤ ਸਰਕਾਰ ਦੇ ਅਯੂਸ਼ ਮੰਤਰਾਲੇ ਵੱਲੋਂ ਉਨ੍ਹਾਂ ਨੂੰ ਮਾਨਤਾ ਵੀ ਮਿਲ ਚੁਕੀ ਹੈ | ਡਾ. ਖੰਨਾ ਸਟੈਂਡਰਡ ਯੂਨੀਵਰਸਿਟੀ ਐਂਡ ਆਈਐਸਐਸਏ. ਯੂਐਸਏ. ਤੋਂ ਸਰਟੀਫਾਈਡ ਨਿੳੂਟ੍ਰੀਸ਼ਨਿਸਟ ਹਨ| ਏਸ਼ੀਆ ਅਰਬ ਐਕਸੀਲੈਂਸ ਐਵਾਰਡ (ਦੁੱਬਈ) ਦੇ ਵਿਜੇਤਾ ਬਣ ਕੇ ਨਾਮਣਾ ਖੱਟ ਚੁ੍ਕੇ ਹਨ| ਬੈਂਕਾਕ ਵਿਖੇ ਕੌਮਾਂਤਰੀ ਪ੍ਰੋਗਰਾਮ ’ਚ ‘ਫਸਟ ਰਨਰ ਅਪ’ਤੇ ‘ਮਾਇਲਸਟੋਨ ਮਿਸਿਜ਼ ਇੰਡੀਆ ਅੰਤਰਰਾਸ਼ਟਰੀ’ ਦਾ ਖ਼ਿਤਾਬ ਤੇ ‘ਗਲੈਮਰ ਕੁਵੀਨ’ ਦਾ ਖ਼ਿਤਾਬ ਵੀ ਮਿਲਿਆ| ਉਹ ਭਾਰਤ ਦੀ ਇਕਲੌਤੀ ਔਰਤ ਹਨ ਜੋ ਸਤੰਬਰ ’ਚ ਦੁੱਬਈ ਵਿਖੇ ਫੈਸਟੀਵਲ ’ਚ ਹਿੱਸਾ ਲੈਣਗੇ|ਮੋਟਾਪੇ ਦੀ ਸਮੱਸਿਆ ਤੋਂ ਨਿਜਾਤ ਦਿਵਾਉਣ ਲਈ ਡਾ. ਸ਼ਿਵਾਲਿਕ ਦੇ ਖ਼ੁਰਾਕ ਖਾਣ ਦੇ ਤਰੀਕੇ ਪੀੜਤਾਂ ਨੂੰ ਪਹਿਲੇ ਦਿਨ ਤੋਂ ਪ੍ਰਭਾਵਿਤ ਕਰਦੇ ਹਨ| ਉਹ ਆਪਣੀ ‘ਡਾਇਟ ਯੋਜਨਾ’ ਨਾਲ ਪਹਿਲੇ ਮਹੀਨੇ ਹੀ 2 ਤੋਂ 7 ਕਿਲੋ ਅਤੇ ਤਿੰਨ ਮਹੀਨਿਆਂ ਦੌਰਾਨ ਹੀ 6-13 ਕਿਲੋਗ੍ਰਾਮ ਭਾਰ ਘਟਾਉਣ ਦੇ ਸਮਰੱਥ ਹਨ| ਉਹ ਦਿੱਲੀ, ਲੁਧਿਆਣਾ, ਅੰਮ੍ਰਿਤਸਰ ਵਿਖੇ ‘ਵੇਟਲੌਸ ਕਲੀਨਿਕ’ ਚਲਾ ਰਹੇ ਹਨ ਜਦਕਿ ਦੁੱਬਈ, ਅਹਿਮਦਾਬਾਦ,ਟੋਰਾਂਟੋ ਆਦਿ ਵਿਖੇ ਵੀ ਸੇਵਾਵਾਂ ਦੇ ਰਹੇ ਹਨ| ਅਨੇਕ ਥਾਵਾਂ ’ਤੇ ਸੈਮੀਨਾਰ ਕਰਵਾ ਕੇ ਲੋਕਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ | ਡਾ. ਸ਼ਿਵਾਲਿਕਾ ਖੰਨਾ ਨੇ ਕਿਹਾ ਕਿ ਅਸੀਂ ਖ਼ੁਰਾਕ ਪ੍ਰਤੀ ਬਿਲਕੁਲ ਜਾਗਰੂਕ ਨਹੀਂ ਤੇ ਬੇਲੋੜਾ ਤੇ ਬਿਨਾਂ ਟਾਈਮ ਟੇਬਲ ਤੋਂ ਭੋਜਨ ਖਾਣ ਨੂੰ ਪਹਿਲ ਦਿੰਦੇ ਹਾਂ|ਸਾਡੇ ਰੋਜ਼ਮਰਾ ਦੇ ਰੁਝੇਵੇਂ ਇਸ ਕਦਰ ਵੱਧ ਗਏ ਹਨ ਕਿ ਅਸੀਂ ਭੋਜਨ ਵੀ ਸਮੇਂ ਸਿਰ ਨਹੀਂ ਲੈਂਦੇ| ਡਾ.ਸ਼ਿਵਾਲਿਕਾ ਨੇ ਕਿਹਾ ਕਿ ਸਰੀਰਕ ਤੰਦਰੁਸਤੀ ਲਈ ਬੇਹੱਦ ਜ਼ਰੂਰੀ ਹੈ ਕਿ ਅਸੀਂ ਸਮੇਂ ਸਿਰ ਭੋਜਨ ਕਰੀਏ ਅਤੇ ਜਿੰਨਾ ਹੋ ਸਕੇ,ਬਾਹਰ ਦੇ ਖਾਣੇ ਤੋਂਪਰਹੇਜ਼ ਹੀ ਕੀਤਾ ਜਾਵੇ| ਖਾਣੇ ਦੀ ਪੱਕੀ ਟਾਈਮਿੰਗ ਤੇ ਘਰ ਦਾ ਤਿਆਰ ਭੋਜਨ ਸੋਨੇ ’ਤੇ ਸੁਹਾਗੇ ਵਾਂਗ þ| ਡੱਬਾਬੰਦ ਭੋਜਨ ਤੇ ਤਲੀਆਂ ਚੀਜ਼ਾਂ ਤੋਂ ਵੀ ਪਰਹੇਜ਼ ਚੰਗੀ ਆਦਤ ਹੈ | ਵਜ਼ਨ ਘਟਾਉਣ ਤੇ ਤੰਦਰੁਸਤ ਰਹਿਣ ਲਈ ਸੰਪਰਕ ’ਚ ਆਉਣ ਵਾਲਿਆਂ ਨੂੰ ਖ਼ੁਦ ਸਲਾਹ ਦਿੰਦੇ ਹਨ ਕਿ ਭੋਜਨ ਸਮੇਂ ਸਿਰ ਛਕੋ ਤੇ ਪੱਕਾ ਡਾਇਟ ਪਲਾਣ ਤਿਆਰ ਕਰੋ| ਮਿਸਾਲ ਵਜੋਂ ਜੇ ਅਸੀਂ ਕਿਤੇ ਯਾਤਰਾ ’ਤੇ ਜਾ ਰਹੇ ਹਾਂ ਤਾਂ ਇਸ ਹਿਸਾਬ ਨਾਲ ਭੋਜਨ ਹੋਣਾ ਚਾਹੀਦਾ ਕਿ ਸਫ਼ਰ ’ਚ ਤੰਗੀ ਨਾ ਆਵੇ, ਬਦਹਜ਼ਮੀ ਵਗੈਰਾ ਨਾ ਹੋਵੇ| ਜੇ ਅਸੀਂ ਖ਼ੁਰਾਕ ਨੂੰ ਲੈ ਕੇ ਜਾਗਰੂਕ ਹੋ ਜਾਈਏ ਤਾਂ ਸ਼ੂਗਰ, ਯੂਰਿਕ ਐਸਿਡ ਤੇ ਉੱਚ ਕੈਲੋਸਟਰੋਲ ਵਰਗੀਆਂ ਬਿਮਾਰੀਆਂ ਤੋਂ ਨਿਜਾਤ ਪਾ ਸਕਦੇ ਹਾਂ| ਸਾਡੇ ਭੋਜਨ ’ਚ ਫਲ, ਹਰੀਆਂ ਸਬਜ਼ੀਆਂ ਤੇ ਸਲਾਦ ਜ਼ਰੂਰ ਹੋਣਾ ਚਾਹੀਦਾ ਹੈ | ਉਮਰ ਮੁਤਾਬਿਕ ਰੋਟੀ ਦਾ ਸੇਵਨ ਕਰੋ| ਲੋੜੀਂਦਾ ’ਚ ਪਾਣੀ ਪੀਣਾ ਸਿਹਤ ਲਈ ਨਿਆਮਤ ਹੈ| ਬੱਚਿਆਂ ਦੇ ਭੋਜਨ ਦੀ ਯੋਜਨਾਬੰਦੀ ਵੀ ਹੋਣੀ ਚਾਹੀਦੀ ਹੈ |