Divya Bharti ਦੀ ਮੌਤ ਨੂੰ ਲੈ ਕੇ ਕਾਫੀ ਚਰਚਾ ਹੋਈ ਸੀ। ਹੋਵੇ ਵੀ ਕਿਉਂ ਨਾ, ਅਪਕਮਿੰਗ ਸੁਪਰਸਟਾਰ ਦਾ ਦੇਹਾਂਤ ਹਰ ਕਿਸੇ ਲਈ ਸਦਮੇ ਤੋਂ ਘੱਟ ਨਹੀਂ ਸੀ। ਕੁਝ ਲੋਕਾਂ ਨੇ ਇਸ ਨੂੰ ਖੁਦਕੁਸ਼ੀ ਕਿਹਾ ਤੇ ਕੁਝ ਨੇ ਇਸ ਨੂੰ ਕਤਲ ਦੱਸਿਆ। ਹਾਲਾਂਕਿ ਪਿਤਾ ਨੇ ਬਿਆਨ ਦਿੱਤਾ ਸੀ ਕਿ ਸ਼ਰਾਬ ਪੀਣ ਕਾਰਨ ਦਿਵਿਆ ਆਪਣਾ ਸੰਤੁਲਨ ਗੁਆ ਬੈਠੀ ਤੇ ਬਾਲਕੋਨੀ ਤੋਂ ਡਿੱਗ ਕੇ ਉਸ ਦੀ ਮੌਤ ਹੋ ਗਈ।
Divya Bharti Death: 5 ਅਪ੍ਰੈਲ 1993 ਦੀ ਉਹ ਰਾਤ ਸੀ, ਜਦੋਂ ਖਬਰ ਆਈ ਕਿ 19 ਸਾਲ ਦੀ ਦਿਵਿਆ ਭਾਰਤੀ ਇਸ ਦੁਨੀਆ ‘ਚ ਨਹੀਂ ਰਹੀ। ਦੀਵਾਨਾ, ਸ਼ੋਅਲਾ ਔਰ ਸ਼ਬਨਮ, ਰੰਗ ਵਰਗੀਆਂ ਸੁਪਰਹਿੱਟ ਫਿਲਮਾਂ ਦੇਣ ਤੋਂ ਬਾਅਦ ਚਾਰੇ ਪਾਸੇ ਚਰਚਾ ਸੀ ਕਿ ਸ਼੍ਰੀਦੇਵੀ ਤੋਂ ਬਾਅਦ ਉਹ ਅਗਲੀ ਸੁਪਰਸਟਾਰ ਹੈ। ਹਾਲਾਂਕਿ, ਕਿਸਮਤ ਨੂੰ ਕੁਝ ਹੋਰ ਹੀ ਮਨਜ਼ੂਰ ਸੀ। ਉਸ ਦੀ ਸਫ਼ਲਤਾ ਦੀ ਗੱਡੀ ਅੱਗੇ ਵਧਦੀ, ਉਸ ਤੋਂ ਪਹਿਲਾਂ ਹੀ ਅਦਾਕਾਰਾ ਇਸ ਦੁਨੀਆ ਨੂੰ ਅਲਵਿਦਾ ਕਹਿ ਗਈ।
ਦਿਵਿਆ ਭਾਰਤੀ ਦੀ ਮੌਤ ਨੂੰ ਲੈ ਕੇ ਕਾਫੀ ਚਰਚਾ ਹੋਈ ਸੀ। ਹੋਵੇ ਵੀ ਕਿਉਂ ਨਾ, ਅਪਕਮਿੰਗ ਸੁਪਰਸਟਾਰ ਦਾ ਦੇਹਾਂਤ ਹਰ ਕਿਸੇ ਲਈ ਸਦਮੇ ਤੋਂ ਘੱਟ ਨਹੀਂ ਸੀ। ਕੁਝ ਲੋਕਾਂ ਨੇ ਇਸ ਨੂੰ ਖੁਦਕੁਸ਼ੀ ਕਿਹਾ ਤੇ ਕੁਝ ਨੇ ਇਸ ਨੂੰ ਕਤਲ ਦੱਸਿਆ। ਹਾਲਾਂਕਿ ਪਿਤਾ ਨੇ ਬਿਆਨ ਦਿੱਤਾ ਸੀ ਕਿ ਸ਼ਰਾਬ ਪੀਣ ਕਾਰਨ ਦਿਵਿਆ ਆਪਣਾ ਸੰਤੁਲਨ ਗੁਆ ਬੈਠੀ ਤੇ ਬਾਲਕੋਨੀ ਤੋਂ ਡਿੱਗ ਕੇ ਉਸ ਦੀ ਮੌਤ ਹੋ ਗਈ। ਹੁਣ ਸਾਲਾਂ ਬਾਅਦ ਦਿਵਿਆ ਦੀ ਕੋ-ਸਟਾਰ ਨੇ ਇਸ ‘ਤੇ ਆਪਣੀ ਚੁੱਪੀ ਤੋੜੀ ਹੈ।
ਦਿਵਿਆ ਭਾਰਤੀ ਦੇ ਕੋ-ਸਟਾਰ ਕਮਲ ਸਦਾਨਾ ਨੇ ਹਾਲ ਹੀ ‘ਚ ਦਿੱਤੇ ਇੰਟਰਵਿਊ ‘ਚ ਦੱਸਿਆ ਕਿ ਅਦਾਕਾਰਾ ਕਦੇ ਵੀ ਖੁਦਕੁਸ਼ੀ ਨਹੀਂ ਕਰ ਸਕਦੀ। ਉਹ ਬਹੁਤ ਹੀ ਬੁਲੰਦ ਤੇ ਜੀਵੰਤ ਸੁਭਾਅ ਦੀ ਸੀ, ਇਸ ਲਈ ਉਹ ਖੁਦਕੁਸ਼ੀ ਕਰਨ ਬਾਰੇ ਸੋਚ ਵੀ ਨਹੀਂ ਸਕਦੀ ਸੀ। ਸਿਧਾਰਥ ਕੰਨਨ ਨਾਲ ਗੱਲਬਾਤ ਦੌਰਾਨ ਅਦਾਕਾਰ ਨੇ ਕਿਹਾ, “ਇਹ ਬਹੁਤ ਮੁਸ਼ਕਲ ਸੀ। ਇਹ ਬਹੁਤ ਦੁਖਦਾਈ ਸੀ। ਉਹ ਬਹੁਤ ਪ੍ਰਤਿਭਾਸ਼ਾਲੀ ਅਭਿਨੇਤਰੀ ਸੀ ਤੇ ਉਸ ਨਾਲ ਕੰਮ ਕਰ ਕੇ ਬਹੁਤ ਮਜ਼ਾ ਆਇਆ।”
ਕਮਲ ਸਦਾਨਾ ਨੇ ਦੱਸਿਆ ਕਿ ਦਿਵਿਆ ‘ਚ ਇੰਨੀ ਹਿੰਮਤ ਸੀ ਕਿ ਉਹ ਸੈੱਟ ‘ਤੇ ਸ਼੍ਰੀਦੇਵੀ ਦੀ ਨਕਲ ਕਰਦੀ ਸੀ। ਉਸ ਪਲ ਨੂੰ ਯਾਦ ਕਰਦਿਆਂ ਕਿਹਾ, “ਉਹ ਸ਼੍ਰੀਦੇਵੀ ਦੀ ਬਹੁਤ ਚੰਗੀ ਮਿਮਿਕਰੀ ਕਰਦੀ ਸੀ। ਮੈਂ ਉਸ ਨੂੰ ਕਿਹਾ ਸੀ ਕਿ ਤੁਸੀਂ ਜਨਤਕ ਤੌਰ ‘ਤੇ ਅਜਿਹਾ ਨਹੀਂ ਕਰ ਸਕਦੇ। ਉਹ ਬਹੁਤ ਮਜ਼ਾਕੀਆ ਸੀ। ਇਹ ਬਹੁਤ ਹੀ ਹੈਰਾਨ ਕਰਨ ਵਾਲੀ ਖਬਰ ਸੀ ਤੇ ਮੈਂ ਉਸ ਨੂੰ ਦੋ-ਤਿੰਨ ਵਾਰ ਮਿਲਿਆ ਸੀ। ਜਦੋਂ ਮੈਨੂੰ ਕਿਸੇ ਦਾ ਫੋਨ ਆਇਆ ਤਾਂ ਮੈਂਕਿਹਾ, ਅਜਿਹਾ ਕਿਵੇਂ ਹੋ ਸਕਦਾ ਹੈ ? ਇਹ ਜਾਣ ਦਾ ਸੁਭਾਵਿਕ ਤਰੀਕਾ ਨਹੀਂ ਹੈ।’
ਕਮਲ ਸਦਾਨਾ ਨੇ ਦਿਵਿਆ ਭਾਰਤੀ ਦੀ ਖੁਦਕੁਸ਼ੀ ਦੀ ਖਬਰ ਨੂੰ ਪੂਰੀ ਤਰ੍ਹਾਂ ਨਕਾਰ ਦਿੱਤਾ। ਉਨ੍ਹਾਂ ਕਿਹਾ ਕਿ ਦਿਵਿਆ ਖੁਦਕੁਸ਼ੀ ਨਹੀਂ ਕਰ ਸਕਦੀ। ਉਸ ਕੋਲ ਫ਼ਿਲਮਾਂ ਸਨ ਤੇ ਉਹ ਬਹੁਤ ਖੁਸ਼ ਸੀ। ਕਮਲ ਨੇ ਅੱਗੇ ਕਿਹਾ, “ਮੇਰਾ ਮੰਨਣਾ ਹੈ ਕਿ ਉਸਨੇ ਥੋੜ੍ਹੀ ਜਿਹੀ ਸ਼ਰਾਬ ਪੀਤੀ ਸੀ ਤੇ ਇਧਰ-ਉਧਰ ਘੁੰਮ ਰਹੀ ਸੀ ਤੇ ਉਸ ਦਾ ਪੈਰ ਤਿਲਕ ਗਿਆ।’
ਕਮਲ ਨੇ ਅੱਗੇ ਕਿਹਾ, “ਮੈਨੂੰ ਪੂਰਾ ਭਰੋਸਾ ਹੈ ਕਿ ਇਹ ਸਿਰਫ਼ ਇਕ ਹਾਦਸਾ ਹੈ। ਮੈਂ ਕੁਝ ਦਿਨ ਪਹਿਲਾਂ ਹੀ ਉਸ ਨਾਲ ਸ਼ੂਟ ਕੀਤਾ ਸੀ। ਉਹ ਬਿਲਕੁਲ ਠੀਕ ਸੀ। ਉਸ ਕੋਲ ਕਈ ਵੱਡੀਆਂ ਫ਼ਿਲਮਾਂ ਸਨ, ਜਿਨ੍ਹਾਂ ਨੂੰ ਉਸ ਨੇ ਕੰਪਲੀਟ ਕੀਤਾ ਸੀ। ਕੁਝ ਹੋਰ ਫ਼ਿਲਮਾਂ ਸਨ, ਜੋ ਉਸ ਨੇ ਸਾਈਨ ਕੀਤੀਆਂ ਸਨ।”
ਦੱਸ ਦੇਈਏ ਕਿ ਦਿਵਿਆ ਤੇ ਕਮਲ ਨੇ ਫਿਲਮ ‘ਰੰਗ’ ‘ਚ ਕੰਮ ਕੀਤਾ ਸੀ। ਇਹ ਫਿਲਮ ਦਿਵਿਆ ਦੀ ਮੌਤ ਤੋਂ ਤਿੰਨ ਮਹੀਨੇ ਬਾਅਦ ਰਿਲੀਜ਼ ਹੋਈ ਸੀ।