Saturday, October 19, 2024
Google search engine
HomePanjabਹਾਈਵੇਅ ਵੱਲ ਜਾਣ ਵਾਲਿਆਂ ਲਈ ਰਸਤੇ ਹੋਏ ਡਾਇਵਰਟ

ਹਾਈਵੇਅ ਵੱਲ ਜਾਣ ਵਾਲਿਆਂ ਲਈ ਰਸਤੇ ਹੋਏ ਡਾਇਵਰਟ

ਸੰਯੁਕਤ ਕਿਸਾਨ ਮੋਰਚੇ ਵੱਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਧੰਨੋਵਾਲੀ ਫਾਟਕ ਨੇੜੇ ਜਲੰਧਰ-ਲੁਧਿਆਣਾ ਹਾਈਵੇਅ ‘ਤੇ ਅਣਮਿੱਥੇ ਸਮੇਂ ਲਈ ਧਰਨਾ ਲਗਾਇਆ ਗਿਆ ਹੈ। ਟਰੈਫਿਕ ਨੂੰ ਸੁਚਾਰੂ ਢੰਗ ਨਾਲ ਚਲਾਉਣ ਲਈ ਸ਼ਹਿਰ ਅੰਦਰ ਆਉਣ ਅਤੇ ਬਾਹਰ ਜਾਣ ਲਈ ਟਰੈਫਿਕ ਡਾਇਵਰਸ਼ਨਾਂ ਕਰ ਦਿੱਤੀਆਂ ਗਈਆਂ ਹਨ। ਟਰੈਫਿਕ ਪੁਲਸ ਕਮਿਸ਼ਨਰੇਟ ਜਲੰਧਰ ਵੱਲੋਂ ਆਮ ਪਬਲਿਕ ਨੂੰ ਅਪੀਲ ਕੀਤੀ ਗਈ ਹੈ ਕਿ ਜਲੰਧਰ ਸ਼ਹਿਰ ਆਉਣ ਜਾਣ ਲਈ ਜਾਰੀ ਕੀਤੇ ਗਏ ਡਾਇਵਰਸ਼ਨ ਪੁਆਇੰਟਾਂ ਦੀ ਪਾਲਣਾ ਕੀਤੀ ਜਾਵੇ ਤਾਂ ਜੋ ਟਰੈਫਿਕ ਨੂੰ ਸੁਚਾਰੂ ਢੰਗ ਨਾਲ ਚਲਾਇਆ ਜਾ ਸਕੇ।


ਇਹ ਕੀਤੀਆਂ ਗਈਆਂ ਡਾਇਵਰਜ਼ਨਾਂ

ਹੈਵੀ-ਵ੍ਹੀਕਲ 
  • ਸ੍ਰੀ ਅੰਮ੍ਰਿਤਸਰ ਸਾਹਿਬ ਤੋਂ ਲੁਧਿਆਣਾ ਜਾਣ ਵਾਲੀ ਹੈਵੀ-ਟਰੈਫਿਕ ਲਈ ਡਾਇਵਰਸ਼ਨ ਪੁਆਇੰਟ:- ਸੁਭਾਨਪੁਰ ਤੋਂ ਟਾਂਡਾ ਤੋਂ ਹੁਸ਼ਿਆਰਪੁਰ ਤੋਂ ਫਗਵਾੜਾ ਤੋਂ ਲੁਧਿਆਣਾ
  • ਪਠਾਨਕੋਟ ਤੋਂ ਲੁਧਿਆਣਾ ਜਾਣ ਵਾਲੀ ਹੈਵੀ-ਟਰੈਫਿਕ ਲਈ ਡਾਇਵਰਸ਼ਨ ਪੁਆਇੰਟ:- ਦਸੂਹਾ ਤੋਂ ਹੁਸ਼ਿਆਰਪੁਰ ਤੋਂ ਫਗਵਾੜਾ
  • ਕਪੂਰਥਲਾ ਤੋਂ ਲੁਧਿਆਣਾ ਜਾਣ ਵਾਲੀ ਹੈਵੀ-ਟਰੈਫਿਕ ਲਈ ਡਾਇਵਰਸ਼ਨ ਪੁਆਂਇੰਟ:- ਕਾਲਾ ਸੰਘਿਆ ਤੋਂ ਨਕੋਦਰ ਤੋਂ ਨੂਰਮਹਿਲ ਤੋਂ ਫਿਲੌਰ
  • ਨਕੋਦਰ ਤੋਂ ਸ੍ਰੀ ਅੰਮ੍ਰਿਤਸਰ ਸਾਹਿਬ ਜਾਣ ਵਾਲੀ ਹੈਵੀ-ਟਰੈਫਿਕ ਲਈ ਡਾਇਵਰਸ਼ਨ ਪੁਆਂਇੰਟ:- ਨਕੋਦਰ ਤੋਂ ਕਾਲਾ ਸੰਘਿਆ, ਕਪੂਰਥਲਾ ਤੋਂ ਸ੍ਰੀ ਅੰਮ੍ਰਿਤਸਰ ਸਾਹਿਬ
  • ਲੁਧਿਆਣਾ ਤੋਂ ਸ੍ਰੀ ਅੰਮ੍ਰਿਤਸਰ ਸਾਹਿਬ ਜਾਣ ਵਾਲੀ ਹੈਵੀ-ਟਰੈਫਿਕ:- ਫਿਲੌਰ ਤੋਂ ਨਕੋਦਰ ਤੋਂ ਕਪੂਰਥਲਾ ਤੋਂ ਸ੍ਰੀ ਅੰਮ੍ਰਿਤਸਰ ਸਾਹਿਬ
  • ਲੁਧਿਆਣਾ ਤੋਂ ਜਲੰਧਰ ਆਉਣ ਵਾਲੀ ਹੈਵੀ ਟਰੈਫਿਕ:- ਮੈਕਡੋਨਲਡ ਕੱਟ ਤੋਂ ਜਮਸ਼ੇਰ ਤੋਂ ਸੀ. ਟੀ. ਇੰਸਟੀਚਿਊਟ ਤੋਂ ਕਿਊਰੋ ਮਾਲ ਤੋਂ ਫੇਸ-2 ਲਾਈਟਾਂ ਤੋਂ ਸਮਰਾ ਚੌਂਕ

ਲਾਈਟ ਵ੍ਹੀਕਲ

  • ਅੰਮ੍ਰਿਤਸਰ ਤੋਂ ਲੁਧਿਆਣਾ ਜਾਣ ਵਾਲੇ ਛੋਟੇ ਵ੍ਹੀਕਲਾਂ ਲਈ ਟਰੈਫਿਕ ਲਈ ਡਾਇਵਰਸ਼ਨ ਪੁਆਂਇੰਟ:- ਕਰਤਾਰਪੁਰ ਤੋਂ ਕਿਸ਼ਨਗੜ੍ਹ ਤੋਂ ਅਲਾਵਲਪੁਰ ਤੋਂ ਆਦਮਪੁਰ ਤੋਂ ਮੇਹਟੀਆਣਾ
  • ਪਠਾਨਕੋਟ ਤੋਂ ਲੁਧਿਆਣਾ ਜਾਣ ਵਾਲੇ ਛੋਟੇ ਵ੍ਹੀਕਲ ਲਈ ਟਰੈਫਿਕ ਡਾਇਵਰਸ਼ਨ:- ਟਾਂਡਾ ਤੋਂ ਹੁਸ਼ਿਆਰਪੁਰ ਤੋਂ ਮੇਹਟੀਆਣਾ ਤੋਂ ਫਗਵਾੜਾ।
  • ਲੁਧਿਆਣਾ ਤੋਂ ਪਠਾਨਕੋਟ ਤੇ ਅੰਮ੍ਰਿਤਸਰ ਜਾਣ ਵਾਲੇ ਛੋਟੇ ਵਹੀਕਲਾਂ ਲਈ ਟਰੈਫਿਕ ਡਾਇਵਰਸ਼ਨ ਪੁਆਇੰਟ: ਫਗਵਾੜਾ ਤੋਂ ਹੁਸ਼ਿਆਰਪੁਰ, ਟਾਂਡਾ, ਦਸੂਹਾ
  • ਲੁਧਿਆਣਾ ਤੋਂ ਜਲੰਧਰ ਆਉਣ ਵਾਲੀ ਛੋਟੇ ਵਹੀਕਲਾਂ ਲਈ ਲਈ ਟਰੈਫਿਕ ਡਾਇਵਰਸ਼ਨ :- ਮੈਕਡੋਨਲਡ ਕੱਟ ਤੋਂ ਜਮਸ਼ੇਰ ਤੋਂ ਸੀ. ਟੀ. ਇੰਸਟੀਚਿਊਟ ਤੋਂ ਕਿਊਰੋ ਮਾਲ ਤੋਂ ਫੇਸ-2 ਲਾਈਟਾਂ ਤੋਂ ਸਮਰਾ ਚੌਂਕ

ਜ਼ਿਕਰਯੋਗ ਹੈ ਕਿ ਕਿਸਾਨਾਂ ਵੱਲੋਂ ਧੰਨੋਵਾਲੀ ਨੇੜੇ ਜਲੰਧਰ-ਲੁਧਿਆਣਾ ਨੈਸ਼ਨਲ ਹਾਈਵੇਅ ’ਤੇ ਗੰਨੇ ਦੇ ਭਾਅ ਵਧਾਉਣ ਅਤੇ ਬਕਾਇਆ ਰਾਸ਼ੀ ਅਦਾ ਕਰਨ ਦੀਆਂ ਆਪਣੀਆਂ ਮੰਗਾਂ ਨੂੰ ਲੈ ਕੇ ਲਾਇਆ ਗਿਆ ਧਰਨਾ ਪੂਰੀ ਰਾਤ ਚੱਲਣ ਮਗਰੋਂ ਅਜੇ ਵੀ ਜਾਰੀ ਹੈ। ਸੰਯੁਕਤ ਕਿਸਾਨ ਮੋਰਚਾ ਦੇ ਵੱਖ-ਵੱਖ ਕਿਸਾਨ ਸੰਗਠਨਾਂ ਵੱਲੋਂ ਦੁਪਹਿਰ ਦੇ ਸਮੇਂ ਸ਼ੁਰੂ ਕੀਤੇ ਗਏ ਇਸ ਧਰਨੇ ਵਿਚ ਵੱਡੀ ਗਿਣਤੀ ਵਿਚ ਕਿਸਾਨ ਸ਼ਾਮਲ ਹੋਏ ਅਤੇ ਆਮ ਆਦਮੀ ਪਾਰਟੀ ਦੀ ਸਰਕਾਰ ਦੀ ਵਾਅਦਾ ਖ਼ਿਲਾਫ਼ੀ ਨੂੰ ਲੈ ਕੇ ਜੰਮ ਕੇ ਰੋਸ ਮੁਜ਼ਾਹਰਾ ਕੀਤਾ। ਇਸ ਧਰਨੇ ਕਾਰਨ ਪੂਰਾ ਦਿਨ ਲੋਕ ਜਾਮ ਵਿਚ ਫਸੇ ਰਹੇ ਅਤੇ ਰਾਤ ਤਕ ਇਹ ਜਾਮ ਲੱਗਾ ਹੋਇਆ ਸੀ। ਮਰੀਜ਼ਾਂ ਨੂੰ ਲੈ ਕੇ ਜਾਣ ਵਾਲੀਆਂ ਐਂਬੂਲੈਂਸਾਂ ਵੀ ਜਾਮ ਵਿਚ ਫਸੀਆਂ ਰਹੀਆਂ। ਬੱਸਾਂ ਵਿਚ ਜਾਣ ਵਾਲੇ ਯਾਤਰੀਆਂ ਨੂੰ ਲੱਗੇ ਜਾਮ ਕਾਰਨ ਕਾਫ਼ੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ ਕਿਉਂਕਿ ਬੱਸਾਂ ਵੀ ਅੱਡੇ ਤੋਂ ਬਾਹਰ ਨਹੀਂ ਨਿਕਲ ਸਕੀਆਂ, ਹਾਲਾਂਕਿ ਦੋਵੇਂ ਸਾਈਡ ਤੋਂ ਸਰਵਿਸ ਲੇਨ ਖੁੱਲ੍ਹੀ ਹੋਈ ਸੀ ਪਰ ਹਾਈਵੇਅ ਮਾਰਗ ਪੂਰੀ ਤਰ੍ਹਾਂ ਨਾਲ ਬੰਦ ਸੀ।

RELATED ARTICLES

LEAVE A REPLY

Please enter your comment!
Please enter your name here

- Advertisment -
Google search engine
spot_imgspot_imgspot_imgspot_img
spot_imgspot_imgspot_imgspot_img

Most Popular

Recent Comments