ਦਿਨੇਸ਼ ਕਾਰਤਿਕ ਨੇ ਸੋਮਵਾਰ ਨੂੰ ਸਨਰਾਈਜ਼ਰਜ਼ ਹੈਦਰਾਬਾਦ ਖਿਲਾਫ IPL 2024 ਦਾ ਸਭ ਤੋਂ ਲੰਬਾ ਛੱਕਾ ਲਗਾਇਆ। ਕਾਰਤਿਕ ਨੇ ਐੱਮ ਚਿੰਨਾਸਵਾਮੀ ਸਟੇਡੀਅਮ ਵਿਚ ਟੀ ਨਟਰਾਜਨ ਦੀ ਗੇਂਦ ‘ਤੇ ਸਕਵੇਅਰ ਲੈੱਗ ਦੀ ਦਿਸ਼ਾ ‘ਚ 108 ਮੀਟਰ ਦੀ ਦੂਰੀ ਦਾ ਛੱਕਾ ਮਾਰਿਆ। ਇਸ ਸਿਕਸ ਦੀ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਗਈ ਹੈ।
ਦਿਨੇਸ਼ ਕਾਰਤਿਕ ਨੇ ਸੋਮਵਾਰ ਨੂੰ ਸਨਰਾਈਜ਼ਰਜ਼ ਹੈਦਰਾਬਾਦ ਖਿਲਾਫ IPL 2024 ਦਾ ਸਭ ਤੋਂ ਲੰਬਾ ਛੱਕਾ ਲਗਾਇਆ। ਕਾਰਤਿਕ ਨੇ ਐੱਮ ਚਿੰਨਾਸਵਾਮੀ ਸਟੇਡੀਅਮ ਵਿਚ ਟੀ ਨਟਰਾਜਨ ਦੀ ਗੇਂਦ ‘ਤੇ ਸਕਵੇਅਰ ਲੈੱਗ ਦੀ ਦਿਸ਼ਾ ‘ਚ 108 ਮੀਟਰ ਦੀ ਦੂਰੀ ਦਾ ਛੱਕਾ ਮਾਰਿਆ। ਇਸ ਸਿਕਸ ਦੀ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਗਈ ਹੈ।
ਦਿਨੇਸ਼ ਕਾਰਤਿਕ ਨੇ ਟੀ ਨਟਰਾਜਨ ਦੀ ਪਾਰੀ ਦੇ 16ਵੇਂ ਓਵਰ ਦੀ ਪਹਿਲੀ ਗੇਂਦ ‘ਤੇ ਲੈੱਗ ਸਾਈਡ ‘ਤੇ ਹਵਾਈ ਸ਼ਾਟ ਖੇਡਿਆ। ਇਸ ਸ਼ਾਟ ‘ਚ ਇੰਨੀ ਤਾਕਤ ਸੀ ਕਿ ਗੇਂਦ ਸਟੇਡੀਅਮ ਦੀ ਛੱਤ ‘ਤੇ ਵੱਜ ਕੇ ਵਾਪਸ ਪਰਤੀ। ਕਾਰਤਿਕ ਦੀ ਇਸ ਸ਼ਾਟ ਨੂੰ ਦੇਖ ਕੇ ਸਨਰਾਈਜ਼ਰਜ਼ ਹੈਦਰਾਬਾਦ ਦੇ ਕਪਤਾਨ ਪੈਟ ਕਮਿੰਸ ਦੰਗ ਰਹਿ ਗਏ। ਉਸ ਦੇ ਚਿਹਰੇ ਦੇ ਹਾਵ-ਭਾਵ ਦੇਖਣਯੋਗ ਸਨ।
ਦਿਨੇਸ਼ ਕਾਰਤਿਕ ਨੇ IPL 2024 ‘ਚ ਸਭ ਤੋਂ ਲੰਬਾ ਸਿਕਸ ਲਗਾਉਣ ਦਾ ਰਿਕਾਰਡ ਆਪਣੇ ਨਾਂ ਕਰ ਲਿਆ ਹੈ। ਉਸ ਨੇ ਦੋ ਘੰਟੇ ਅੰਦਰ ਹੀ ਹੇਨਰਿਕ ਕਲਾਸਨ ਦੇ 106 ਮੀਟਰ ਦੀ ਦੂਰੀ ਦੇ ਛੱਕੇ ਦਾ ਰਿਕਾਰਡ ਤੋੜ ਦਿੱਤਾ। ਵੈਸੇ ਕਲਾਸੇਨ ਤੋਂ ਇਲਾਵਾ ਕੋਲਕਾਤਾ ਨਾਈਟ ਰਾਈਡਰਜ਼ ਦੇ ਵੈਂਕਟੇਸ਼ ਅਈਅਰ ਅਤੇ ਲਖਨਊ ਸੁਪਰਜਾਇੰਟਸ ਦੇ ਨਿਕੋਲਸ ਪੂਰਨ ਨੇ ਵੀ 106 ਮੀਟਰ ਦੀ ਦੂਰੀ ‘ਤੇ ਛੱਕਾ ਲਾਇਆ ਸੀ।
IPL 2024 ‘ਚ ਸਭ ਤੋਂ ਲੰਬਾ ਛੱਕਾ ਲਾਉਣ ਵਾਲੇ ਬੱਲੇਬਾਜ਼
ਦਿਨੇਸ਼ ਕਾਰਤਿਕ – 108 ਮੀਟਰ
ਹੇਨਰਿਕ ਕਲਾਸੇਨ – 106 ਮੀਟਰ
ਵੈਂਕਟੇਸ਼ ਅਈਅਰ – 106 ਮੀਟਰ
ਨਿਕੋਲਸ ਪੂਰਨ – 106 ਮੀਟਰ
ਈਸ਼ਾਨ ਕਿਸ਼ਨ – 103 ਮੀਟਰ
ਕਾਰਤਿਕ ਦੀ ਸ਼ਾਨਦਾਰ ਪਾਰੀ
ਜ਼ਿਕਰਯੋਗ ਹੈ ਕਿ ਸੋਮਵਾਰ ਨੂੰ ਰਾਇਲ ਚੈਲਿੰਜਰਜ਼ ਬੈਂਗਲੁਰੂ ਅਤੇ ਸਨਰਾਈਜ਼ਰਜ਼ ਹੈਦਰਾਬਾਦ ਵਿਚਾਲੇ ਦੌੜਾਂ ਦੇ ਮਾਮਲੇ ‘ਚ ਰਿਕਾਰਡ ਮੈਚ ਖੇਡਿਆ ਗਿਆ। ਹੈਦਰਾਬਾਦ ਨੇ ਪਹਿਲਾਂ ਬੱਲੇਬਾਜ਼ੀ ਕਰਦਿਆਂ ਆਈਪੀਐਲ ਇਤਿਹਾਸ ਦਾ ਸਭ ਤੋਂ ਵੱਡਾ ਸਕੋਰ ਬਣਾਇਆ। SRH ਨੇ 20 ਓਵਰਾਂ ਵਿਚ 3 ਵਿਕਟਾਂ ਗੁਆ ਕੇ 287 ਦੌੜਾਂ ਬਣਾਈਆਂ। ਜਵਾਬ ‘ਚ ਆਰਸੀਬੀ ਨੇ ਸਖਤ ਸੰਘਰਸ਼ ਕੀਤਾ ਪਰ 20 ਓਵਰਾਂ ‘ਚ 7 ਵਿਕਟਾਂ ਗੁਆ ਕੇ 262 ਦੌੜਾਂ ਹੀ ਬਣਾ ਸਕੀ। ਦਿਨੇਸ਼ ਕਾਰਤਿਕ ਨੇ 35 ਗੇਂਦਾਂ ਵਿਚ ਪੰਜ ਚੌਕਿਆਂ ਅਤੇ ਸੱਤ ਛੱਕਿਆਂ ਦੀ ਮਦਦ ਨਾਲ 83 ਦੌੜਾਂ ਦੀ ਸ਼ਾਨਦਾਰ ਪਾਰੀ ਖੇਡੀ।