ਮਸ਼ਹੂਰ ਗਾਇਕ ਨੇ ਦਿਲ-ਲੁਮਿਨਾਤੀ ਟੂਰ ਦਾ ਐਲਾਨ ਕੀਤਾ ਹੈ।
ਮਸ਼ਹੂਰ ਪੰਜਾਬੀ ਗਾਇਕ ਦਿਲਜੀਤ ਦੋਸਾਂਝ ਨੇ ਪ੍ਰਸ਼ੰਸਕਾਂ ਨਾਲ ਵੱਡੀ ਖੁਸ਼ਖਬਰੀ ਸਾਂਝੀ ਕੀਤੀ ਹੈ। ਦਰਅਸਲ ਉਨ੍ਹਾਂ ਦਾ ਦਿਲ-ਲੁਮਿਨਾਤੀ ਮਿਡਲ ਈਸਟ ਟੂਰ ਹੁਣੇ-ਹੁਣੇ ਖਤਮ ਹੋਇਆ ਹੈ ਅਤੇ ਹੁਣ ਉਨ੍ਹਾਂ ਨੇ ਆਪਣੇ ਭਾਰਤ ਦੌਰੇ ਦਾ ਐਲਾਨ ਵੀ ਕੀਤਾ ਹੈ। ਇਹ ਟੂਰ ਇਸ ਸਾਲ 26 ਅਕਤੂਬਰ ਨੂੰ ਦਿੱਲੀ ਦੇ ਜਵਾਹਰ ਲਾਲ ਨਹਿਰੂ ਸਟੇਡੀਅਮ ਤੋਂ ਸ਼ੁਰੂ ਹੋਵੇਗਾ।
ਗਾਇਕ ਨੇ ਇਸ ਨਾਲ ਕੰਸਰਟ ਨਾਲ ਜੁੜੀ ਜਾਣਕਾਰੀ ਇੰਸਟਾਗ੍ਰਾਮ ਸੋਟਰੀ ਉੱਤੇ ਸ਼ੇਅਰ ਕੀਤੀ ਹੈ। ਉਨ੍ਹਾਂ ਨੇ ਦੱਸਿਆ ਕਿ ਇੰਡਿਆ ਟੂਰ ਕੰਸਰਟ ਦੀ ਟਿਕਟ ਦੀ ਪ੍ਰੀ ਸੇਲ ਕੱਲ 12 ਵਜੇ ਹੋਵੇਗੀ। ਦੱਸ ਦੇਈਏ ਕਿ ਹਾਲ ਹੀ ਵਿੱਚ ਗਾਇਕ ਨੇ ਇੰਸਟਾਗ੍ਰਾਮ ਉੱਤੇ ਪੋਸਟ ਸ਼ੇਅਰ ਕਰਦੇ ਹੋਏ ਦੱਸਿਆ ਕਿ ਉਹ ਕਦੋਂ ਅਤੇ ਕਿਸ ਸ਼ਹਿਰ ਵਿੱਚ ਪ੍ਰਸ਼ੰਸਕਾਂ ਦੇ ਸਾਹਮਣੇ ਆਉਣਗੇ। ਇਸਦੇ ਨਾਲ ਹੀ ਉਨ੍ਹਾਂ ਨੇ ਤਰੀਕ ਅਤੇ ਸਥਾਨ ਦਾ ਖੁਲਾਸਾ ਕੀਤਾ ਹੈ।
ਦਿੱਲੀ – 26 ਅਕਤੂਬਰ
ਹੈਦਰਾਬਾਦ – 15 ਨਵੰਬਰ
ਅਹਿਮਦਾਬਾਦ – 17 ਨਵੰਬਰ
ਲਖਨਊ— 22 ਨਵੰਬਰ
ਪੁਣੇ – 24 ਨਵੰਬਰ
ਕੋਲਕਾਤਾ – 30 ਨਵੰਬਰ
ਬੰਗਲੌਰ – 6 ਦਸੰਬਰ
ਇੰਦੌਰ – 8 ਦਸੰਬਰ
ਚੰਡੀਗੜ੍ਹ – 14 ਦਸੰਬਰ
ਗੁਹਾਟੀ – 29 ਦਸੰਬਰ
ਪ੍ਰੀ-ਸੇਲ ਟਿਕਟਾਂ ਦੀ ਬੁਕਿੰਗ ਕਦੋਂ ਸ਼ੁਰੂ ਹੋਵੇਗੀ?
ਇਸ ਤੋਂ ਇਲਾਵਾ ਗਾਇਕ ਦਿਲਜੀਤ ਦੁਸਾਂਝ ਨੇ ਵੀ ਪ੍ਰੀ-ਸੇਲ ਟਿਕਟਾਂ ਦੀ ਬੁਕਿੰਗ ਸਬੰਧੀ ਵੇਰਵੇ ਸਾਂਝੇ ਕੀਤੇ ਹਨ।
ਹੁਣ HDFC ਬੈਂਕ ਪਿਕਸਲ ਕਾਰਡਧਾਰਕਾਂ ਲਈ ਪ੍ਰੀ-ਸੇਲ ਟਿਕਟਾਂ ਦੀ ਬੁਕਿੰਗ 10 ਸਤੰਬਰ, 2024 ਨੂੰ ਦੁਪਹਿਰ 12 ਵਜੇ ਤੋਂ ਸ਼ੁਰੂ ਹੋਵੇਗੀ। ਜਦਕਿ ਜਨਰਲ ਸੇਲ 12 ਸਤੰਬਰ 2024 ਨੂੰ ਦੁਪਹਿਰ 1 ਵਜੇ ਤੋਂ ਸ਼ੁਰੂ ਹੋਵੇਗੀ।