ਇਸ ਦੌਰਾਨ ਉਨ੍ਹਾਂ ਦੱਸਿਆ ਕਿ ਐਸ.ਐਚ.ਓ. ਥਾਣਾ ਟਾਂਡਾ ਅਤੇ ਡੀ.ਐਸ.ਪੀ. ਟਾਂਡਾ ਵੀ ਆਪਣੇ ਨਿਵਾਸ ਸਥਾਨਾਂ ਵਿੱਚ ਸੌਂ ਰਹੇ ਸਨ।
ਅੱਜ ਡੀ.ਆਈ.ਜੀ. ਜਲੰਧਰ ਰੇਂਜ ਹਰਮਨਬੀਰ ਸਿੰਘ ਗਿੱਲ ਨੇ ਸਵੇਰੇ 07:30 ਵਜੇ ਥਾਣਾ ਟਾਂਡਾ, ਹੁਸ਼ਿਆਰਪੁਰ ਦਾ ਅਚਾਨਕ ਨਿਰੀਖਣ ਕੀਤਾ। ਇਸ ਅਚਾਨਕ ਦੌਰੇ ਦਾ ਮੁੱਖ ਮਕਸਦ ਪੰਜਾਬ ਪੁਲਿਸ ਦੇ ਫਰਜ਼ ਪ੍ਰੋਟੋਕਾਲ ਦੀ ਕੜੀ ਪਾਲਣਾ ਨੂੰ ਯਕੀਨੀ ਬਣਾਉਣਾ ਸੀ।
ਇਸ ਦੌਰਾਨ ਥਾਣੇ ਵਿੱਚ ਸਿਰਫ਼ ਸਹਾਇਕ ਮੁਨਸ਼ੀ ਹੀ ਬਿਨਾਂ ਹਥਿਆਰ ਦੇ ਮੌਜੂਦ ਸੀ। ਸਵੇਰੇ 08:00 ਵਜੇ ਲਈ ਨਿਧਾਰਤ ਰੋਲ ਕਾਲ ਥਾਣੇ ਵੱਲੋਂ ਲਾਗੂੁ ਨਹੀਂ ਕੀਤੀ ਗਈ ਸੀ, ਜੋ ਕਿ ਸੀਨੀਅਰ ਅਫਸਰਾਂ ਦੇ ਨਿਰਦੇਸ਼ਾਂ ਦੀ ਸਿੱਧੀ ਉਲੰਘਣਾ ਮੰਨਿਆ ਗਿਆ ਹੈ।
ਇਸ ਦੌਰਾਨ ਉਨ੍ਹਾਂ ਦੱਸਿਆ ਕਿ ਐਸ.ਐਚ.ਓ. ਥਾਣਾ ਟਾਂਡਾ ਅਤੇ ਡੀ.ਐਸ.ਪੀ. ਟਾਂਡਾ ਵੀ ਆਪਣੇ ਨਿਵਾਸ ਸਥਾਨਾਂ ਵਿੱਚ ਸੌਂ ਰਹੇ ਸਨ। ਬਾਕੀ ਰਹਿੰਦੀ ਪੁਲਿਸ ਫੋਰਸ ਥਾਣੇ ਵਿਚ ਸਵੇਰੇ 09:00-09:15 ਵਜੇ ਦੇ ਦਰਮਿਆਨ ਪਹੁੰਚੀ, ਜੋ ਕਿ ਡੀ.ਆਈ.ਜੀ. ਦੇ ਦੌਰੇ ਤੋਂ 1 ਘੰਟਾ 45 ਮਿੰਟ ਬਾਅਦ ਸੀ, ਜਿਸ ਨਾਲ ਥਾਣੇ ਵਿੱਚ ਸੁਰੱਖਿਆ ਦੀ ਕਮੀ ਅਤੇ ਸੰਭਾਵਿਤ ਖਤਰੇ ਦਾ ਪਤਾ ਲੱਗਦਾ ਹੈ।’
ਉਨ੍ਹਾਂ ਦੱਸਿਆ ਕਿ ਡਿਊਟੀ ਵਿੱਚ ਲਾਪਰਵਾਹੀ ਅਤੇ ਨਿਗਰਾਨੀ ਦੀ ਘਾਟ ਕਾਰਨ ਐਸ.ਐਚ.ਓ. ਟਾਂਡਾ, ਐਸ.ਆਈ. ਰਮਨ ਕੁਮਾਰ ਨੂੰ ਮੁਅੱਤਲ ਕਰਕੇ ਪੁਲਿਸ ਲਾਈਨ ਭੇਜਿਆ ਗਿਆ।