ਸ਼ੁੱਕਰਵਾਰ ਨੂੰ ਇਸ ਸੀਜ਼ਨ ਵਿਚ ਹੁਣ ਤੱਕ ਦੀ ਸਭ ਤੋਂ ਵੱਧ 10 ਹਜ਼ਾਰ 518 ਮੈਗਾਵਾਟ ਬਿਜਲੀ ਦੀ ਮੰਗ ਦਰਜ ਦਰਜ ਕੀਤੀ ਗਈ ਹੈ।
ਸ਼ੁੱਕਰਵਾਰ ਨੂੰ ਇਸ ਸੀਜ਼ਨ ਵਿਚ ਹੁਣ ਤੱਕ ਦੀ ਸਭ ਤੋਂ ਵੱਧ 10 ਹਜ਼ਾਰ 518 ਮੈਗਾਵਾਟ ਬਿਜਲੀ ਦੀ ਮੰਗ ਦਰਜ ਦਰਜ ਕੀਤੀ ਗਈ ਹੈ। ਦੁਪਹਿਰ ਸਮੇਂ ਸੂਬੇ ਦੇ ਕੁਝ ਇਲਾਕਿਆਂ ਵਿਚ ਬਰਸਾਤ ਤੋਂ ਬਾਅਦ ਗਰਮੀ ਤੋਂ ਰਾਹਤ ਮਿਲਣ ਦੇ ਨਾਲ ਬਿਜਲੀ ਦੀ ਮੰਗ ਵੀ ਘਟ ਗਈ। ਬਾਅਦ ਦੁਪਹਿਰ ਪੰਜ ਵਜੇ ਤੱਕ ਬਿਜਲੀ ਦੀ ਮੰਗ ਘੱਟ ਕੇ ਸੱਤ ਹਜ਼ਾਰ ਦੇ ਕਰੀਬ ਦਰਜ ਕੀਤੀ ਗਈ। ਫਿਲਹਾਲ ਇਸ ਦੌਰਾਨ ਪੰਜਾਬ ਵਿਚੋਂ 50 ਹਜ਼ਾਰ ਤੋਂ ਵੱਧ ਸ਼ਿਕਾਇਤਾਂ ਵੀ ਮਿਲੀਆਂ ਹਨ।ਦੱਸਣਾ ਬਣਦਾ ਹੈ ਕਿ ਬੀਤੇ ਸਾਲ ਮਈ ਮਹੀਨੇ ਵਿਚ ਵੱਧ ਤੋਂ ਵੱਧ ਬਿਜਲੀ ਦੀ ਮੰਗ 11 ਹਜ਼ਾਰ 918 ਤੱਕ ਦਰਜ ਕੀਤੀ ਗਈ ਸੀ। ਇਸ ਤੋਂ ਸਪੱਸ਼ਟ ਹੈ ਕਿ ਅਗਲੇ ਦਿਨਾਂ ਵਿਚ ਬਿਜਲੀ ਦੀ ਮੰਗ ਵਿਚ ਹੋਰ ਵਾਧਾ ਹੋਵੇਗਾ। ਸਰਕਾਰੀ ਖੇਤਰ ਦੇ ਤਿੰਨ ਥਰਮਲਾਂ ਦੇ 10 ਯੂਨਿਟ ਵਿਚੋਂ ਦੋ ਯੂਨਿਟਾਂ ਤੋਂ ਬਿਜਲੀ ਉਤਪਾਦਨ ਬੰਦ ਰਿਹਾ। ਜਦੋਂਕਿ ਅੱਠ ਯੂਨਿਟ ਤੋਂ ਪੂਰੀ ਸਮਰੱਥਾ ਨਾਲ ਬਿਜਲੀ ਉਤਪਾਨ ਹੋਇਆ ਹੈ। ਇਸ ਦੇ ਨਾਲ ਨਿੱਜੀ ਖੇਤਰ ਦੇ ਦੋ ਥਰਮਲਾਂ ਦੇ ਪੰਜ ਯੂਟਿਨਾਂ ਤੋਂ ਨਿਰਵਿਘਣ ਬਿਜਲੀ ਹਾਸਲ ਕੀਤੀ ਗਈ ਹੈ। ਸ਼ੁੱਕਰਵਾਰ ਸ਼ਾਮ ਪੰਜ ਵਜੇ ਤੱਕ ਵੱਖ ਵੱਖ ਇਲਾਕਿਆਂ ਵਿਚ 100 ਤੋਂ ਵੱਧ ਫੀਡਰ 2 ਘੰਟੇ, 09 ਫੀਡਰ ਦੋ ਤੋਂ ਚਾਰ ਘੰਟੇ, ਇਕ ਫੀਡਰ ਚਾਰ ਤੋਂ ਛੇ ਘੰਟੇ ਅਤੇ ਸੱਤ ਫੀਡਰ ਛੇ ਤੋਂ ਵੱਧ ਘੰਟੇ ਬੰਦ ਰਹੇ ਹਨ। ਇਸ ਦੌਰਾਨ ਸੂਬੇ ਭਰ ਵਿਚੋਂ 50 ਹਜ਼ਾਰ ਤੋਂ ਵੱਧ ਬਿਜਲੀ ਬੰਦ ਸਬੰਧੀ ਸ਼ਿਕਾਇਤਾਂ ਹਾਸਿਲ ਹੋਈਆਂ ਹਨ। ਜਿਨਾਂ ਵਿਚ ਸਭ ਤੋਂ ਵੱਧ ਸ਼ਿਕਾਇਤਾਂ 6087 ਲੁਧਿਆਣਾ ਅਤੇ ਸਭ ਤੋਂ ਘੱਟ 09 ਸ਼ਿਕਾਇਤਾਂ ਬਠਿੰਡਾ ਦੇ ਭਗਤਾ ਭਾਈ ਕਾ ਤੋਂ ਦਰਜ ਕੀਤੀਆਂ ਗਈਆਂ ਹਨ।