ਦਿੱਲੀ-ਕਟੜਾ ਐਕਸਪ੍ਰੈਸਵੇਅ (Delhi-Katra Expressway) ਦਾ ਕੰਮ ਜ਼ੋਰਾਂ ‘ਤੇ ਚੱਲ ਰਿਹਾ ਹੈ। ਹਾਲ ਹੀ ਵਿੱਚ ਕੇਂਦਰੀ ਮੰਤਰੀ ਨਿਤਿਨ ਗਡਕਰੀ ਨੇ ਇਸ ਦੇ ਨਿਰਮਾਣ ਕਾਰਜ ਦਾ ਜਾਇਜ਼ਾ ਲਿਆ ਸੀ। ਇਸ ਦੇ ਸ਼ੁਰੂ ਹੋਣ ਤੋਂ ਬਾਅਦ ਇਹ ਚੰਡੀਗੜ੍ਹ ਤੋਂ ਦਿੱਲੀ 2 ਘੰਟੇ ਵਿੱਚ ਅਤੇ ਅੰਮ੍ਰਿਤਸਰ ਤੋਂ 4 ਘੰਟੇ ਵਿੱਚ ਪਹੁੰਚਿਆ ਜਾ ਸਕੇਗਾ। ਦਿੱਲੀ ਤੋਂ ਕਟੜਾ ਪਹੁੰਚਣ ਲਈ ਸਿਰਫ 6 ਘੰਟੇ ਲੱਗਣਗੇ। ਇਸ ਦਾ ਮਤਲਬ ਹੈ ਕਿ ਤੁਸੀਂ ਉਸੇ ਦਿਨ ਸਵੇਰੇ ਦਿੱਲੀ ਛੱਡ ਕੇ ਮਾਤਾ ਵੈਸ਼ਨੋ ਦੇਵੀ ਦੇ ਦਰਬਾਰ ਵਿੱਚ ਪਹੁੰਚ ਸਕਦੇ ਹੋ।
ਵਰਤਮਾਨ ਵਿੱਚ ਦਿੱਲੀ ਤੋਂ ਕਟੜਾ/ਵੈਸ਼ਨੋ ਦੇਵੀ ਤੱਕ ਦੀ ਦੂਰੀ 727 ਕਿਲੋਮੀਟਰ ਹੈ। ਐਕਸਪ੍ਰੈਸਵੇਅ ਦੇ ਨਿਰਮਾਣ ਨਾਲ, ਦੂਰੀ 58 ਕਿਲੋਮੀਟਰ ਘੱਟ ਜਾਵੇਗੀ ਯਾਨੀ ਇਹ ਲਗਭਗ 670 ਕਿਲੋਮੀਟਰ ਰਹਿ ਜਾਵੇਗੀ। ਇਸ ਐਕਸਪ੍ਰੈਸ ਵੇਅ ਨੂੰ ਅੰਮ੍ਰਿਤਸਰ-ਜਾਮਨਗਰ ਐਕਸਪ੍ਰੈਸਵੇਅ (Amritsar Jamnagar Expressway) ਨਾਲ ਵੀ ਜੋੜਿਆ ਜਾਵੇਗਾ।