Wednesday, October 16, 2024
Google search engine
HomeCrimeਸਾਈਬਰ ਠੱਗਾਂ ਇੰਝ ਮਾਰ ਰਹੇ ਸੱਚਖੰਡ ਸ੍ਰੀ ਦਰਬਾਰ ਸਾਹਿਬ ਆਉਣ ਵਾਲੇ ਸ਼ਰਧਾਲੂਆਂ...

ਸਾਈਬਰ ਠੱਗਾਂ ਇੰਝ ਮਾਰ ਰਹੇ ਸੱਚਖੰਡ ਸ੍ਰੀ ਦਰਬਾਰ ਸਾਹਿਬ ਆਉਣ ਵਾਲੇ ਸ਼ਰਧਾਲੂਆਂ ਨਾਲ ਠੱਗੀ

ਸੱਚਖੰਡ ਸ੍ਰੀ ਦਰਬਾਰ ਸਾਹਿਬ ਨਤਮਸਤਕ ਹੋਣ ਆਈਆਂ ਸੰਗਤਾਂ ਨਾਲ ਸਾਈਬਰ ਠੱਗੀ ਦਾ ਮਾਮਲਾ ਸਾਹਮਣੇ ਆਇਆ ਹੈ।

ਗਰਮੀਆਂ ਦੀਆਂ ਛੁੱਟੀਆਂ ਹੁੰਦੇ ਹੀ ਦੂਰ ਦੁਰਾਡੇ ਤੋਂ ਅੰਮ੍ਰਿਤਸਰ ਵਿੱਚ ਸੱਚਖੰਡ ਸ਼੍ਰੀ ਦਰਬਾਰ ਸਾਹਿਬ ਲੱਖਾਂ ਦੀ ਗਿਣਤੀ ‘ਚ ਨਤਮਸਤਕ ਹੋਣ ਵਾਸਤੇ ਪਹੁੰਚਦੇ ਹਨ ਅਤੇ ਛੁੱਟੀਆਂ ਦੇ ਵਿੱਚ ਇਹ ਗਿਣਤੀ ਬਹੁਤ ਵਧ ਜਾਂਦੀ ਹੈ। ਉਥੇ ਹੀ ਸਾਈਬਰ ਲੁੱਟ ਕਰਨ ਵਾਲੇ ਵੀ ਐਕਟਿਵ ਹੋ ਜਾਂਦੇ ਹਨ। ਅਜਿਹਾ ਹੀ ਦੇਖਣ ਨੂੰ ਮਿਲ ਰਿਹਾ ਸੀ ਗੁਰੂ ਨਗਰੀ ਦੀਆਂ ਸਰਾਵਾਂ ਵਿੱਚ ਬੁਕਿੰਗ ਕਰਵਾਉਣ ਵਾਲੇ ਲੋਕਾਂ ਨਾਲ। ਦਰਅਸਲ ਗੁਰੂ ਘਰ ਆਉਣ ਤੋਂ ਪਹਿਲਾਂ ਸੰਗਤਾਂ ਰਹਿਣ ਦਾ ਇੰਤਜ਼ਾਮ ਕਰਨ ਲਈ ਸਰਾਵਾਂ ਵਿੱਚ ਬੁਕਿੰਗ ਕਰਵਾ ਕੇ ਪੈਸੇ ਦੇ ਦਿੰਦੇ ਹਨ ਪਰ ਜਦੋਂ ਲੋਕ ਉਸ ਜਗ੍ਹਾ ਪਹੁੰਚਦੇ ਹਨ ਤਾਂ ਪਤਾ ਲਗਦਾ ਹੈ ਕਿ ਕੋਈ ਬੁਕਿੰਗ ਹੋਈ ਹੀ ਨਹੀਂ।

ਆਨਲਾਈਨ ਪੇਮੈਂਟ ਦੌਰਾਨ ਹੋਈ ਠੱਗੀ : ਇਸ ਦੀ ਜਾਣਕਾਰੀ ਮਿਲਦੇ ਹੀ ਸਰਾਵਾਂ ਦੇ ਮੈਨੇਜਰ ਵੱਲੋਂ ਇਸ ਦੀ ਸ਼ਿਕਾਇਤ ਪੁਲਿਸ ਨੂੰ ਦਿੱਤੀ ਗਈ ਹੈ। ਜਿਸ ਨੂੰ ਲੈਕੇ ਉਹਨਾਂ ਮੈਮੋਰੰਡਮ ਵੀ ਪੁਲਿਸ ਨੂੰ ਸੌਂਪਿਆ ਹੈ। ਮੈਨੇਜਰ ਦਾ ਕਹਿਣਾ ਹੈ ਕਿ ਲੋਕ ਆਨਲਾਈਨ ਪੇਮੈਂਟ ਕਰਦੇ ਹਨ ਕਿ ਜਦੋਂ ਉਹ ਮੌਕੇ ‘ਤੇ ਪਹੁੰਚ ਜਾਣ ਤਾਂ ਉਹਨਾਂ ਨੂੰ ਕੋਈ ਪ੍ਰੇਸ਼ਾਨੀ ਨਾ ਹੋਵੇ ਪਰ ਇਥੇ ਲੋਕਾਂ ਨੂੰ ਪਤਾ ਲਗਦਾ ਹੈ ਕਿ ਠੱਗੀ ਹੋਈ ਹੈ ਕਮਰਾ ਕੋਈ ਬੁੱਕ ਨਹੀਂ ਹੋਇਆ ਤਾਂ ਉਹ ਆਹਤ ਹੁੰਦੇ ਹਨ। ਇਸ ਨੂੰ ਧਿਆਨ ਵਿੱਚ ਰੱਖਦੇ ਹੋਏ ਪੁਲਿਸ ਨੂੰ ਸੂਚਨਾ ਦਿੱਤੀ ਗਈ ਹੈ ਅਤੇ ਪੁਲਿਸ ਨੇ ਕਾਰਵਾਈ ਦਾ ਭਰੋਸਾ ਦਿੱਤਾ ਹੈ। ਉਹਨਾਂ ਇਹ ਵੀ ਕਿਹਾ ਕਿ ਸ਼ਹਿਰ ਵਿੱਚ ਦੂਰ ਦੁਰਾਡੇ ਤੋਂ ਲੋਕ ਆਉਂਦੇ ਹਨ ਜੇਕਰ ਉਹ ਇਸ ਤਰ੍ਹਾਂ ਠੱਗੀ ਦੇ ਸ਼ਿਕਾਰ ਹੁੰਦੇ ਰਹੇ ਤਾਂ ਸ਼ਹਿਰ ਦੀ ਅਤੇ ਸੰਸਥਾਵਾਂ ਦੀ ਛਵੀ ਨੂੰ ਢਾਅ ਲੱਗ ਸਕਦੀ ਹੈ।

ਪੁਲਿਸ ਕਰ ਰਹੀ ਪੜਤਾਲ : ਉਥੇ ਹੀ ਦੂਸਰੇ ਪਾਸੇ ਪੁਲਿਸ ਅਧਿਕਾਰੀ ਆਲਮ ਵਿਜੇ ਸਿੰਘ ਜੋ ਕਿ ਆਲ ਐਂਡ ਆਰਡਰ ਦੇ ਡੀਸੀਪੀ ਹਨ, ਉਹਨਾਂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਅਜਿਹੇ ਠੱਗੀ ਦੇ ਕਈ ਮਾਮਲੇ ਸ੍ਹਾਮਣੇ ਆਏ ਹਨ ਜਿਸ ਨੂੰ ਧਿਆਨ ਵਿੱਚ ਰੱਖਦੇ ਹੋਏ ਕਾਰਵਾਈ ਕੀਤੀ ਜਾ ਰਹੀ ਹੈ। ਉਹਨਾਂ ਕਿਹਾ ਕਿ ਜਲਦ ਹੀ ਮਾਮਲਾ ਦਰਜ ਕਰਵਾ ਦਿੱਤਾ ਜਾਵੇਗਾ। ਉਹਨਾਂ ਨੇ ਕਿਹਾ ਕਿ ਅਸੀਂ ਲੋਕਾਂ ਨੂੰ ਅਪੀਲ ਕਰਨਾ ਚਾਹੁੰਦੇ ਹਾਂ ਕਿ ਜੇਕਰ ਕੋਈ ਵੀ ਵਿਅਕਤੀ ਇਸ ਤਰ੍ਹਾਂ ਦੀਆਂ ਸਰਾਵਾਂ ਬੁੱਕ ਕਰਾਉਂਦਾ ਹੈ ਤਾਂ ਉਸਨੂੰ ਪੂਰੀ ਤਰਹਾਂ ਨਾਲ ਧਿਆਨ ਨਾਲ ਰੱਖ ਕੇ ਹੀ ਸਰਾਵਾਂ ਬੁੱਕ ਕਰਵਾਈਆਂ ਜਾਣ। ਅੱਗੇ ਬੋਲਦੇ ਉਹਨਾਂ ਨੇ ਕਿਹਾ ਕਿ ਅਸੀਂ ਜਲਦ ਹੀ ਦੋਸ਼ੀਆਂ ਨੂੰ ਗ੍ਰਿਫਤਾਰ ਕਰ ਸਲਾਖਾਂ ਪਿੱਛੇ ਭੇਜਾਂਗੇ।

RELATED ARTICLES

LEAVE A REPLY

Please enter your comment!
Please enter your name here

- Advertisment -
Google search engine
spot_imgspot_imgspot_imgspot_img
spot_imgspot_imgspot_imgspot_img

Most Popular

Recent Comments