ਦਿੱਲੀ ਕੈਪੀਟਲਜ਼ ਦੇ ਕਪਤਾਨ ਰਿਸ਼ਭ ਪੰਤ ‘ਤੇ 12 ਲੱਖ ਰੁਪਏ ਦਾ ਜੁਰਮਾਨਾ ਲਗਾਇਆ ਗਿਆ ਹੈ। ਦਿੱਲੀ ਕੈਪੀਟਲਜ਼ ਦੇ ਕਪਤਾਨ ਨੂੰ ਐਤਵਾਰ ਨੂੰ IPL Code of Conduct ਦੀ ਉਲੰਘਣਾ ਦਾ ਦੋਸ਼ੀ ਪਾਇਆ ਗਿਆ। ਦਿੱਲੀ ਨੇ ਬੇਸ਼ੱਕ ਵਿਸ਼ਾਖਾਪਟਨਮ ਵਿਚ ਆਈਪੀਐੱਲ 2024 ਦੀ ਆਪਣੀ ਪਹਿਲੀ ਜਿੱਤ ਦਰਜ ਕੀਤੀ ਪਰ ਚੇਨਈ ਸੁਪਰ ਕਿੰਗਜ਼ ਵਿਰੁੱਧ ਇਕ ਗ਼ਲਤੀ ਉਸ ਨੂੰ ਮਹਿੰਗੀ ਪੈ ਪਈ।

ਦਿੱਲੀ ਕੈਪੀਟਲਜ਼ ਨੇ ਸੀਐੱਸਕੇ ਖਿਲਾਫ ਹੌਲੀ ਓਵਰ-ਰੇਟ ਰੱਖੀ, ਜਿਸ ਕਾਰਨ ਪੰਤ ਨੂੰ 12 ਲੱਖ ਰੁਪਏ ਦਾ ਜੁਰਮਾਨਾ ਲਗਾਇਆ ਗਿਆ। ਰਿਸ਼ਭ ਪੰਤ ਮੌਜੂਦਾ ਆਈਪੀਐੱਲ ਵਿਚ ਦੂਜੇ ਕਪਤਾਨ ਬਣ ਗਏ ਹਨ, ਜਿਨ੍ਹਾਂ ਨੂੰ IPL Code of Conduct ਦੀ ਉਲੰਘਣਾ ਕਰਨ ਲਈ ਜੁਰਮਾਨਾ ਲਗਾਇਆ ਗਿਆ ਹੈ। ਇਸ ਤੋਂ ਪਹਿਲਾਂ ਗੁਜਰਾਤ ਟਾਈਟਨਜ਼ ਦੇ ਕਪਤਾਨ ਸ਼ੁਭਮਨ ਗਿੱਲ ‘ਤੇ ਜੁਰਮਾਨਾ ਲੱਗ ਚੁੱਕਿਆ ਹੈ।
ਆਈਪੀਐੱਲ 2024 ਦਾ 13ਵਾਂ ਮੈਚ ਐਤਵਾਰ ਨੂੰ ਵਿਸ਼ਾਖਾਪਟਨਮ ਵਿਚ ਦਿੱਲੀ ਕੈਪੀਟਲਜ਼ ਤੇ ਚੇਨਈ ਸੁਪਰ ਕਿੰਗਜ਼ ਵਿਚਕਾਰ ਖੇਡਿਆ ਗਿਆ। ਇਸ ਮੈਚ ‘ਚ ਦੋਵਾਂ ਟੀਮਾਂ ਵਿਚਾਲੇ ਅਨੋਖਾ ਕੁਨੈਕਸ਼ਨ ਬਣਿਆ। ਦਿੱਲੀ ਕੈਪੀਟਲਜ਼ ਨੇ ਟੂਰਨਾਮੈਂਟ ਵਿਚ ਆਪਣੀ ਪਹਿਲੀ ਜਿੱਤ ਦਰਜ ਕੀਤੀ, ਜਦੋਂਕਿ ਚੇਨਈ ਸੁਪਰ ਕਿੰਗਜ਼ ਨੂੰ ਪਹਿਲੀ ਹਾਰ ਦਾ ਸਾਹਮਣਾ ਕਰਨਾ ਪਿਆ।
ਪੰਤ ਅਤੇ ਗਿੱਲ ‘ਤੇ 12 ਲੱਖ ਰੁਪਏ ਦਾ ਜੁਰਮਾਨਾ ਲਗਾਇਆ ਗਿਆ ਕਿਉਂਕਿ ਇਹ ਟੀਮ ਦਾ ਪਹਿਲਾ ਅਪਰਾਧ ਸੀ। ਜੇ ਇਹ ਗਲਤੀ ਦੁਹਰਾਈ ਗਈ ਤਾਂ ਕਪਤਾਨਾਂ ‘ਤੇ 24 ਲੱਖ ਰੁਪਏ ਦਾ ਜੁਰਮਾਨਾ ਲੱਗੇਗਾ। ਇਸ ਤੋਂ ਇਲਾਵਾ ਟੀਮ ਦੇ ਹੋਰ ਮੈਂਬਰਾਂ ‘ਤੇ ਵੀ ਮੈਚ ਫੀਸ ਦਾ 25 ਫੀਸਦੀ ਜੁਰਮਾਨਾ ਲਗਾਇਆ ਜਾਵੇਗਾ।
ਜੇ ਟੀਮ ਤੀਜੀ ਵਾਰ ਗਲਤੀ ਕਰਦੀ ਹੈ ਤਾਂ ਕਪਤਾਨ ‘ਤੇ 30 ਲੱਖ ਰੁਪਏ ਦਾ ਜੁਰਮਾਨਾ ਅਤੇ ਇਕ ਮੈਚ ਲਈ ਪਾਬੰਦੀ ਲਗਾਈ ਜਾਵੇਗੀ। ਟੀਮ ਦੇ ਹੋਰ ਮੈਂਬਰਾਂ ‘ਤੇ ਮੈਚ ਫੀਸ ਦਾ 50 ਫੀਸਦੀ ਜੁਰਮਾਨਾ ਲਗਾਇਆ ਜਾਵੇਗਾ।
ਚੇਨਈ ਸੁਪਰ ਕਿੰਗਜ਼ ਘਰ ਤੋਂ ਬਾਹਰ ਪਹਿਲਾ ਮੈਚ ਖੇਡ ਰਹੀ ਸੀ। ਕੋਲਕਾਤਾ ਨਾਈਟ ਰਾਈਡਰਜ਼ ਮੌਜੂਦਾ ਆਈਪੀਐੱਲ ਦੀ ਇਕਲੌਤੀ ਟੀਮ ਹੈ ਜਿਸ ਨੇ ਘਰ ਤੋਂ ਦੂਰ ਮੈਚ ਜਿੱਤਿਆ ਹੈ। ਕੇਕੇਆਰ ਨੇ ਆਪਣੇ ਘਰੇਲੂ ਮੈਦਾਨ ਐੱਮ ਚਿੰਨਾਸਵਾਮੀ ਸਟੇਡੀਅਮ ਵਿਚ ਆਰਸੀਬੀ ਨੂੰ ਹਰਾਇਆ।