ਓਮ ਪ੍ਰਕਾਸ਼ ਕੁਮਾਰ ਮੁਤਾਬਕ ਉਹ ਆਪਣੇ ਕਮਰੇ ਤੋਂ ਪੈਦਲ ਹੀ ਕੰਮ ਤੇ ਜਾਣ ਲਈ ਘਰੋਂ ਨਿਕਲਿਆ।
ਸਥਾਨਕ ਫੋਕਲ ਪੁਆਇੰਟ ਇਲਾਕੇ ਵਿੱਚ ਪੈਦਲ ਜਾ ਰਹੇ ਨੌਜਵਾਨ ਨਾਲ ਐਕਟੀਵਾ ਸਵਾਰ ਬਦਮਾਸ਼ਾਂ ਨੇ ਦਾਤ ਦੇ ਜੋਰ ਤੇ ਲੁੱਟ ਦੀ ਵਾਰਦਾਤ ਅੰਜਾਮ ਦਿੱਤੀ। ਥਾਣਾ ਫੋਕਲ ਪੁਆਇੰਟ ਪੁਲਿਸ ਨੇ ਵਾਰਦਾਤ ਦਾ ਸ਼ਿਕਾਰ ਹੋਏ ਸ਼ਿਵ ਕਲੋਨੀ ਢੰਡਾਰੀ ਖੁਰਦ ਵਾਸੀ ਓਮ ਪ੍ਰਕਾਸ਼ ਕੁਮਾਰ ਦੇ ਬਿਆਨ ਉੱਪਰ ਪਰਚਾ ਦਰਜ ਕਰਕੇ ਪੜਤਾਲ ਦੌਰਾਨ ਬਦਮਾਸ਼ਾਂ ਦੀ ਸ਼ਨਾਖਤ ਅਤੁਲ ਅਤੇ ਰਾਹੁਲ ਦੇ ਰੂਪ ਵਿੱਚ ਕੀਤੀ ਹੈ।
ਓਮ ਪ੍ਰਕਾਸ਼ ਕੁਮਾਰ ਮੁਤਾਬਕ ਉਹ ਆਪਣੇ ਕਮਰੇ ਤੋਂ ਪੈਦਲ ਹੀ ਕੰਮ ਤੇ ਜਾਣ ਲਈ ਘਰੋਂ ਨਿਕਲਿਆ। ਜਦੋਂ ਉਹ ਫੋਕਲ ਪੁਆਇੰਟ ਫੇਜ ਛੇ ਵਿੱਚ ਮੈਟਰੋ ਟਾਇਰ ਫੈਕਟਰੀ ਕੋਲੋਂ ਲੰਘ ਰਿਹਾ ਸੀ ਤਾਂ ਪਿੱਛੋਂ ਐਕਟਿਵਾ ਤੇ ਸਵਾਰ ਹੋ ਕੇ ਆਏ ਦੋ ਅਣਪਛਾਤੇ ਨੌਜਵਾਨਾਂ ਨੇ ਉਸਨੂੰ ਰਾਹ ਵਿੱਚ ਘੇਰ ਲਿਆ।
ਸ਼ਿਕਾਇਤ ਕਰਤਾ ਨੂੰ ਘੇਰ ਕੇ ਐਕਟਿਵਾ ਸਵਾਰਾਂ ਨੇ ਉਸ ਨੂੰ ਦਾਤ ਦੇ ਜੋਰ ਤੇ ਧਮਕਾਇਆ ਅਤੇ ਉਸਦੀ ਜੇਬ ਵਿੱਚੋਂ ਉਸ ਦਾ ਮੋਬਾਇਲ ਅਤੇ ਪਰਸ ਖੋਹ ਕੇ ਮੌਕੇ ਤੋਂ ਫਰਾਰ ਹੋ ਗਏ।
ਪਰਸ ਵਿੱਚ ਉਸ ਦੀ ਕਰੀਬ 5 ਹਜਾਰ ਰੁਪਏ ਨਗਦੀ ਆਧਾਰ ਕਾਰਡ ਅਤੇ ਹੋਰ ਜਰੂਰੀ ਦਸਤਾਵੇਜ ਮੌਜੂਦ ਸਨ, ਜੋ ਬਦਮਾਸ਼ ਆਪਣੇ ਨਾਲ ਲੈ ਗਏ ਹਨ।
ਇਸ ਮਾਮਲੇ ਦੀ ਪੜਤਾਲ ਕਰ ਰਹੇ ਪੁਲਿਸ ਅਧਿਕਾਰੀ ਸਵਰਨ ਸਿੰਘ ਮੁਤਾਬਕ ਵਾਰਦਾਤ ਕਰਕੇ ਫਰਾਰ ਹੋ ਰਹੇ ਮੁਲਜਮਾਂ ਦੀ ਐਕਟੀਵਾ ਦਾ ਨੰਬਰ ਪਤਾ ਲੱਗ ਚੁੱਕਾ ਹੈ। ਪੜਤਾਲ ਦੌਰਾਨ ਮੁਲਜਮਾਂ ਦੀ ਸ਼ਨਾਖਤ ਅਤੁਲ ਅਤੇ ਰਾਹੁਲ ਕੁਮਾਰ ਦੇ ਰੂਪ ਵਿੱਚ ਹੋਈ ਹੈ ਅਤੇ ਜਲਦੀ ਹੀ ਮੁਲਜਮਾਂ ਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ।