ਤਿੰਨੇ ਪੁੱਤਰ ਮੁਗਲ ਅਲੀ ਅਤੇ ਸ਼ੁਮ ਪੁੱਤਰ ਰਾਜੂ ਵਾਸੀ ਨਾੜਾਂਵਾਲੀ ਗੁਰਦਾਸਪੁਰ ਤੋਂ ਇਲਾਵਾ ਤਿੰਨ ਅਣਪਛਾਤੇ ਲੋਕਾਂ ਨੇ ਬੇਸਬੈਟ ਨਾਲ ਉਸਦੇ ਲੜਕੇ ਜਾਕਰ ’ਤੇ ਹਮਲਾ ਕਰ ਦਿੱਤਾ
ਮੋਟਰਸਾਈਕਲ ਸਵਾਰ ਨੌਜਵਾਨ ਦੀ ਕਥਿਤ ਤੌਰ ’ਤੇ ਕੁੱਟਮਾਰ ਕਰ ਕੇ ਅਗਵਾ ਕਰਨ ਦੀ ਕੋਸ਼ਿਸ਼ ਦਾ ਮਾਮਲਾ ਸਾਹਮਣੇ ਆਇਆ ਹੈ। ਜਿਸ ਸਬੰਧੀ ਥਾਣਾ ਝਬਾਲ ਦੀ ਪੁਲਿਸ ਨੇ ਸੱਤ ਲੋਕਾਂ ਵਿਰੁੱਧ ਮਾਮਲਾ ਦਰਜ ਕਰ ਕੇ ਅਗਲੀ ਜਾਂਚ ਸ਼ੁਰੂ ਕਰ ਦਿੱਤੀ ਹੈ।
ਮੁਹੰਮਦ ਸਦੀਕ ਪੁੱਤਰ ਸੈਫ ਅਲੀ ਵਾਸੀ ਝਬਾਲ ਨੇ ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿਚ ਦੱਸਿਆ ਕਿ ਉਸਦਾ ਲੜਕਾ ਜਾਕਰ ਉਸਦੀਆਂ ਦੋ ਪਤਨੀਆਂ ਨਾਲ ਸੌਧਾ ਲੈਣ ਝਬਾਲ ਗਿਆ। ਜਦੋਂ ਉਹ ਕਰੀਬ ਚਾਰ ਵਜੇ ਵਾਪਸ ਆ ਰਿਹਾ ਸੀ ਤਾਂ ਪਿੱਛੋਂ ਇਕ ਇਨੋਵਾ ਗੱਡੀ ਆਈ, ਜਿਸ ਨੇ ਉਸਦੇ ਲੜਕੇ ਦੇ ਮੋਟਰਸਾਈਕਲ ਨੂੰ ਸਾਈਡ ਮਾਰ ਕੇ ਸੁੱਟ ਦਿੱਤਾ। ਜਿਸ ਕਾਰਨ ਤਿੰਨਾਂ ਨੂੰ ਸੱਟਾਂ ਲੱਗ ਗਈਆਂ।
ਜਦੋਂ ਕਿ ਗੱਡੀ ਵਿੱਚੋਂ ਉੱਤਰੇ ਨੂਨ, ਦੀਨ, ਯੂਕਾ ਤਿੰਨੇ ਪੁੱਤਰ ਮੁਗਲ ਅਲੀ ਅਤੇ ਸ਼ੁਮ ਪੁੱਤਰ ਰਾਜੂ ਵਾਸੀ ਨਾੜਾਂਵਾਲੀ ਗੁਰਦਾਸਪੁਰ ਤੋਂ ਇਲਾਵਾ ਤਿੰਨ ਅਣਪਛਾਤੇ ਲੋਕਾਂ ਨੇ ਬੇਸਬੈਟ ਨਾਲ ਉਸਦੇ ਲੜਕੇ ਜਾਕਰ ’ਤੇ ਹਮਲਾ ਕਰ ਦਿੱਤਾ ਤੇ ਉਸਨੂੰ ਜਬਰੀ ਗੱਡੀ ਵਿਚ ਸੁੱਟਣ ਲੱਗੇ। ਉਸਦੀਆਂ ਪਤਨੀਆਂ ਨੇ ਰੌਲਾ ਪਾ ਦਿੱਤਾ ਤਾਂ ਮੁਲਜ਼ਮ ਗੱਡੀ ਵਿਚ ਬੈਠ ਕੇ ਫਰਾਰ ਹੋ ਗਏ। ਮੌਕੇ ’ਤੇ ਪੁੱਜੇ ਥਾਣਾ ਝਬਾਲ ਦੇ ਏਐੱਸਆਈ ਜੱਸਾ ਸਿੰਘ ਨੇ ਦੱਸਿਆ ਕਿ ਸ਼ਿਕਾਇਤ ਵਿਚ ਦੱਸੇ ਲੋਕਾਂ ਨੂੰ ਨਾਮਜ਼ਦ ਕਰ ਲਿਆ ਗਿਆ ਹੈ। ਜਿਨ੍ਹਾਂ ਦੀ ਗ੍ਰਿਫ਼ਤਾਰੀ ਲਈ ਕਾਰਵਾਈ ਕੀਤੀ ਜਾ ਰਹੀ ਹੈ।