HomeDeshਵਾਰ-ਵਾਰ ਮਿੱਠਾ ਖਾਣ ਦੀ ਇੱਛਾ ਨੂੰ ਇੰਝ ਕਰੋ ਸ਼ਾਂਤ Deshlatest News ਵਾਰ-ਵਾਰ ਮਿੱਠਾ ਖਾਣ ਦੀ ਇੱਛਾ ਨੂੰ ਇੰਝ ਕਰੋ ਸ਼ਾਂਤ By admin February 24, 2024 0 73 Share FacebookTwitterPinterestWhatsApp ਬਹੁਤ ਸਾਰੇ ਲੋਕਾਂ ਨੂੰ ਮਿੱਠਾ ਖਾਣਾ ਬਹੁਤ ਪਸੰਦ ਹੁੰਦਾ ਹੈ। ਜਿਨ੍ਹਾਂ ਵਿੱਚੋਂ ਕੁੱਝ ਨੂੰ ਖਾਣਾ ਖਾਣ ਤੋਂ ਬਾਅਦ ਮਿੱਠੇ ਦੀ ਕ੍ਰੇਵਿੰਗ ਹੁੰਦੀ ਹੈ। ਜਿਸ ਕਰਕੇ ਉਹ ਮਠਿਆਈ ਖਾ ਲੈਂਦੇ ਹਨ। ਪਰ ਉਨ੍ਹਾਂ ਦੀ ਇਹ ਆਦਤ ਸਿਹਤ ਲਈ ਨੁਕਸਾਨਦੇਹ ਸਾਬਤ ਹੋ ਸਕਦੀ ਹੈ। ਇਸ ਲਈ ਅੱਜ ਅਸੀਂ ਤੁਹਾਨੂੰ ਦੱਸਾਂਗੇ ਇੱਕ ਅਜਿਹੀ ਚੀਜ਼ ਬਾਰੇ ਜਿਸ ਨਾਲ ਤੁਹਾਡੀ ਮਿੱਠਾ ਖਾਣ ਦੀ ਲਾਲਸਾ ਵੀ ਸ਼ਾਂਤ ਹੋਵੇਗੀ ਤੇ ਇਸ ਨਾਲ ਸਰੀਰ ਨੂੰ ਲਾਭ ਵੀ ਮਿਲੇਗਾ। ਆਓ ਜਾਣਦੇ ਹਾਂ ਇਕ ਅਜਿਹੇ ਹੀ ਮਿੱਠੇ ਉਤਪਾਦ ‘ਡੇਟਸ’ ਯਾਨੀਕਿ ਖਜੂਰ ਦੇ ਬਾਰੇ ‘ਚ, ਜਿਸਦਾ ਸੁਆਦ ਮਿੱਠਾ ਹੁੰਦਾ ਹੈ ਅਤੇ ਸਿਹਤ ਲਈ ਵੀ ਬਹੁਤ ਫਾਇਦੇਮੰਦ ਹੁੰਦਾ ਹੈ । ਖਜੂਰ ਫਰੂਟੋਜ਼ ਦਾ ਵਧੀਆ ਸਰੋਤ ਹਨ। ਫਰਕਟੋਜ਼ ਫਲਾਂ ਵਿੱਚ ਪਾਈ ਜਾਣ ਵਾਲੀ ਖੰਡ ਦਾ ਨਾਮ ਹੈ। ਜਿਸ ਕਾਰਨ ਖਜੂਰ ਬਹੁਤ ਮਿੱਠੀ ਹੁੰਦੀ ਹੈ ਅਤੇ ਕਈ ਤਰ੍ਹਾਂ ਦੇ ਮਿੱਠੇ ਪਕਵਾਨਾਂ ਵਿੱਚ ਖਜੂਰ ਨੂੰ ਚੀਨੀ ਦੇ ਰੂਪ ਵਿੱਚ ਵਰਤਿਆ ਜਾਂਦਾ ਹੈ। ਹੈਲਥਲਾਈਨ ਦੀ ਰਿਪੋਰਟ ਮੁਤਾਬਕ ਖਜੂਰ ‘ਚ ਫਾਈਬਰ ਅਤੇ ਐਂਟੀਆਕਸੀਡੈਂਟ ਤੋਂ ਇਲਾਵਾ ਕਈ ਵਿਟਾਮਿਨ ਅਤੇ ਮਿਨਰਲਸ ਮੌਜੂਦ ਹੁੰਦੇ ਹਨ। ਲਗਭਗ 100 ਗ੍ਰਾਮ ਖਜੂਰ ਵਿੱਚ 75 ਗ੍ਰਾਮ ਕਾਰਬੋਹਾਈਡਰੇਟ, 7 ਗ੍ਰਾਮ ਫਾਈਬਰ, 2 ਗ੍ਰਾਮ ਪ੍ਰੋਟੀਨ, 15% ਪੋਟਾਸ਼ੀਅਮ, 13% ਮੈਗਨੀਸ਼ੀਅਮ, 40% ਕਾਪਰ, ਮੈਂਗਨੀਜ਼ 13%, ਆਇਰਨ 5% ਅਤੇ ਵਿਟਾਮਿਨ ਬੀ-6 15% ਹੁੰਦਾ ਹੈ। ਖਜੂਰ ਬਲੱਡ ਸ਼ੂਗਰ ਨੂੰ ਕੰਟਰੋਲ ਕਰਨ ‘ਚ ਮਦਦਗਾਰ ਮੰਨਿਆ ਜਾਂਦਾ ਹੈ। ਘੱਟ ਗਲਾਈਸੈਮਿਕ ਇੰਡੈਕਸ, ਫਾਈਬਰ ਅਤੇ ਐਂਟੀਆਕਸੀਡੈਂਟਸ ਕਾਰਨ ਖਜੂਰ ਬਲੱਡ ਸ਼ੂਗਰ ਨੂੰ ਕੰਟਰੋਲ ਕਰਨ ਵਿੱਚ ਕਾਰਗਰ ਹੈ। ਜਿਸ ਨਾਲ ਸ਼ੂਗਰ ਦੇ ਮਰੀਜ਼ਾਂ ਨੂੰ ਵੀ ਰਾਹਤ ਮਿਲਦੀ ਹੈ। ਖਜੂਰ ‘ਚ ਕਈ ਤਰ੍ਹਾਂ ਦੇ ਐਂਟੀ-ਆਕਸੀਡੈਂਟ ਮੌਜੂਦ ਹੁੰਦੇ ਹਨ, ਜੋ ਦਿਲ ਦੀ ਸਿਹਤ ਲਈ ਬਹੁਤ ਫਾਇਦੇਮੰਦ ਸਾਬਤ ਹੁੰਦੇ ਹਨ। ਦਿਲ ਤੋਂ ਇਲਾਵਾ ਕੈਂਸਰ, ਅਲਜ਼ਾਈਮਰ ਅਤੇ ਡਾਇਬਟੀਜ਼ ਨੂੰ ਵਧਣ ਤੋਂ ਰੋਕਣ ‘ਚ ਵੀ ਖਜੂਰ ਮਦਦ ਕਰਦਾ ਹੈ, ਨਾਲ ਹੀ ਖਜੂਰ ਊਰਜਾ ਦੇ ਪੱਧਰ ਨੂੰ ਵਧਾਉਣ ਵਿੱਚ ਬਹੁਤ ਮਦਦ ਕਰਦੇ ਹਨ। ਖਜੂਰ ਸਾਡੀਆਂ ਹੱਡੀਆਂ ਲਈ ਵੀ ਬਹੁਤ ਫਾਇਦੇਮੰਦ ਮੰਨੇ ਜਾਂਦੇ ਹਨ। ਖਜੂਰ ‘ਚ ਫਾਸਫੋਰਸ, ਕੈਲਸ਼ੀਅਮ ਅਤੇ ਮੈਗਨੀਸ਼ੀਅਮ ਸਮੇਤ ਕਈ ਤਰ੍ਹਾਂ ਦੇ ਖਣਿਜ ਪਾਏ ਜਾਂਦੇ ਹਨ, ਜੋ ਹੱਡੀਆਂ ਲਈ ਬਹੁਤ ਫਾਇਦੇਮੰਦ ਸਾਬਤ ਹੁੰਦੇ ਹਨ। Share FacebookTwitterPinterestWhatsApp Previous articleਜੋੜਾਂ ਦੇ ਦਰਦ ਲਈ ਮੇਥੀ ਦੇ ਬੀਜ ਸਭ ਤੋਂ ਬੈਸਟNext articleਸਿਰੇ ਚੜ੍ਹਿਆ ਸਮਝੌਤਾ !! adminhttps://punjabbuzz.com RELATED ARTICLES Desh Congress ਦਾ ਵਫ਼ਦ ਚੋਣ Commission ਨੂੰ ਮਿਲਿਆ, ਪੰਚਾਇਤੀ ਚੋਣਾਂ 3 ਹਫ਼ਤਿਆਂ ਲਈ ਮੁਲਤਵੀ ਕਰਨ ਦੀ ਮੰਗ October 14, 2024 Desh Dussehra Celebration: ਰਾਵਣ ਦੇ ਘਰ ‘ਚ ਕਿਵੇਂ ਮਨਾਇਆ ਜਾਂਦਾ ਹੈ ਦੁਸਹਿਰਾ? ਇਸ ਬਾਰੇ ਜਾਣੋ October 12, 2024 Desh Panchayat Elections: ਜਲੰਧਰ ‘ਚ 15 ਅਕਤੂਬਰ ਨੂੰ ਸ਼ਰਾਬ ਦੀਆਂ ਦੁਕਾਨਾਂ ਰਹਿਣਗੀਆਂ ਬੰਦ, ਹੋਟਲਾਂ ‘ਤੇ ਵੀ ਰਹੇਗੀ ਪ੍ਰਸ਼ਾਸਨ ਦੀ ਨਜ਼ਰ October 11, 2024 LEAVE A REPLY Cancel reply Comment: Please enter your comment! Name:* Please enter your name here Email:* You have entered an incorrect email address! Please enter your email address here Website: Save my name, email, and website in this browser for the next time I comment. - Advertisment - Most Popular Congress ਦਾ ਵਫ਼ਦ ਚੋਣ Commission ਨੂੰ ਮਿਲਿਆ, ਪੰਚਾਇਤੀ ਚੋਣਾਂ 3 ਹਫ਼ਤਿਆਂ ਲਈ ਮੁਲਤਵੀ ਕਰਨ ਦੀ ਮੰਗ October 14, 2024 Dussehra Celebration: ਰਾਵਣ ਦੇ ਘਰ ‘ਚ ਕਿਵੇਂ ਮਨਾਇਆ ਜਾਂਦਾ ਹੈ ਦੁਸਹਿਰਾ? ਇਸ ਬਾਰੇ ਜਾਣੋ October 12, 2024 Panchayat Elections: ਜਲੰਧਰ ‘ਚ 15 ਅਕਤੂਬਰ ਨੂੰ ਸ਼ਰਾਬ ਦੀਆਂ ਦੁਕਾਨਾਂ ਰਹਿਣਗੀਆਂ ਬੰਦ, ਹੋਟਲਾਂ ‘ਤੇ ਵੀ ਰਹੇਗੀ ਪ੍ਰਸ਼ਾਸਨ ਦੀ ਨਜ਼ਰ October 11, 2024 ਕਾਜੋਲ ਨੇ ਅਜਿਹਾ ਕੀ ਕਿਹਾ ਕਿ ਲੋਕਾਂ ਬੋਲੇ- ‘ਉਹ ਵੀ ਹੌਲੀ-ਹੌਲੀ ਜਯਾ ਬੱਚਨ ਬਣ ਰਹੀ ਹੈ October 11, 2024 Load more Recent Comments