ਕੰਪਨੀ ਨੇ ਬ੍ਰਿਟਿਸ਼ ਕੋਰਟ ‘ਚ ਪਹਿਲੀ ਵਾਰ ਮੰਨਿਆ, ਜਾਣੋ ਕਿੰਨ ਖ਼ਤਰਾ
ਬ੍ਰਿਟਿਸ਼ ਫਾਰਮਾਸਿਊਟੀਕਲ ਕੰਪਨੀ AstraZeneca ਦੇ ਇਕ ਖੁਲਾਸੇ ਨਾਲ ਕੋਰੋਨਾ ਵੈਕਸੀਨ ਲੈਣ ਵਾਲਾ ਹਰ ਵਿਅਕਤੀ ਹਿੱਲ ਗਿਆ ਹੈ। ਵੈਕਸੀਨ ਨਿਰਮਾਤਾ ਨੇ ਅਦਾਲਤ ‘ਚ ਮੰਨਿਆ ਹੈ ਕਿ ਕੋਵੀਸ਼ੀਲਡ ਦੁਰਲੱਭ ਮਾਮਲਿਆਂ ‘ਚ ਥ੍ਰੋਮੋਸਾਈਟੋਪੇਨੀਆ ਸਿੰਡਰੋਮ (TTS) ਨਾਲ ਥ੍ਰੋਮੋਬਸਿਸ ਦਾ ਕਾਰਨ ਬਣ ਸਕਦਾ ਹੈ। ਇਸ ਨਾਲ ਖ਼ੂਨ ਦੇ ਥੱਕੇ ਬਣ ਸਕਦੇ ਹਨ ਤੇ ਪਲੇਟਲੈਟਸ ਦੀ ਗਿਣਤੀ ਘਟ ਸਕਦੀ ਹੈ। ਥ੍ਰੋਮੋਸਾਈਟੋਪੇਨੀਆ ਦੇ ਗੰਭੀਰ ਮਾਮਲਿਆਂ ‘ਚ ਇਹ ਸਟ੍ਰੋਕ ਅਤੇ ਦਿਲ ਦੇ ਦੌਰੇ ਦਾ ਕਾਰਨ ਵੀ ਬਣ ਸਕਦਾ ਹੈ।