ਪਾਕਿਸਤਾਨ ਪੰਜਾਬ ਦੀ ਖੁਫੀਆ ਏਜੰਸੀ ਆਈਐਸਆਈ ਪੰਜਾਬ ਵਿੱਚ ਤਿਉਹਾਰਾਂ ਦੌਰਾਨ ਦਹਿਸ਼ਤ ਫੈਲਾਉਣ ਦੀ ਸਾਜ਼ਿਸ਼ ਰਚ ਰਹੀ ਹੈ।
ਪਾਕਿਸਤਾਨ ਦੀ ਖੁਫੀਆ ਏਜੰਸੀ ਆਈਐੱਸਆਈ ਪੰਜਾਬ ‘ਚ ਤਿਉਹਾਰਾਂ ਮੌਕੇ ਦਹਿਸ਼ਤ ਫੈਲਾਉਣਾ ਚਾਹੁੰਦੀ ਹੈ। ਜਿਸ ਲਈ ਕੈਨੇਡਾ ਬੈਠੇ ਅੱਤਵਾਦੀ ਲਖਬੀਰ ਸਿੰਘ ਹਰੀਕੇ ਨੂੰ ਹਰਵਿੰਦਰ ਸਿੰਘ ਰਿੰਦਾ ਦੁਆਰਾ ਵੱਡਾ ਟਾਰਗੇਟ ਦਿੱਤਾ ਗਿਆ ਹੈ। ਪਿਛਲੇ ਸਾਲਾਂ ਤੋਂ ਪਾਕਿਸਤਾਨ ਬੈਠੇ ਰਿੰਦਾ ਦਾ ਤਾਲਮੇਲ ਕੈਨੇਡਾ ਬੈਠੇ ਅੱਤਵਾਦੀ ਲਖਬੀਰ ਸਿੰਘ ਹਰੀਕੇ ਨਾਲ ਵਧ ਰਿਹਾ ਹੈ।
ਜਿਸ ਕਾਰਨ ਪਾਕਿਸਤਾਨ ਦੁਆਰਾ ਡਰੋਨ ਦੇ ਮਾਧਿਅਮ ਨਾਲ ਹਾਲ ‘ਚ ਨਸ਼ੀਲੇ ਪਦਾਰਥਾਂ ਸਮੇਤ ਹਥਿਆਰਾਂ ਦੀ ਖੇਪ ਭੇਜੀ ਹੈ। ਉਕਤ ਸੂਚਨਾ ਮਿਲਦੇ ਹੀ ਗ੍ਰਹਿ ਵਿਭਾਗ ਦੁਆਰਾ ਪ੍ਰਦੇਸ਼ ‘ਚ ਚੌਕਸੀ ਵਧਾਉਣ ਦੇ ਹੁਕਮ ਜਾਰੀ ਕਰ ਦਿੱਤੇ ਗਏ ਹਨ ਕਿਉਂਕਿ ਸੂਚਨਾ ਹੈ ਕਿ ਕਾਰੋਬਾਰੀਆਂ ਨੂੰ ਡਰਾ-ਧਮਕਾ ਕੇ ਫਿਰੌਤੀ ਵਸੂਲਣ ਦੀਆਂ ਘਟਨਾਵਾਂ ਲਗਾਤਾਰ ਵਧ ਰਹੀਆਂ ਹਨ। ਫਿਰੌਤੀ ਦਾ ਪੂਰਾ ਪੈਸਾ ਪੰਜਾਬ ਦਾ ਮਾਹੌਲ ਖਰਾਬ ਕਰਨ ‘ਤੇ ਲਗਾਇਆ ਜਾ ਸਕਦਾ ਹੈ।
ਤਰਨਤਾਰਨ ਜ਼ਿਲ੍ਹੇ ਦੇ ਪਿੰਡ ਪੱਖੋਪੁਰਾ ਨਾਲ ਸਬੰਧਿਤ ਹਰਵਿੰਦਰ ਸਿੰਘ ਰਿੰਦਾ ਨੂੰ ਅੱਤਵਾਦੀ ਐਲਾਨ ਕੀਤਾ ਗਿਆ ਹੈ। ਰਿੰਦਾ ਨੇ 16 ਸਾਲ ਦੀ ਉਮਰ ‘ਚ ਮੇਲੇ ਮੌਕੇ ਕਿਸਾਨ ਦੀ ਹੱਤਿਆ ਕੀਤੀ ਸੀ। ਜਿਸ ਤੋਂ ਬਾਅਦ ਉਹ ਅਪਰਾਧ ਦੀ ਦੁਨੀਆ ਵੱਲ ਵਧਦਾ ਗਿਆ। ਲੰਮੇ ਸਮੇਂ ਤੋਂ ਪਾਕਿਸਤਾਨ ‘ਚ ਪਨਾਹ ਲੈ ਕੇ ਬੈਠੇ ਅੱਤਵਾਦੀ ਰਿੰਦਾ ਦਾ ਤਾਲਮੇਲ ਕੈਨੇਡਾ ਬੈਠੇ ਅੱਤਵਾਦੀ ਲਖਬੀਰ ਸਿੰਘ ਹਰੀਕੇ ਨਾਲ ਹੈ।
ਜ਼ਿਲ੍ਹਾ ਤਰਨਤਾਰਨ ਦੇ ਕਸਬਾ ਹਰੀਕੇ ਨਾਲ ਸਬੰਧਿਤ ਲਖਬੀਰ ਸਿੰਘ ਜਾਅਲੀ ਪਾਸਪੋਰਟ ਦੇ ਆਧਾਰ ’ਤੇ ਸਾਲ 2018 ‘ਚ ਕੈਨੇਡਾ ਗਿਆ ਸੀ। ਕੈਨੇਡਾ ‘ਚੇ ਬੈਠ ਕੇ ਪੰਜਾਬ ਤੇ ਹੋਰ ਰਾਜਾ ‘ਚ ਅੱਤਵਾਦੀ ਵਾਰਦਾਤਾਂ ਨੂੰ ਅੰਜਾਮ ਦਿਵਾ ਰਿਹਾ ਹੈ। ਜ਼ਿਲ੍ਹਾ ਤਰਨਤਾਰਨ ਨਾਲ ਸਬੰਧਿਤ ਡਾਕਟਰਾਂ, ਵਪਾਰੀਆਂ ਅਤੇ ਸਿਆਸੀ ਆਗੂਆਂ ਨੂੰ ਧਮਕਾ ਕੇ ਲਖਬੀਰ ਸਿੰਘ ਹਰੀਕੇ ਦੇ ਗੁੰਡਿਆਂ ਦੁਆਰਾ ਫਿਰੌਤੀ ਮੰਗੀ ਜਾ ਰਹੀ ਹੈ। ਫਿਰੌਤੀ ਨਾ ਦੇਣ ‘ਤੇ ਦਿਨ- ਦਿਹਾੜੇ ਗੋਲੀਆਂ ਚਲਾਈਆਂ ਜਾਂਦੀਆਂ ਹਨ।
ਇਲਾਕੇ ‘ਚ ਡਰ ਦਾ ਮਾਹੌਲ ਪੈਦਾ ਕਰ ਚੁੱਕੇ ਲਖਬੀਰ ਸਿੰਘ ਨੇ ਆਪਣਾ ਵੱਡਾ ਨੈੱਟਵਰਕ ਬਣਾ ਲਿਆ ਹੈ। ਜੇਕਰ ਕੋਈ ਵਪਾਰੀ ਜਾਂ ਦੁਕਾਨਦਾਰ ਫਿਰੌਤੀ ਨਹੀਂ ਦਿੰਦਾ ਤਾਂ ਗੁੰਡਿਆਂ ਦੁਆਰਾ ਉਨ੍ਹਾਂ ‘ਤੇ ਗੋਲੀਆਂ ਚਲਵਾਈਆਂ ਜਾਂਦੀਆਂ ਹਨ। ਅੱਤਵਾਦੀ ਲਖਬੀਰ ਸਿੰਘ ਹਰੀਕੇ ਆਪਣੇ ਨਵੇਂ ਮਡਿਊਲ ਨੂੰ ਪੰਜਾਬ ‘ਚ ਦਹਿਸ਼ਤ ਫੈਲਾਉਣ ਵਾਲੀਆਂ ਵਾਰਦਾਤਾਂ ਲਈ ਪ੍ਰਯੋਗ ਕਰ ਸਕਦਾ ਹੈ।
ਰਾਜਾ ਦੇ ਵਿਭਿੰਨ ਸ਼ਹਿਰਾਂ ‘ਚ ਦਹਿਸ਼ਤ ਫੈਲਾਉਣ ਲਈ ਪਾਕਿਸਤਾਨ ਦੀ ਖੂਫੀਆਂ ਏਜੰਸੀ ਆਈਐੱਸਆਈ ਦੁਆਰਾ ਡਰੋਨ ਦੇ ਮਾਧਿਅਮ ਨਾਲ ਮਾਰੂ ਹਥਿਆਰ ਪੰਜਾਬ ‘ਚ ਭੇਜੇ ਗਏ ਹਨ। ਸੂਤਰਾਂ ਦੀ ਮੰਨੀਏ ਤਾਂ ਹੈਰੋਇਨ ਦੀ ਖੇਪ ਨਾਲ ਤਰ੍ਹਾਂ -ਤਰ੍ਹਾਂ ਦੇ ਗੋਲੇ -ਬਾਰੂਦ ਭੇਜੇ ਜਾ ਰਹੇ ਹਨ। ਅੱਤਵਾਦੀ ਲਖਬੀਰ ਸਿੰਘ ਹਰੀਕੇ ਗੈਂਗ ਦੁਆਰਾ ਲੋਕਾਂ ਨੂੰ ਧਮਕਾ ਕੇ ਫਿਰੌਤੀ ਮੰਗਣ ਦੇ ਮਾਮਲੇ ਲਗਾਤਾਰ ਵਧ ਰਹੇ ਹਨ।
ਹਰ ਦਿਨ ਜ਼ਿਲ੍ਹੇ ਨਾਲ ਸਬੰਧਿਤ ਚਾਰ ਜਾਂ ਪੰਜ ਵਪਾਰੀਆਂ ਨੂੰ ਫਿਰੌਤੀ ਲਈ ਧਮਕੀਆਂ ਮਿਲ ਰਹੀਆਂ ਹਨ। ਜਦਕਿ ਪੁਲਿਸ ਵੱਲੋਂ ਹਰ ਦਿਨ ਫਿਰੌਤੀ ਨਾਲ ਸਬੰਧਿਤ ਕੇਸ ਦਰਜ ਕੀਤੇ ਜਾ ਰਹੇ ਹਨ। ਆਈਐੱਸਆਈ ਵੱਲੋਂ ਅੱਤਵਾਦੀ ਹਰੀਕੇ ਨੂੰ ਪੰਜਾਬ ‘ਚ ਦਹਿਸ਼ਤ ਫੈਲਾਉਣ ਦਾ ਜਿਹੜਾ ਟਾਰਗੇਟ ਦਿੱਤਾ ਗਿਆ ਹੈ, ਉਸ ਦੇ ਚਲਦੇ ਗ੍ਰਹਿ ਵਿਭਾਗ ਪੂਰੀ ਤਰ੍ਹਾਂ ਚੌਕਸ ਹੈ।
ਫਿਰੋਜ਼ਪੁਰ ਰੇਂਜ ਦੇ ਡੀਆਈਜੀ ਰਣਜੀਤ ਸਿੰਘ ਢਿੱਲੋ ਕਹਿੰਦੇ ਹਨ ਕਿ ਵਿਦੇਸ਼ ‘ਚ ਬੈਠੇ ਅੱਤਵਾਦੀ ਤੇ ਗੁੰਡੇ ਵਿਭਿੰਨ ਵਰਗ ਦੇ ਲੋਕਾਂ ਨੂੰ ਧਮਕਾ ਕੇ ਫਿਰੌਤੀ ਮੰਗ ਰਹੇ ਹਨ। ਇਸ ਮਾਮਲੇ ‘ਚ ਪੁਲਿਸ ਪੂਰੀ ਤਰ੍ਹਾਂ ਗੰਭੀਰ ਹੈ। ਪਾਕਿਸਤਾਨ ਵੱਲੋਂ ਪੰਜਾਬ ਦਾ ਮਾਹੌਲ ਵਿਗਾੜਨ ਲਈ ਵਿਭਿੰਨ ਯੋਜਨਾਵਾਂ ਬਣਾਈਆਂ ਜਾਂਦੀਆਂ ਹਨ।
ਜਦਕਿ ਬੀਐੱਸਐੱਫ ਤੇ ਪੰਜਾਬ ਪੁਲਿਸ ਦਾ ਆਪਸ ‘ਚ ਪੂਰੀ ਤਰ੍ਹਾਂ ਤਾਲਮੇਲ ਹੈ। ਸੀਮਾ ਪਾਰ ਤੋਂ ਹੋਣ ਵਾਲੀ ਹਰ ਹਰਕਤ ‘ਤੇ ਨਜ਼ਰ ਹੈ। ਪੰਜਾਬ ‘ਚ ਦਹਿਸ਼ਤ ਫੈਲਾਉਣ ਦੀ ਸਾਜ਼ਿਸ਼ ਕਾਮਯਾਬ ਨਹੀਂ ਹੋਣ ਦਿੱਤੀ ਜਾਵੇਗੀ।