ਸੀਟਾਂ ਨੂੰ ਲੈ ਕੇ ਫਸੇ ਪੇਚ ਨੂੰ ਹੱਲ ਕਰਨ ਲਈ ਕਾਂਗਰਸ ਦੇ ਜਨਰਲ ਸਕੱਤਰ ਕੇਸੀ ਵੇਣੂਗੋਪਾਲ ਤੇ ਆਪ ਦੇ ਸੰਸਦ ਮੈਂਬਰਕ ਰਾਘਵ ਚੱਢਾ(Raghav Chadha) ਵਿਚਾਲੇ ਬੁੱਧਵਾਰ ਨੂੰ ਮੁੜ ਲੰਬੀ ਬੈਠਕ ਹੋਈ ਹੈ।
ਕੋਈ ਵੱਡਾ ਉਲਟਫੇਰ ਨਾ ਹੋਇਆ ਤਾਂ ਹਰਿਆਣਾ(Haryana elections) ਵਿਧਾਨ ਸਭਾ ਚੋਣਾਂ ’ਚ ਕਾਂਗਰਸ(Congress) ਦਾ ਆਪ(AAP) ਦੇ ਨਾਲ ਗੱਠਜੋ਼ੜ ਹੋਣਾ ਲਗਪਗ ਤੈਅ ਹੈ। ਇਸਦੇ ਨਾਲ ਹੀ ਸਮਾਜਵਾਦੀ ਪਾਰਟੀ ਤੇ ਸੀਪੀਐੱਮ ਵੀ ਕਾਂਗਰਸ ਨਾਲ ਮਿਲ ਕੇ ਸੂਬੇ ਦੀ ਚੋਣ ਲੜਨਗੀਆਂ।
ਕਾਂਗਰਸ ਨੇ ਇਨ੍ਹਾਂ ਪਾਰਟੀਆਂ ਨੂੰ ਇਕ-ਇਕ ਸੀਟ ਦੇਣ ਦਾ ਸੰਕੇਤ ਦਿੱਤਾ ਹੈ। ਹਾਲਾਂਕਿ, ਆਪ ਨਾਲ ਗੱਠਜੋੜ ’ਚ ਹਾਲੇ ਸੀਟਾਂ ਨੂੰ ਲੈ ਕੇ ਪੇਚ ਫਸਿਆ ਹੋਇਆ ਹੈ।
ਕਾਂਗਰਸ ਉਸਨੂੰ ਪੰਜ ਤੋਂ ਜ਼ਿਆਦਾ ਸੀਟਾਂ ਦੇਣ ਲਈ ਤਿਆਰ ਨਹੀਂ ਹੈ, ਜਦਕਿ ਆਪ ਨੇ ਲੋਕ ਸਭਾ ਚੋਣਾਂ ਦੇ ਫਾਰਮੂਲੇ ’ਤੇ ਘੱਟੋ-ਘੱਟ 10 ਸੀਟਾਂ ਦੀ ਦਾਅਵੇਦਾਰੀ ਕੀਤੀ ਹੈ।
ਲੋਕ ਸਭਾ ਚੋਣਾਂ ’ਚ ਸੂਬੇ ਦੀਆਂ ਕੁੱਲ 10 ਲੋਕ ਸਭਾ ਸੀਟਾਂ ’ਚ ਕਾਂਗਰਸ ਨੇ ਇਕ ਸੀਟ ਆਪ ਨੂੰ ਦਿੱਤੀ ਸੀ। ਹਾਲਾਂਕਿ, ਆਪ ਉਸਨੂੰ ਜਿੱਤ ਨਹੀਂ ਸਕੀ ਸੀ।
ਸੀਟਾਂ ਨੂੰ ਲੈ ਕੇ ਫਸੇ ਪੇਚ ਨੂੰ ਹੱਲ ਕਰਨ ਲਈ ਕਾਂਗਰਸ ਦੇ ਜਨਰਲ ਸਕੱਤਰ ਕੇਸੀ ਵੇਣੂਗੋਪਾਲ ਤੇ ਆਪ ਦੇ ਸੰਸਦ ਮੈਂਬਰਕ ਰਾਘਵ ਚੱਢਾ(Raghav Chadha) ਵਿਚਾਲੇ ਬੁੱਧਵਾਰ ਨੂੰ ਮੁੜ ਲੰਬੀ ਬੈਠਕ ਹੋਈ ਹੈ।
ਸੂਤਰਾਂ ਦੀ ਮੰਨੀਏ ਤਾਂ ਰਾਹੁਲ ਗਾਂਧੀ(Rahul Gandhi) ਦੇ ਨਾਲ ਦੇਰ ਰਾਤ ਤੱਕ ਆਪ ਦੀਆਂ ਮੰਗਾਂ ’ਤੇ ਚਰਚਾ ਹੋ ਸਕਦੀ ਹੈ।
ਸੂਬੇ ’ਚ ਵੀਰਵਾਰ ਯਾਨੀ ਪੰਜ ਸਤੰਬਰ ਤੋਂ ਨਾਮਜ਼ਦਗੀ ਦੀ ਪ੍ਰਕਿਰਿਆ ਸ਼ੁਰੂ ਹੋ ਰਹੀ ਹੈ, ਜਿਸਦੀ ਆਖਰੀ ਤਰੀਕ 12 ਸਤੰਬਰ ਤੱਕ ਹੈ। ਇਸ ਹਾਲਤ ’ਚ ਇਸ ਫ਼ੈਸਲੇ ਨੂੰ ਜ਼ਿਆਦਾ ਲੰਬਾ ਖਿੱਚਿਆ ਨਹੀਂ ਜਾ ਸਕਦਾ।
ਕਾਂਗਰਸ ਪਾਰਟੀ(Congress) ਨੇ ਜਿਹੜੇ ਸੰਕੇਤ ਦਿੱਤੇ ਹਨ, ਉਸਦੇ ਤਿਹਤ ਪੰਜ ਸਤੰਬਰ ਨੂੰ ਹੀ ਪਾਰਟੀ ਆਪਣੇ ਉਮੀਦਵਾਰਾਂ ਦੀ ਪਹਿਲੀ ਸੂਚੀ ਜਾਰੀ ਕਰ ਸਕਦੀ ਹੈ।
ਕਾਂਗਰਸ ਦੇ ਹਰਿਆਣਾ ਇੰਚਾਰਜ ਦੀਪਕ ਬਾਬਰੀਆ ਦੇ ਮੁਤਾਬਕ ਆਪ ਨੂੰ ਗੱਠਜੋੜ ’ਚ ਲਿਆਉਣ ਦੀ ਕੋਸ਼ਿਸ਼ ਹੈ। ਸਮਾਜਵਾਦੀ ਪਾਰਟੀ ਤੇ ਸੀਪੀਐੱਮ ਨੇ ਵੀ ਸੀਟਾਂ ਦੀ ਮੰਗ ਕੀਤੀ ਹੈ। ਪਾਰਟੀ ਉਨ੍ਹਾਂ ਦੀਆਂ ਮੰਗਾਂ ਦੇ ਵਿਚਾਰ ਕਰ ਰਹੀ ਹੈ।
ਸੂਤਰਾਂ ਦੀ ਮੰਨੀਏ ਤਾਂ ਹਰਿਆਣਾ ’ਚ ਕਾਂਗਰਸ ਤੇ ਆਪ ਵਿਚਾਲੇ ਗੱਠਜੋੜ ਇਸ ਲਈ ਵੀ ਤੈਅ ਮੰਨਿਆ ਜਾ ਰਿਹਾ ਹੈ, ਕਿਉਂਕਿ ਦੋਵੇਂ ਪਾਰਟੀਆਂ ਨਹੀਂ ਚਾਹੁੰਦੀਆਂ ਕਿ ਗੁਜਰਾਤ ਵਾਂਗ ਇੱਥੇ ਵੀ ਭਾਜਪਾ(BJP) ਵਿਰੋਧੀ ਵੋਟਾਂ ’ਚ ਕਿਸੇ ਤਰ੍ਹਾਂ ਦਾ ਵਿਖਰਾਅ ਹੋਵੇ।
ਗੱਠਜੋੜ ਦਾ ਦੂਜਾ ਕਾਰਨ ਇਹ ਵੀ ਹੈ ਕਿ ਲੋਕਸਭਾ ਚੋਣਾਂ ਵਿਚ ਜਿਸ ਤਰ੍ਹਾਂ ਆਈਐੱਨਡੀਆਈਏ ਨੂੰ ਇਕਜੁੱਟ ਰੱਖ ਕੇ ਕਾਂਗਰਸ ਨੇ ਆਪਣੀ ਤਾਕਤ ਵਧਾਈ ਹੈ, ਅਜਿਹੇ ’ਚ ਉਹ ਬਿਲਕੁਲ ਨਹੀਂ ਚਾਹੇਗੀ ਕਿ ਇਸ ਵਿਚ ਕਿਸੇ ਤਰ੍ਹਾਂ ਦਾ ਵਿਖਰਾਅ ਤੇ ਨਾਰਾਜ਼ਗੀ ਹੋਵੇ।
ਗੱਠਜੋੜ ਨੂੰ ਲੈ ਕੇ ਰਾਹੁਲ ਦੀ ਪਹਿਲ ਨੂੰ ਇਸੇ ਨਾਲ ਜੋੜ ਕੇ ਦੇਖਿਆ ਜਾ ਰਿਹਾ ਹੈ। ਜ਼ਿਕਰਯੋਗ ਹੈ ਕਿ ਕਾਂਗਰਸ ਨੇ ਹਰਿਆਣਾ ਦੇ ਨਾਲ ਜੰਮੂ ਕਸ਼ਮੀਰ ’ਚ ਨੈਸ਼ਨਲ ਕਾਨਫਰੰਸ ਦੇ ਨਾਲ ਇਸੇ ਸੋਚ ਨੂੰ ਧਿਆਨ ’ਚ ਰੱਖ ਕੇ ਗੱਠਜੋੜ ਕੀਤਾ ਹੈ।