ਇੱਕ ਦੀ ਮੌਤ ਤੇ ਇੱਕ ਨੌਜਵਾਨ ਜ਼ਖ਼ਮੀ
ਭੋਗਪੁਰ ਤੋਂ ਬੁੱਲੋਵਾਲ ਰੋਡ ’ਤੇ ਨਿਰਮਲ ਕੁਟੀਆ ਦੇ ਨਜ਼ਦੀਕ ਦੋ ਮੋਟਰਸਾਈਕਲਾਂ ਦੀ ਟੱਕਰ ਦੌਰਾਨ ਨੌਜਵਾਨ ਵਰਨਪ੍ਰੀਤ ਕਰਨ ਜ਼ਖ਼ਮੀ ਹੋ ਗਿਆ ਜੋ ਕਾਲਾ ਬੱਕਰਾ ਹਸਪਤਾਲ ਵਿੱਚ ਜੇਰੇ ਇਲਾਜ ’ਚ ਹੈ। ਦੂਸਰਾ ਨੌਜਵਾਨ ਮਨਦੀਪ ਸਿੰਘ ਦੋਵੇਂ ਪਿੰਡ ਮਾਣਕਢੇਰੀ ਦਾ ਵਸਨੀਕ ਹੈ। ਜਿਸ ਦੀ ਸਿਰ ਵਿੱਚ ਸੱਟ ਲੱਗਣ ਕਾਰਨ ਮੌਤ ਹੋ ਗਈ।
ਜਾਣਕਾਰੀ ਮੁਤਾਬਕ ਇਹ ਦੋਵੇਂ ਨੌਜਵਾਨ ਬਾਹਰ ਜਾਣ ਵਾਸਤੇ ਦਿੱਲੀ ਤੋਂ ਇੰਟਰਵਿਊ ਦੇ ਕੇ ਵਾਪਸ ਭੋਗਪੁਰ ਤੋਂ ਪਿੰਡ ਮਾਣਕ ਢੇਰੀ ਨੂੰ ਮੋਟਰਸਾਈਕਲ ’ਤੇ ਜਾ ਰਹੇ ਸਨ। ਜਿਵੇਂ ਹੀ ਉਹ ਨਿਰਮਲ ਕੁਟੀਆ ਦੇ ਨਜ਼ਦੀਕ ਪਹੁੰਚੇ ਤਾਂ ਸਾਹਮਣੇ ਆ ਰਹੇ ਟਰੱਕ ਵਿੱਚ ਮੋਟਰਸਾਈਕਲ ਲੱਗਣ ਕਾਰਨ ਸੜਕ ’ਤੇ ਡਿੱਗ ਪਏ। ਸਿਰ ਵਿੱਚ ਜ਼ਿਆਦਾ ਸੱਟ ਲੱਗਣ ਕਾਰਨ ਮਨਦੀਪ ਸਿੰਘ ਦੀ ਮੌਕੇ ’ਤੇ ਹੀ ਮੌਤ ਹੀ ਗਈ। ਪੁਲਿਸ ਅਧਿਕਾਰੀ ਮਹੇਸ਼ ਕੁਮਾਰ ਨੇ ਪਹੁੰਚ ਕੇ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਕਰਵਾ ਕੇ ਨਾਲ ਦੇ ਜ਼ਖ਼ਮੀ ਵਿਅਕਤੀ ਵਰਨਪ੍ਰੀਤ ਦੇ ਬਿਆਨਾ ਦੇ ਆਧਾਰ ’ਤੇ 174 ਦੀ ਬਣਦੀ ਕਾਰਵਾਈ ਕਰ ਕੇ ਲਾਸ਼ ਵਾਰਸਾਂ ਹਵਾਲੇ ਕਰ ਦਿੱਤੀ।