Saturday, October 19, 2024
Google search engine
HomeDeshCoca Cola ਨੇ ਪਹਿਲੀ ਵਾਰ ਲਾਂਚ ਕੀਤਾ ਆਪਣਾ ਸ਼ਰਾਬ ਦਾ ਬ੍ਰਾਂਡ

Coca Cola ਨੇ ਪਹਿਲੀ ਵਾਰ ਲਾਂਚ ਕੀਤਾ ਆਪਣਾ ਸ਼ਰਾਬ ਦਾ ਬ੍ਰਾਂਡ

ਦੁਨੀਆ ਦੀ ਸਭ ਤੋਂ ਵੱਡੀ ਸਾਫਟ ਡਰਿੰਕ ਬਣਾਉਣ ਵਾਲੀ ਕੰਪਨੀ ਕੋਕਾ ਕੋਲਾ ਨੇ ਭਾਰਤ ‘ਚ ਪਹਿਲੀ ਵਾਰ ਸ਼ਰਾਬ ਦੇ ਖੇਤਰ ‘ਚ ਐਂਟਰੀ ਕੀਤੀ ਹੈ। ਕੰਪਨੀ ਨੇ ਦੇਸ਼ ‘ਚ ਆਪਣੇ ਸ਼ਰਾਬ ਦੇ ਬ੍ਰਾਂਡ Lemon Do ਨੂੰ ਵੀ ਵੇਚਣਾ ਸ਼ੁਰੂ ਕਰ ਦਿੱਤਾ ਹੈ। ਫਿਲਹਾਲ ਗੋਆ ਅਤੇ ਮਹਾਰਾਸ਼ਟਰ ਦੇ ਕੁਝ ਹਿੱਸਿਆਂ ‘ਚ ਇਸ ਨੂੰ ਵੇਚਿਆ ਜਾ ਰਿਹਾ ਹੈ। ਇਸ ਦੇ 250 ਮਿਲੀਲੀਟਰ ਕੈਨ ਦੀ ਕੀਮਤ 230 ਰੁਪਏ ਰੱਖੀ ਗਈ ਹੈ।

ਕੰਪਨੀ ਨੇ ਸ਼ਰਾਬ ਵੇਚਣ ਦੀ ਕੀਤੀ ਹੈ ਪੁਸ਼ਟੀ 

ਕੋਕਾ ਕੋਲਾ ਇੰਡੀਆ ਨੇ ਦੇਸ਼ ‘ਚ ਸ਼ਰਾਬ ਵੇਚਣ ਦੇ ਫੈਸਲੇ ਦੀ ਪੁਸ਼ਟੀ ਕੀਤੀ ਹੈ। ਇਕਨਾਮਿਕ ਟਾਈਮਜ਼ ਨੂੰ ਜਾਣਕਾਰੀ ਦਿੰਦੇ ਹੋਏ ਕੰਪਨੀ ਦੇ ਬੁਲਾਰੇ ਨੇ ਦੱਸਿਆ ਕਿ ਲੈਮਨ ਡੋ ਦੀ ਪਾਇਲਟ ਟੈਸਟਿੰਗ ਕੀਤੀ ਜਾ ਰਹੀ ਹੈ। ਇਹ ਦੁਨੀਆ ਦੇ ਕਈ ਬਾਜ਼ਾਰਾਂ ਵਿੱਚ ਪਹਿਲਾਂ ਹੀ ਉਪਲਬਧ ਹੈ। ਹੁਣ ਅਸੀਂ ਇਸਨੂੰ ਭਾਰਤ ਵਿੱਚ ਵੀ ਲਿਆਉਣ ਦਾ ਫੈਸਲਾ ਕੀਤਾ ਹੈ। ਫਿਲਹਾਲ ਇਸ ਸਬੰਧੀ ਲੋਕਾਂ ਦੀ ਰਾਏ ਲਈ ਜਾ ਰਹੀ ਹੈ। ਟੈਸਟਿੰਗ ਦੇ ਨਤੀਜੇ ਆਉਣ ਤੋਂ ਬਾਅਦ, ਇਸ ਨੂੰ ਪੂਰੀ ਤਰ੍ਹਾਂ ਬਾਜ਼ਾਰ ਵਿੱਚ ਲਿਆਉਣ ਲਈ ਵਿਚਾਰ ਕੀਤਾ ਜਾਵੇਗਾ।

 ਕੀ ਹੈ Lemon Do

ਲੈਮਨ ਡੋ (Lemon Do) ਇੱਕ ਕਿਸਮ ਦਾ ਅਲਕੋਹਲ ਮਿਸ਼ਰਣ ਹੈ। ਇਹ ਸ਼ੋਸ਼ੂ ਤੋਂ ਬਣਿਆ ਹੈ। ਇਸ ਵਿੱਚ ਵੋਡਕਾ ਅਤੇ ਬ੍ਰਾਂਡੀ ਵਰਗੀ ਡਿਸਟਿਲ ਸ਼ਰਾਬ ਦੀ ਵਰਤੋਂ ਕੀਤੀ ਜਾਂਦੀ ਹੈ। ਕੋਕਾ ਕੋਲਾ ਇੰਡੀਆ ਦੇ ਬੁਲਾਰੇ ਅਨੁਸਾਰ ਇਸ ਨੂੰ ਵੱਖ-ਵੱਖ ਥਾਵਾਂ ‘ਤੇ ਬਣਾਇਆ ਜਾ ਰਿਹਾ ਹੈ। ਸਾਡੀ ਸਾਫਟ ਡਰਿੰਕ ਦੀ ਸਹੂਲਤ ਲੈਮਨ ਡੋ ਬਣਾਉਣ ਲਈ ਨਹੀਂ ਵਰਤੀ ਜਾ ਰਹੀ ਹੈ।

ਸ਼ਰਾਬ ਮਾਰਕਿਟ ਵਿੱਚ ਦਾਖਲ ਹੋ ਰਹੀ ਹੈ ਕੋਕ-ਪੈਪਸੀ

ਸਾਫਟ ਡਰਿੰਕ ਮਾਰਕਿਟ ‘ਤੇ ਪੂਰੀ ਤਰ੍ਹਾਂ ਕਬਜ਼ਾ ਕਰਨ ਤੋਂ ਬਾਅਦ, ਗਲੋਬਲ ਕੰਪਨੀਆਂ ਕੋਕ ਅਤੇ ਪੈਪਸੀ ਨੇ ਹੁਣ ਸ਼ਰਾਬ ਦੇ ਖੇਤਰ ‘ਤੇ ਆਪਣੀ ਨਜ਼ਰ ਰੱਖੀ ਹੈ। ਦੋਵੇਂ ਕੰਪਨੀਆਂ ਇਕ-ਇਕ ਕਰਕੇ ਇਸ ਬਾਜ਼ਾਰ ‘ਚ ਦਾਖਲ ਹੋਈਆਂ ਹਨ। ਕੋਕ ਨੇ ਇਸ ਤੋਂ ਪਹਿਲਾਂ ਜਾਪਾਨ ‘ਚ ਵੀ ਲੈਮਨ ਡੋ ਉਤਪਾਦ ਲਾਂਚ ਕੀਤਾ ਸੀ। ਪੈਪਸੀਕੋ ਨੇ ਅਮਰੀਕੀ ਬਾਜ਼ਾਰ ‘ਚ ਮਾਊਂਟੇਨ ਡਿਊ ਦਾ ਅਲਕੋਹਲਿਕ ਵਰਜ਼ਨ ਵੀ ਲਾਂਚ ਕੀਤਾ ਹੈ। ਇਸ ਨੂੰ ਹਾਰਡ ਮਾਊਂਟੇਨ ਡਿਊ ਦਾ ਨਾਂ ਦਿੱਤਾ ਗਿਆ ਹੈ। ਜੇ ਕੋਕਾ ਕੋਲਾ ਦਾ ਲੈਮਨ ਡੋ ਸਫਲ ਹੁੰਦਾ ਹੈ ਤਾਂ ਇਸ ਨੂੰ ਭਾਰਤ ‘ਚ ਵੀ ਲਿਆਂਦਾ ਜਾ ਸਕਦਾ ਹੈ। ਹਾਲ ਹੀ ਵਿੱਚ ਕੋਕਾ ਕੋਲਾ ਨੇ ਸਾਨੰਦ, ਗੁਜਰਾਤ ਵਿੱਚ 3300 ਕਰੋੜ ਰੁਪਏ ਦੇ ਨਿਵੇਸ਼ ਨਾਲ ਇੱਕ ਪਲਾਂਟ ਸਥਾਪਤ ਕਰਨ ਦਾ ਐਲਾਨ ਵੀ ਕੀਤਾ ਸੀ।

RELATED ARTICLES

LEAVE A REPLY

Please enter your comment!
Please enter your name here

- Advertisment -
Google search engine
spot_imgspot_imgspot_imgspot_img
spot_imgspot_imgspot_imgspot_img

Most Popular

Recent Comments