HomeDeshਸੀਐਮ ਦੇ ਓਐਸਡੀ ਨੇ ਬਿਕਰਮ ਮਜੀਠੀਆ ਨੂੰ ਭੇਜਿਆ ਲੀਗਲ ਨੋਟਿਸ, 48 ਘੰਟਿਆ... Deshlatest NewsPanjabRajniti ਸੀਐਮ ਦੇ ਓਐਸਡੀ ਨੇ ਬਿਕਰਮ ਮਜੀਠੀਆ ਨੂੰ ਭੇਜਿਆ ਲੀਗਲ ਨੋਟਿਸ, 48 ਘੰਟਿਆ ਅੰਦਰ ਮੁਆਫੀ ਦੀ ਮੰਗ By admin October 9, 2024 0 21 Share FacebookTwitterPinterestWhatsApp ਇਹ ਆਰੋਪ ਲਗਾਇਆ ਗਿਆ ਹੈ ਕਿ ਕੁਝ ਦਿਨ ਪਹਿਲਾਂ ਮਜੀਠਿਆ ਨੇ ਰਾਜਬੀਰ ਸਿੰਘ ਖਿਲਾਫ਼ ਕੁਝ ਝੂਠੇ ਆਰੋਪ ਲਗਾਏ ਸਨ। ਪੰਜਾਬ ਦੇ ਮੁੱਖ ਮੰਤਰੀ ਦੇ ਓਐਸਡੀ ਰਾਜਬੀਰ ਸਿੰਘ ਨੇ ਅਕਾਲੀ ਆਗੂ ਬਿਕਰਮ ਮਜੀਠੀਆ ਨੂੰ ਲੀਗਲ ਨੋਟਿਸ ਭੇਜਿਆ ਹੈ। ਰਾਜਬੀਰ ਸਿੰਘ ਦਾ ਕਹਿਣਾ ਹੈ ਕਿ ਬਿਕਰਮ ਮਜੀਠੀਆ ਵੱਲੋਂ ਉਨ੍ਹਾਂ ਖਿਲਾਫ ਸੋਸ਼ਲ ਮੀਡੀਆ ‘ਤੇ ਦਿੱਤਾ ਗਿਆ ਬਿਆਨ ਪੂਰੀ ਤਰ੍ਹਾਂ ਗਲਤ ਹੈ, ਜਿਸ ਲਈ ਉਨ੍ਹਾਂ ਨੂੰ ਉਨ੍ਹਾਂ ਤੋਂ ਮੁਆਫੀ ਮੰਗਣੀ ਚਾਹੀਦੀ ਹੈ। ਜੇਕਰ ਉਹ ਅਜਿਹਾ ਨਹੀਂ ਕਰਦੇ ਹਨ ਤਾਂ ਉਨ੍ਹਾਂ ਨੂੰ ਕੋਰਟ ਵਿੱਚ ਸੱਚ ਸਾਬਿਤ ਕਰਨਾ ਹੋਵੇਗਾ। ਉਨ੍ਹਾਂ ਨੇ 48 ਘੰਟਿਆਂ ਦੇ ਅੰਦਰ ਲਿਖਤੀ ਰੂਪ ਵਿੱਚ ਮੁਆਫ਼ੀ ਮੰਗਣ ਦੀ ਮੰਗ ਕੀਤੀ ਗਈ ਹੈ। ਆਰੋਪ ਹੈ ਕਿ ਕੁਝ ਦਿਨ ਪਹਿਲਾਂ ਮਜੀਠਿਆ ਨੇ ਰਾਜਬੀਰ ਸਿੰਘ ਖਿਲਾਫ਼ ਕੁਝ ਝੂਠੇ ਆਰੋਪ ਲਗਾਏ ਸਨ। ਜਿਸਤੋਂ ਨਰਾਜ਼ ਰਾਜਬੀਰ ਸਿੰਘ ਨੇ ਉਨ੍ਹਾਂ ਨੂੰ ਕਾਨੂੰਨੀ ਨੋਟਿਸ ਭੇਜ ਕੇ 48 ਘੰਟਿਆਂ ਦੇ ਅੰਦਰ-ਅੰਦਰ ਮੁਆਫੀ ਮੰਗਣ ਦੀ ਮੰਗ ਕੀਤੀ ਹੈ। ਜਿਸ ਕਾਰਨ ਉਨ੍ਹਾਂ ਦਾ ਅਕਸ ਖਰਾਬ ਹੋਇਆ ਹੈ। ਕਿਵੇਂ ਸ਼ੁਰੂ ਹੋਇਆ ਵਿਵਾਦ ਦਰਅਸਲ, ਇਹ ਵਿਵਾਦ ਉਦੋਂ ਸ਼ੁਰੂ ਹੋਇਆ ਸੀ ਜਦੋਂ 6 ਅਕਤੂਬਰ ਨੂੰ ਪੱਤਰਕਾਰਾਂ ਨੇ ਇੱਕ ਪ੍ਰੈਸ ਕਾਨਫਰੰਸ ਵਿੱਚ ਮਜੀਠੀਆ ਤੋਂ ਸਵਾਲ ਕੀਤਾ ਸੀ ਕਿ ਸੀਐਮ ਦੇ ਕਰੀਬੀ ਲੋਕਾਂ ਨੂੰ ਸੀਐਮਓ ਤੋਂ ਹਟਾਇਆ ਜਾ ਰਿਹਾ ਹੈ। ਇਸ ਸਵਾਲ ਦਾ ਜਵਾਬ ਦਿੰਦੇ ਹੋਏ ਮਜੀਠੀਆ ਨੇ ਮੁੱਖ ਮੰਤਰੀ ਦੇ ਓਐਸਡੀ ਦਾ ਨਾਂ ਲੈਂਦਿਆਂ ਕਿਹਾ ਕਿ ਉਨ੍ਹਾਂ ਦਾ ਪਰਿਵਾਰ ਕੈਨੇਡਾ ਦਾ ਨਾਗਰਿਕ ਹੈ। ਹਵਾਲਾ ਰਾਹੀਂ ਕਰੋੜਾਂ ਰੁਪਏ ਕੈਨੇਡਾ ਅਤੇ ਆਸਟ੍ਰੇਲੀਆ ਭੇਜੇ ਗਏ ਹਨ। ਉਨ੍ਹਾਂ ਕਿਹਾ ਸੀ ਕਿ ਉਹ ਕੇਂਦਰ ਸਰਕਾਰ ਨੂੰ ਉਨ੍ਹਾਂ ਖਿਲਾਫ਼ ਲੁੱਕ ਆਉਟ ਸਰਕੁਲਰ (ਐਲਓਸੀ) ਜਾਰੀ ਕਰਨ ਦੀ ਅਪੀਲ ਕਰਦੇ ਹਨ, ਕਿਉਂਕਿ ਇਹ ਲੋਕ ਆਪ ਹੀ ਵਿਦੇਸ਼ ਚਲੇ ਜਾਣਗੇ। ਨਾਲ ਹੀ ਉਨ੍ਹਾਂ ਨੇ ਇਹ ਬਿਆਨ ਖੁਦ ਆਪਣੇ ਸੋਸ਼ਲ ਮੀਡੀਆ ਅਕਾਊਂਟਵੀ ਸ਼ੇਅਰ ਕੀਤਾ ਸੀ। Share FacebookTwitterPinterestWhatsApp Previous articleਅੱਜ ਉਹ ਪਛਤਾ ਰਿਹਾ ਹੋਵੇਗਾ ਮੇਰਾ ਸਾਥ ਛੱਡ ਕੇ … ਹਰਿਆਣਾ ‘ਚ ਕਾਂਗਰਸ ਦੀ ਹਾਰ ‘ਤੇ ਰਾਘਵ ਚੱਢਾ ਦਾ ਤਿੱਖਾ ਤੰਜNext articleICC T20I Rankings:ਅਰਸ਼ਦੀਪ ਸਿੰਘ ਨੇ ਪਹਿਲੀ ਵਾਰ ਟਾਪ-10 ’ਚ ਮਾਰੀ ਐਂਟਰੀ, ਹਾਰਦਿਕ ਦੀ ਵੀ ਸ਼ਾਨਦਾਰ ਵਾਪਸੀ; ਵੇਖੋ ਤਾਜ਼ਾ ਰੈਕਿੰਗ adminhttps://punjabbuzz.com RELATED ARTICLES Desh Congress ਦਾ ਵਫ਼ਦ ਚੋਣ Commission ਨੂੰ ਮਿਲਿਆ, ਪੰਚਾਇਤੀ ਚੋਣਾਂ 3 ਹਫ਼ਤਿਆਂ ਲਈ ਮੁਲਤਵੀ ਕਰਨ ਦੀ ਮੰਗ October 14, 2024 Desh Dussehra Celebration: ਰਾਵਣ ਦੇ ਘਰ ‘ਚ ਕਿਵੇਂ ਮਨਾਇਆ ਜਾਂਦਾ ਹੈ ਦੁਸਹਿਰਾ? ਇਸ ਬਾਰੇ ਜਾਣੋ October 12, 2024 Desh Panchayat Elections: ਜਲੰਧਰ ‘ਚ 15 ਅਕਤੂਬਰ ਨੂੰ ਸ਼ਰਾਬ ਦੀਆਂ ਦੁਕਾਨਾਂ ਰਹਿਣਗੀਆਂ ਬੰਦ, ਹੋਟਲਾਂ ‘ਤੇ ਵੀ ਰਹੇਗੀ ਪ੍ਰਸ਼ਾਸਨ ਦੀ ਨਜ਼ਰ October 11, 2024 LEAVE A REPLY Cancel reply Comment: Please enter your comment! Name:* Please enter your name here Email:* You have entered an incorrect email address! Please enter your email address here Website: Save my name, email, and website in this browser for the next time I comment. - Advertisment - Most Popular Congress ਦਾ ਵਫ਼ਦ ਚੋਣ Commission ਨੂੰ ਮਿਲਿਆ, ਪੰਚਾਇਤੀ ਚੋਣਾਂ 3 ਹਫ਼ਤਿਆਂ ਲਈ ਮੁਲਤਵੀ ਕਰਨ ਦੀ ਮੰਗ October 14, 2024 Dussehra Celebration: ਰਾਵਣ ਦੇ ਘਰ ‘ਚ ਕਿਵੇਂ ਮਨਾਇਆ ਜਾਂਦਾ ਹੈ ਦੁਸਹਿਰਾ? ਇਸ ਬਾਰੇ ਜਾਣੋ October 12, 2024 Panchayat Elections: ਜਲੰਧਰ ‘ਚ 15 ਅਕਤੂਬਰ ਨੂੰ ਸ਼ਰਾਬ ਦੀਆਂ ਦੁਕਾਨਾਂ ਰਹਿਣਗੀਆਂ ਬੰਦ, ਹੋਟਲਾਂ ‘ਤੇ ਵੀ ਰਹੇਗੀ ਪ੍ਰਸ਼ਾਸਨ ਦੀ ਨਜ਼ਰ October 11, 2024 ਕਾਜੋਲ ਨੇ ਅਜਿਹਾ ਕੀ ਕਿਹਾ ਕਿ ਲੋਕਾਂ ਬੋਲੇ- ‘ਉਹ ਵੀ ਹੌਲੀ-ਹੌਲੀ ਜਯਾ ਬੱਚਨ ਬਣ ਰਹੀ ਹੈ October 11, 2024 Load more Recent Comments