ਹਲਕੇ ਦੇ ਆਮ ਆਦਮੀ ਪਾਰਟੀ ਦੇ ਆਗੂਆਂ ਨੂੰ ਇਹ ਬੇਨਤੀ ਕਰਦੇ ਹਾਂ ਕਿ ਉਹ ਤੇ ਵਰਕਰ ਤੁਹਾਡੀ ਕਮਾਨ ਹੇਠ ਕੰਮ ਕਰਨਗੇੇ। ਉਨ੍ਹਾਂ ਕਿਹਾ ਆਪ ਵਰਕਰ ਇਹ ਨਾ ਸੋਚਣ ਕਿ ਮੈਂ ਉਨ੍ਹਾਂ ਨਾਲ ਧੱਕਾ ਕੀਤਾ ਹੈ।
ਮੁੱਖ ਮੰਤਰੀ ਭਗਵੰਤ ਸਿੰਘ ਮਾਨ (Chief Minister Bhagwant Mann) ਨੇ ਅੱਜ ਗਿੱਦੜਬਾਹਾ ਦੇ ਸੱਟਾ ਬਾਜ਼ਾਰ ਵਿਖੇ ਵੱਡੇ ਇਕੱਠ ਦੌਰਾਨ ਬੀਤੇ ਦਿਨ ਅਕਾਲੀ ਦਲ ਤੋਂ ਅਸਤੀਫਾ ਦੇ ਕੇ ਆਏ ਸੀਨੀਅਰ ਅਕਾਲੀ ਆਗੂ ਹਰਦੀਪ ਸਿੰਘ ਡਿੰਪੀ ਢਿੱਲੋਂ ਨੂੰ ਸੈਂਕੜੇ ਸਾਥੀਆਂ ਸਮੇਤ ਰਸਮੀ ਤੌਰ ’ਤੇ ਆਮ ਆਦਮੀ ਪਾਰਟੀ ਵਿਚ ਸ਼ਾਮਲ ਕੀਤਾ। ਉਨ੍ਹਾਂ ਨਾਲ ਮੰਤਰੀ ਅਮਨ ਅਰੋੜਾ, ਵਿਧਾਇਕ ਬਲਕਾਰ ਸਿੱਧੂ, ਵਿਧਾਇਕ ਜਗਦੀਪ ਸਿੰਘ ਕਾਕਾ ਬਰਾੜ, ਵਿਧਾਇਕ ਜਗਰੂਪ ਸਿੰਘ ਗਿੱਲ ਵੀ ਸਟੇਜ ’ਤੇ ਮੌਜੂਦ ਹਨ।
ਇਸ ਮੌਕੇ ਡਿੰਪੀ ਢਿੱਲੋਂ ਨੇ ਕਿਹਾ ਕਿ 38 ਸਾਲ ਮੈਂ ਪੰਥ ਦੀ ਸੇਵਾ ਕੀਤੀ ਤੇ ਸਿਆਸਤ ਕਰਨ ਦੀ ਮੇਰੀ ਕੋਈ ਇੱਛਾ ਨਹੀਂ ਸੀ। ਉਨ੍ਹਾਂ ਕਿਹਾ ਕਿ ਏਨੀ ਸੇਵਾ ਕਰਨ ਦੇ ਬਾਵਜੂਦ ਮੇਰੇ ਨਾਲ ਕੀ ਹੋਇਆ ਪਰ ਹੁਣ ਅਕਾਲੀ ਦਲ ਮੇਰੇ ’ਤੇ ਤੋਹਮਤਾਂ ਲਗਾ ਰਿਹਾ ਹੈ ਕਿ ਮੈਂ ਉਨ੍ਹਾਂ ਨਾਲ ਗਦਾਰੀ ਕੀਤੀ ਹੈ। ਉਨ੍ਹਾਂ ਨੇ ਅੱਗੇ ਕਿਹਾ ਕਿ ਪਹਿਲਾ ਮੇਰੀ ਆਪ ਨਾਲ ਕੋਈ ਗੱਲ ਨਹੀਂ ਹੋਈ। ਮੈਂ ਕਿੰਨੇ ਦਿਨ ਪਹਿਲਾਂ ਹੀ ਅਕਾਲੀ ਦਲ ਲਈ ਹਲਕੇ ਵਿਚ ਪ੍ਰਚਾਰ ਸ਼ੁਰੂ ਕਰ ਦਿੱਤਾ ਸੀ। ਉਨ੍ਹਾਂ ਨੇ ਦੱਸਿਆ ਪਾਰਟੀ ਵਰਕਰਾਂ ਨੇ ਪਹਿਲਾਂ ਹੀ ਕਿਹਾ ਸੀ ਕਿ ਤੇਰੇ ਨਾਲ ਠੱਗੀ ਵੱਜੇਗੀ ਤੇ ਮੈਂ ਇਸ ਚੀਜ਼ ਤੋਂ ਪ੍ਰੇਸ਼ਾਨ ਰਹਿਣ ਲੱਗਾ।
ਡਿੰਪੀ ਢਿੱਲੋਂ ਅੱਗੇ ਕਹਿੰਦੇ ਨੇ ਦਿਲ ਦੀ ਗਹਿਰਾਈ ਤੋਂ ਮੁੱਖ ਮੰਤਰੀ ਭਗਵੰਤ ਮਾਨ ਦਾ ਧੰਨਵਾਦ ਕਰਦਾ ਜਿਨ੍ਹਾਂ ਮੈਨੂੰ ਗਲ ਨਾਲ ਲਗਾਇਆ। ਉਨ੍ਹਾਂ ਕਿਹਾ ਮੈਂ ਅਕਾਲੀ ਦਲ ਦੀ ਸੇਵਾ ਕੀਤੀ ਪਰ ਸਮਝ ਨਹੀਂ ਆਉਂਦੀ ਕਿ ਕਮੀ ਕਿੱਥੇ ਰਹਿ ਗਈ, ਮੈਂ ਹਲਕੇ ਵਿੱਚ ਮੇਰੀ 38 ਸਾਲ ਦੀ ਕਮਾਈ ਮੁੱਖ ਮੰਤਰੀ ਭਗਵੰਤ ਮਾਨ ਦੇ ਹਵਾਲੇ ਕਰਨ ਲੱਗਾ ਹਾਂ। ਹਲਕੇ ਦੇ ਆਮ ਆਦਮੀ ਪਾਰਟੀ ਦੇ ਆਗੂਆਂ ਨੂੰ ਇਹ ਬੇਨਤੀ ਕਰਦੇ ਹਾਂ ਕਿ ਉਹ ਤੇ ਵਰਕਰ ਤੁਹਾਡੀ ਕਮਾਨ ਹੇਠ ਕੰਮ ਕਰਨਗੇੇ। ਉਨ੍ਹਾਂ ਕਿਹਾ ਆਪ ਵਰਕਰ ਇਹ ਨਾ ਸੋਚਣ ਕਿ ਮੈਂ ਉਨ੍ਹਾਂ ਨਾਲ ਧੱਕਾ ਕੀਤਾ ਹੈ। ਹਲਕੇ ਦੇ ਆਪ ਵਰਕਰਾਂ ਨੂੰ ਕੋਈ ਕਮੀ ਨਹੀਂ ਆਉਣ ਦਿੱਤੀ ਜਾਵੇਗੀ। ਡਿੰਪੀ ਢਿੱਲੋਂ ਨੇ ਕਿਹਾ ਕਿ ਜਿਨ੍ਹਾਂ ਚਿਰ ਮੁੱਖ ਮੰਤਰੀ ਭਗਵੰਤ ਮਾਨ ਜਿਨ੍ਹਾਂ ਸਿਆਸਤ ਕਰਨਗੇ ਮੈਂ ਉਨ੍ਹਾਂ ਨਾਲ ਪੂਰੀ ਇਮਾਨਦਾਰੀ ਤੇ ਤਨਦੇਹੀ ਨਾਲ ਕੰਮ ਕਰਾਂਗਾ।