ਰੋਪੜ ‘ਚ ‘ਆਪ’ ਉਮੀਦਵਾਰ ਮਾਲਵਿੰਦਰ ਸਿੰਘ ਕੰਗ ਲਈ ਸੀਐੱਮ ਮਾਨ ਕੀਤਾ ਚੋਣ ਪ੍ਰਚਾਰ,
ਸ੍ਰੀ ਆਨੰਦਪੁਰ ਸਾਹਿਬ ਲੋਕ ਸਭਾ ਹਲਕੇ ਦੇ ਰੂਪਨਗਰ ਸ਼ਹਿਰ ਵਿੱਚ ਸੀਐਮ ਭਗਵੰਤ ਮਾਨ ਦਾ ਪਹਿਲਾ ਰੋਡ ਸ਼ੋਅ ਸਥਾਨਿਕ ਸ਼ਹੀਦ ਭਗਤ ਸਿੰਘ ਚੌਕ (ਬੇਲਾ ਚੌਕ) ਤੋਂ ਸ਼ੁਰੂ ਕੀਤਾ ਗਿਆ। ਕਿਸੇ ਕਾਰਨ ਮੁੱਖ ਮੰਤਰੀ ਭਗਵੰਤ ਮਾਨ ਲੇਟ ਪਹੁੰਚੇ ਅਤੇ ਲੋਕ ਸਾਢੇ ਤਿੰਨ ਘੰਟੇ ਉਡੀਕਦੇ ਰਹੇ। ਲੋਕਾਂ ਨੇ ਮੁੱਖ ਮੰਤਰੀ ਦਾ ਇੰਨੇ ਉਤਸ਼ਾਹ ਨਾਲ ਸਵਾਗਤ ਕੀਤਾ ਕਿ ਇੱਕ ਵਾਰ ਵੀ ਫੁੱਲਾਂ ਦੀ ਵਰਖਾ ਏਨੀ ਕੀਤੀ ਕਿ ਤਿੰਨ-ਚਾਰ ਵਾਰ ਮੁੱਖ ਮੰਤਰੀ ਮਾਨ ਨੂੰ ਅੱਖਾਂ ਸਾਹਮਣੇ ਹੱਥ ਜੋੜ ਕੇ ਆਪਣੇ ਆਪ ਨੂੰ ਬਚਾਉਣਾ ਪਿਆ।
ਸੀਐੱਮ ਭਗਵੰਤ ਮਾਨ ਨੇ ਰੋਡ ਸ਼ੋਅ ਦੌਰਾਨ ਨਗਰ ਕੌਂਸਲ ਚੌਕ ਵਿਖੇ ਪ੍ਰਦਰਸ਼ਨ ਦੀ ਸਮਾਪਤੀ ਤੋਂ ਪਹਿਲਾਂ ਸੰਬੋਧਨ ਕਰਦਿਆਂ ਕਿਹਾ ਕਿ ਇਹ ਉਹ ਧਰਤੀ ਹੈ ਜਿੱਥੇ ਗੁਰੂ ਗੋਬਿੰਦ ਸਿੰਘ ਜੀ ਨੇ ਖ਼ਾਲਸੇ ਦੀ ਸਥਾਪਨਾ ਕੀਤੀ । ਗੁਰੂ ਸਾਹਿਬ ਨੇ ਆਪਣੇ ਪਿਤਾ ਨੂੰ ਦਿੱਲੀ ਭੇਜ ਦਿੱਤਾ ਜਦੋਂ ਕਸ਼ਮੀਰੀ ਪੰਡਤਾਂ ਨੂੰ ਖ਼ਤਰਾ ਸੀ। ਗੁਰੂ ਤੇਗ ਬਹਾਦਰ ਜੀ ਨੇ ਆਪਣਾ ਸੀਸ ਹਿੰਦ ਚਾਦਰ ਦੇ ਰੂਪ ਵਿੱਚ ਦਿੱਤਾ ਸੀ। ਪਰ ਅੱਜ ਦੇ ਤਾਨਾਸ਼ਾਹ ਸਾਨੂੰ ਜਾਤ ਦੇ ਆਧਾਰ ’ਤੇ ਵੰਡ ਕੇ ਵੱਖ ਕਰਨਾ ਚਾਹੁੰਦੇ ਹਨ। ਪਰ ਉਹ ਇਹ ਨਹੀਂ ਜਾਣਦੇ ਕਿ ਅਸੀਂ ਸਰਬੱਤ ਦਾ ਭਲਾ ਮੰਗਣ ਵਾਲੇ ਲੋਕ ਹਾਂ। ਉਹ ਸਾਨੂੰ ਵੱਖ ਕਰਨ ਲਈ ਵਿਊਤਾਂ ਬਣਾਉਦੇ ਹਨ, ਉਹ ਨਹੀਂ ਜਾਣਦੇ ਕਿ ਅਸੀਂ ਈਦ, ਸੰਗਰਾਦ, ਰਾਮ ਨੌਮੀ, ਗੁਰੂ ਪੁਰਬ, ਹਨੂੰਮਾਨ ਜੈਅੰਤੀ ਇਕੱਠੇ ਮਨਾਉਂਦੇ ਹਾਂ। ਉਨ੍ਹਾਂ ਕਿਹਾ ਕਿ ਜਿਵੇਂ ਅਸੀਂ ਕੰਮ ਦੀ ਰਾਜਨੀਤੀ ਕਰਦੇ ਹਾਂ, ਹਾਂ ਚੰਮ ਦੀ ਰਾਜਨੀਤੀ ਨਹੀ ਕਰਦੇ ਹਾਂ। ਉਨ੍ਹਾਂ ਕਿਹਾ ਕਿ ਹੁਣ ਉਦਯੋਗਾਂ ਲਈ ਬਿਜਲੀ ਵੀ ਸਸਤੀ ਕੀਤੀ ਜਾਵੇਗੀ।