Friday, October 18, 2024
Google search engine
HomeDeshਐਲੋਨ ਮਸਕ ਦੀ ਕੰਪਨੀ ਨਿਊਰੋਲਿੰਕ ਦਾ ਕਾਰਨਾਮਾ

ਐਲੋਨ ਮਸਕ ਦੀ ਕੰਪਨੀ ਨਿਊਰੋਲਿੰਕ ਦਾ ਕਾਰਨਾਮਾ

ਦੁਨੀਆ ਦੇ ਸਭ ਤੋਂ ਅਮੀਰ ਕਾਰੋਬਾਰੀਆਂ ਵਿਚ ਸ਼ਾਮਲ ਐਲੋਨ ਮਸਕ ਦੀ ਕੰਪਨੀ ਨਿਊਰਾਲਿੰਕ ਨੇ ਇਨਸਾਨ ਵਿਚ ਬ੍ਰੇਨ ਚਿਪ ਲਗਾਉਣ ਦਾ ਦਾਅਵਾ ਕੀਤਾ ਹੈ। ਕੰਪਨੀ ਨੇ ਕਿਹਾ ਕਿ ਪਹਿਲੇ ਮਨੁੱਖੀ ਰੋਗੀ ਨੂੰ ਬ੍ਰੇਨ ਚਿਪ ਇਲਾਜ ਦਿੱਤਾ ਗਿਆ ਜੋ ਕਿ ਸਫਲ ਰਿਹਾ ਤੇ ਮਰੀਜ਼ ਤੇਜ਼ੀ ਨਾਲ ਠੀਕ ਹੋ ਰਿਹਾ ਹੈ। ਐਲੋਨ ਮਸਕ ਨੇ ਸੋਸ਼ਲ ਮੀਡੀਆ ‘ਤੇ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਸ਼ੁਰੂਆਤੀ ਨਤੀਜੇ ਉਤਸ਼ਾਹ ਵਧਾਉਣ ਵਾਲੇ ਹਨ ਤੇ ਇਹ ਨਿਊਰਾਨ ਸਪਾਈਕ ਦਾ ਪਤਾ

ਲਗਾਉਣ ਦੀ ਉਮੀਦ ਜਗਾਉਂਦੇ ਦਿਖਦੇ ਹਨ। ਮਸਕ ਨੇ ਕਿਹਾ ਕਿ ਨਿਊਰਾਲਿੰਕ ਦੇ ਪਹਿਲੇ ਪ੍ਰੋਡਕਟ ਨੂੰ ਟੇਲੀਪੈਥੀ ਕਿਹਾ ਜਾਵੇਗਾ। ਕੰਪਨੀ ਨੇ ਕਿਹਾ ਕਿ ਉਸ ਦਾ ਮਕਸਦ ਨਿਊਰੋਲਾਜਿਕਲ ਵਿਕਾਰ ਨਾਲ ਪੀੜਤ ਲੋਕਾਂ ਦੇ ਜੀਵਨ ਨੂੰ ਆਸਾਨ ਬਣਾਉਣਾ ਹੈ। ਮਸਕ ਨੇ 2016 ਵਿਚ ਨਿਊਰੋਟੈਕਨਾਲੋਜੀ ਕੰਪਨੀ ਨਿਊਰਾਲਿੰਕ ਸਟਾਰਟਅੱਪ ਸ਼ੁਰੂ ਕੀਤੀ ਸੀ, ਜੋ ਦਿਮਾਗ ਤੇ ਕੰਪਿਊਟਰ ਦੇ ਵਿਚ ਸਿੱਧੇ ਸੰਚਾਰ ਚੈਨਲ ਬਣਾਉਣ ‘ਤੇ ਕੰਮ ਕਰ ਰਹੀ ਹੈ। ਕੰਪਨੀ ਨੇ ਇਕ ਅਜਿਹੀ ਚਿਪ ਬਣਾਈ ਹੈ, ਜਿਸ ਨੂੰ ਸਰਜਰੀ ਜ਼ਰੀਏ ਇਨਸਾਨੀ ਦਿਮਾਗ ਦੇ ਅੰਦਰ ਪਾਇਆ ਜਾਵੇਗਾ। ਇਹ ਇਕ ਤਰ੍ਹਾਂ ਤੋਂ ਇਨਸਾਨ ਦੇ ਦਿਮਾਗ ਦੀ ਤਰ੍ਹਾਂ ਕੰਮ ਕਰੇਗੀ। ਇਸ ਦਾ ਇਸਤੇਮਾਲ ਦਿਮਾਗ ਤੇ ਨਵਰਸ ਸਿਸਟਮ ਦੇ ਡਿਸਆਰਡਰ ਦਾ ਸਾਹਮਣਾ ਕਰ ਰਹੇ ਲੋਕਾਂ ਲਈ ਕੀਤਾ ਜਾ ਸਕੇਗਾ। ਆਸਾਨ ਸ਼ਬਦਾਂ ਵਿਚ ਕਹਿ ਸਕਦੇ ਹੋ ਕਿ ਜਿਸ ਤਰ੍ਹਾਂ ਤੋਂ ਸਰੀਰ ਦੇ ਕਈ ਦੂਜੇ ਅੰਗਾਂ ਦੇ ਕੰਮ ਬੰਦ ਕਰ ਦੇਣ ‘ਤੇ ਉਨ੍ਹਾਂ ਦਾ ਟਰਾਂਸਪਲਾਂਟ ਹੁੰਦਾ ਹੈ, ਇਹ ਇਕ ਹੱਦ ਤੱਕ ਉਸੇ ਤਰ੍ਹਾਂ ਤੋਂ ਦਿਮਾਗ ਦਾ ਟ੍ਰਾਂਸਪਲਾਂਟ ਹੈ।

ਨਿਊਰਾਲਿੰਕ ਨੂੰ ਬੀਤੇ ਸਾਲ ਅਮਰੀਕੀ ਫੂਡ ਐਂਡ ਡਰੱਗ ਐਡਮਿਨੀਸਟ੍ਰੇਸ਼ਨ ਨਾਲ ਇਨਸਾਨ ਦੇ ਦਿਮਾਗ ਟਰਾਂਸਪਲਾਂਟ ਦਾ ਪ੍ਰੀਖਣ ਕਰਨ ਦੀ ਮਨਜ਼ੂਰੀ ਮਿਲੀ ਸੀ। ਨਿਊਰਾਲਿੰਕ ਆਪਣੇ ਮਾਈਕ੍ਰੋਚਿਪਸ ਦਾ ਇਸਤੇਮਾਲ ਅਧਰੰਗ ਅਤੇ ਅੰਨ੍ਹੇਪਣ ਵਰਗੀਆਂ ਸਥਿਤੀਆਂ ਦਾ ਇਲਾਜ ਕਰਨ ਅਤੇ ਕੁਝ ਅਸਮਰਥਤਾਵਾਂ ਵਾਲੇ ਲੋਕਾਂ ਦੀ ਕੰਪਿਊਟਰ ਅਤੇ ਮੋਬਾਈਲ ਤਕਨਾਲੋਜੀ ਦੀ ਵਰਤੋਂ ਕਰਨ ਵਿੱਚ ਮਦਦ ਕਰਨ ਬਾਰੇ ਗੱਲ ਕਰਦਾ ਹੈ। ਇਨਸਾਨਾਂ ਤੋਂ ਪਹਿਲਾਂ ਇਨ੍ਹਾਂ ਚਿਪਸ ਦਾ ਪ੍ਰੀਖਣ ਬੰਦਰਾਂ ਵਿਚ ਕੀਤਾ ਗਿਆ। ਇਨ੍ਹਾਂ ਚਿਪਸ ਨੂੰ ਦਿਮਾਗ ਵਿਚ ਪੈਦਾ ਸੰਕੇਤਾਂ ਦੀ ਵਿਆਖਿਆ ਕਰਨ ਤੇ ਬਲੂਟੁੱਥ ਰਾਹੀਂ ਉਪਕਰਣਾਂ ਤੱਕ ਜਾਣਕਾਰੀ ਰਿਲੇਅ ਕਰਨ ਲਈ ਡਿਜ਼ਾਈਨ ਕੀਤਾ ਗਿਆ ਹੈ।

RELATED ARTICLES

LEAVE A REPLY

Please enter your comment!
Please enter your name here

- Advertisment -
Google search engine
spot_imgspot_imgspot_imgspot_img
spot_imgspot_imgspot_imgspot_img

Most Popular

Recent Comments