ਚੇਨਈ ਟੈਸਟ ਮੈਚ ਦੇ ਤੀਜੇ ਦਿਨ ਰਿਸ਼ਭ ਪੰਤ ਨੇ ਆਪਣੇ ਟੈਸਟ ਕਰੀਅਰ ਦਾ ਛੇਵਾਂ ਸੈਂਕੜਾ ਲਗਾਇਆ।
ਰਿਸ਼ਭ ਪੰਤ ਨੇ ਸ਼ਾਨਦਾਰ ਸੈਂਕੜਾ ਲਗਾ ਕੇ ਟੈਸਟ ਕ੍ਰਿਕਟ ‘ਚ ਵਾਪਸੀ ਦਾ ਜਸ਼ਨ ਮਨਾਇਆ ਹੈ। ਸਟਾਰ ਭਾਰਤੀ ਵਿਕਟਕੀਪਰ-ਬੱਲੇਬਾਜ਼ ਨੇ ਬੰਗਲਾਦੇਸ਼ ਦੇ ਖਿਲਾਫ ਚੇਨਈ ਟੈਸਟ ਦੇ ਤੀਜੇ ਦਿਨ ਆਪਣਾ ਸੈਂਕੜਾ ਪੂਰਾ ਕੀਤਾ। ਇਸ ਨਾਲ ਉਹਨਾਂ ਨੇ ਐਮਐਸ ਧੋਨੀ ਦੀ ਬਰਾਬਰੀ ਵੀ ਕਰ ਲਈ।
ਬੰਗਲਾਦੇਸ਼ ਖਿਲਾਫ ਆਪਣਾ ਆਖਰੀ ਟੈਸਟ ਖੇਡਣ ਵਾਲੇ ਪੰਤ ਦਸੰਬਰ 2022 ‘ਚ ਸੜਕ ਹਾਦਸੇ ਦਾ ਸ਼ਿਕਾਰ ਹੋ ਗਏ ਸਨ, ਜਿਸ ‘ਚ ਉਹ ਬੁਰੀ ਤਰ੍ਹਾਂ ਜ਼ਖਮੀ ਹੋ ਗਏ ਸਨ। ਉਹਨਾਂ ਘਟਨਾ ਤੋਂ ਡੇਢ ਸਾਲ ਬਾਅਦ ਪੰਤ ਨੇ ਟੈਸਟ ਕ੍ਰਿਕਟ ‘ਚ ਵਾਪਸੀ ਕੀਤੀ ਅਤੇ ਪਹਿਲੇ ਹੀ ਮੈਚ ‘ਚ ਸ਼ਾਨਦਾਰ ਸੈਂਕੜਾ ਲਗਾਇਆ। ਉਹਨਾਂ ਨੇ ਇੱਕ ਭਾਰਤੀ ਵਿਕਟਕੀਪਰ ਵਜੋਂ ਸਭ ਤੋਂ ਵੱਧ ਸੈਂਕੜੇ ਲਗਾਉਣ ਦੇ ਐਮਐਸ ਧੋਨੀ ਦੇ ਰਿਕਾਰਡ ਦੀ ਵੀ ਬਰਾਬਰੀ ਕੀਤੀ।
ਚੇਪੌਕ ਮੈਦਾਨ ‘ਤੇ ਜਿੱਥੇ ਸਥਾਨਕ ਹੀਰੋ ਰਵੀਚੰਦਰਨ ਅਸ਼ਵਿਨ ਨੇ ਪਹਿਲੀ ਪਾਰੀ ‘ਚ ਸ਼ਾਨਦਾਰ ਸੈਂਕੜਾ ਲਗਾਇਆ, ਉੱਥੇ ਹੀ ਪ੍ਰਸ਼ੰਸਕਾਂ ਦੇ ਪਸੰਦੀਦਾ ਬਣੇ ਰਿਸ਼ਭ ਪੰਤ ਨੇ ਦੂਜੀ ਪਾਰੀ ‘ਚ ਸੈਂਕੜਾ ਲਗਾਇਆ। ਮੈਚ ਦੇ ਦੂਜੇ ਦਿਨ 12 ਦੌੜਾਂ ਬਣਾ ਕੇ ਨਾਟ ਆਊਟ ਹੋਏ ਪੰਤ ਨੇ ਤੀਜੇ ਦਿਨ ਦੇ ਪਹਿਲੇ ਸੈਸ਼ਨ ‘ਚ ਕੁਝ ਦੇਰ ਆਰਾਮ ਨਾਲ ਬੱਲੇਬਾਜ਼ੀ ਕੀਤੀ ਅਤੇ ਆਪਣਾ ਅਰਧ ਸੈਂਕੜਾ ਜੜਿਆ। ਫਿਫਟੀ ਪੂਰੀ ਕਰਨ ਤੋਂ ਬਾਅਦ ਉਸ ਨੇ ਚੌਕਿਆਂ ਦੀ ਬਾਰਿਸ਼ ਕੀਤੀ। ਲੰਚ ਤੱਕ ਉਸ ਨੇ 82 ਦੌੜਾਂ ਬਣਾਈਆਂ ਸਨ।
ਪੰਤ ਘਬਰਾਏ ਨਹੀਂ, ਸੈਂਕੜਾ ਲਗਾਇਆ
ਦੂਜੇ ਸੈਸ਼ਨ ‘ਚ ਹਰ ਕੋਈ ਪੰਤ ਦੇ ਸੈਂਕੜਾ ਪੂਰਾ ਕਰਨ ਦਾ ਇੰਤਜ਼ਾਰ ਕਰ ਰਿਹਾ ਸੀ ਅਤੇ ਉਹਨਾਂ ਨੇ ਇਸ ‘ਚ ਜ਼ਿਆਦਾ ਸਮਾਂ ਨਹੀਂ ਲਗਾਇਆ। ਆਪਣੇ ਟੈਸਟ ਕਰੀਅਰ ਵਿੱਚ ਪਹਿਲਾਂ ਹੀ 7 ਵਾਰ ‘ਨਰਵਸ ਨਾਇਨਟੀਜ਼’ (90 ਤੋਂ 99 ਦੇ ਵਿਚਕਾਰ) ਦਾ ਸ਼ਿਕਾਰ ਹੋਣ ਦੇ ਬਾਵਜੂਦ, ਪੰਤ ਨੇ 90 ਦਾ ਅੰਕੜਾ ਪਾਰ ਕਰਨ ਤੋਂ ਬਾਅਦ ਵੀ ਹਮਲਾ ਜਾਰੀ ਰੱਖਿਆ। ਫਿਰ ਪੰਤ ਨੇ ਸ਼ਾਕਿਬ ਅਲ ਹਸਨ ਦੀ ਗੇਂਦ ‘ਤੇ 2 ਦੌੜਾਂ ਲੈ ਕੇ ਆਪਣਾ ਛੇਵਾਂ ਟੈਸਟ ਸੈਂਕੜਾ ਪੂਰਾ ਕੀਤਾ। ਉਸ ਨੇ ਇਹ ਸੈਂਕੜਾ ਸਿਰਫ਼ 124 ਗੇਂਦਾਂ ਵਿੱਚ ਪੂਰਾ ਕੀਤਾ, ਜਿਸ ਵਿੱਚ 11 ਚੌਕੇ ਅਤੇ 4 ਛੱਕੇ ਸ਼ਾਮਲ ਸਨ।
Just @RishabhPant17 things 🤟🤟
Live – https://t.co/jV4wK7BgV2… #INDvBAN@IDFCFIRSTBank pic.twitter.com/WSYpvqwzr1
— BCCI (@BCCI) September 21, 2024