ਆਨਲਾਈਨ ਰਜਿਸਟ੍ਰੇਸ਼ਨ ਤੋਂ ਲੈ ਕੇ ਡਾਕਿਊਮੈਂਟ ਤੇ ਫੀਸ ਤਕ, ਇੱਥੇ ਮਿਲੇਗੀ ਸਾਰੀ ਜਾਣਕਾਰੀ
ਭਗਤਾਂ ਤੇ ਤੀਰਥ ਯਾਤਰੀਆਂ ਲਈ ਵੱਡੀ ਖੁਸ਼ਖਬਰੀ! ਚਾਰ ਧਾਮ ਯਾਤਰਾ ਅੱਜ ਯਾਨੀ 10 ਮਈ ਤੋਂ ਸ਼ੁਰੂ ਹੋ ਗਈ ਹੈ। ਹਰ ਸਾਲ ਦੀ ਤਰ੍ਹਾਂ ਅਕਸ਼ੈ ਤ੍ਰਿਤੀਆ ਦੇ ਦਿਨ ਹੀ ਇਨ੍ਹਾਂ ਚਾਰਾਂ ਧਾਮਾਂ ਦੇ ਦਰਵਾਜ਼ੇ ਖੁੱਲ੍ਹਦੇ ਹਨ। ਇਸ ਵਾਰ ਤਿੰਨ ਧਾਮਾਂ ਦੇ ਕਿਵਾੜ 10 ਮਈ ਨੂੰ ਖੁੱਲ੍ਹ ਰਹੇ ਹਨ। ਇਕ ਧਾਮ ਦੇ ਦਰਵਾਜ਼ੇ 12 ਮਈ ਨੂੰ ਖੁੱਲ੍ਹਣਗੇ। ਅਜਿਹੇ ‘ਚ ਜੇਕਰ ਤੁਸੀਂ ਇਨ੍ਹਾਂ ਚਾਰ ਧਾਮਾਂ ਨੂੰ ਕਵਰ ਕਰਨਾ ਚਾਹੁੰਦੇ ਹੋ ਤਾਂ ਅਸੀਂ ਤੁਹਾਡੇ ਲਈ ਬਹੁਤ ਮਹੱਤਵਪੂਰਨ ਜਾਣਕਾਰੀ ਲੈ ਕੇ ਆਏ ਹਾਂ।ਪਵਿੱਤਰ ਤੀਰਥ ਸਥਾਨਾਂ ਬਦਰੀਨਾਥ, ਕੇਦਾਰਨਾਥ, ਯਮੁਨੋਤਰੀ ਤੇ ਗੰਗੋਤਰੀ ਨੂੰ ਕਵਰ ਕਰਨ ਵਾਲੀ ਚਾਰ ਧਾਮ ਯਾਤਰਾ ਭਾਰਤ ਭਰ ਦੇ ਸ਼ਰਧਾਲੂਆਂ ਲਈ ਡੂੰਘੀ ਅਧਿਆਤਮਿਕ ਮਹੱਤਤਾ ਰੱਖਦੀ ਹੈ, ਸ਼ਰਧਾਲੂਆਂ ਲਈ ਯਾਤਰਾ ਨੂੰ ਸੁਚਾਰੂ ਤੇ ਵਿਵਸਥਿਤ ਕਰਨ ਲਈ ਸਰਕਾਰ ਨੇ ਚਾਰ ਧਾਮ ਯਾਤਰਾ 2024 ਲਈ ਰਜਿਸਟ੍ਰੇਸ਼ਨ ਲਾਜ਼ਮੀ ਕਰ ਦਿੱਤੀ ਹੈ। ਇੱਥੇ ਅਸੀਂ ਤੁਹਾਡੇ ਲਈ ਸਾਰੀ ਜਾਣਕਾਰੀ ਲੈ ਕੇ ਆਏ ਹਾਂ, ਤਾਂ ਆਓ ਸ਼ੁਰੂ ਕਰੀਏ।ਜਿਵੇਂ ਕਿ ਅਸੀਂ ਪਹਿਲਾਂ ਹੀ ਦੱਸ ਚੁੱਕੇ ਹਾਂ ਕਿ ਸਰਕਾਰ ਨੇ ਯਾਤਰੀਆਂ ਦੀ ਸਹੂਲਤ ਲਈ ਰਜਿਸਟ੍ਰੇਸ਼ਨ ਲਾਜ਼ਮੀ ਕਰ ਦਿੱਤੀ ਹੈ। ਉੱਤਰਾਖੰਡ ਸਰਕਾਰ ਦੇ ਅਨੁਸਾਰ ਚਾਰਧਾਮ ਯਾਤਰਾ ਲਈ ਸਾਰੇ ਸ਼ਰਧਾਲੂਆਂ ਲਈ ਰਜਿਸਟਰ ਕਰਨਾ ਲਾਜ਼ਮੀ ਹੈ।ਯਾਤਰਾ ਲਈ ਰਜਿਸਟ੍ਰੇਸ਼ਨ ਤੀਰਥ ਯਾਰਤੀਆਂ ‘ਤੇ ਨਜ਼ਰ ਰੱਖਣ ਤੇ ਨਿਗਰਾਨੀ ਕਰਨ ‘ਚ ਮਦਦ ਮਿਲਦੀ ਹੈ ਜਿਸ ਨਾਲ ਸੁਰੱਖਿਆ ਨੂੰ ਹੋਰ ਪੁਖ਼ਤਾ ਕੀਤਾ ਜਾ ਸਕੇ।ਇਸ ਦੇ ਨਾਲ ਹੀ ਰਜਿਸਟ੍ਰੇਸ਼ਨ ਕਰਾਉਣ ਨਾਲ ਯਾਤਰੀਆਂ ਲਈ ਯਾਤਰਾ ਦੌਰਾਨ ਸਰਕਾਰੀ ਸੇਵਾਵਾਂ ਤੇ ਸਹੂਲਤਾਂ ਦਾ ਲਾਭ ਉਠਾਉਣਾ ਆਸਾਨ ਹੋ ਜਾਂਦਾ ਹੈ।ਜੇਕਰ ਤੁਸੀਂ ਰਜਿਸਟਰ ਕਰਨਾ ਚਾਹੁੰਦੇ ਹੋ, ਤਾਂ ਤੁਹਾਨੂੰ ਦੱਸ ਦੇਈਏ ਕਿ ਤੁਹਾਡੇ ਕੋਲ ਦੋ ਬਦਲ ਹਨ। ਇਸ ਵਿਚ ਫੋਟੋਮੈਟ੍ਰਿਕ/ਬਾਇਓਮੈਟ੍ਰਿਕ ਰਜਿਸਟ੍ਰੇਸ਼ਨ ਤੇ ਆਨਲਾਈਨ ਰਜਿਸਟ੍ਰੇਸ਼ਨ ਸ਼ਾਮਲ ਹੈ।ਤੁਸੀਂ ਟੂਰਿਸਟ ਕੇਅਰ ਉੱਤਰਾਖੰਡ ਦੀ ਵੈੱਬਸਾਈਟ – https://registrationandtouristcare.uk.gov.in/ ‘ਤੇ ਜਾ ਕੇ ਆਨਲਾਈਨ ਮੋਬਾਈਲ ਐਪ ਯਾਨੀ ਟੂਰਿਸਟ ਕੇਅਰ ਉੱਤਰਾਖੰਡ ਰਾਹੀਂ ਇਸ ਨੂੰ ਪਲੇਅ ਸਟੋਰ ਜਾਂ ਐਪ ਸਟੋਰ ਤੋਂ ਡਾਊਨਲੋਡ ਕਰ ਸਕਦੇ ਹੋ। ਇਸ ਦੇ ਨਾਲ ਹੀ ਰਜਿਸਟ੍ਰੇਸ਼ਨ ਪ੍ਰਕਿਰਿਆ ਸ਼ੁਰੂ ਕਰਨ ਲਈ ਸ਼ਰਧਾਲੂਆਂ ਨੂੰ ਵ੍ਹਟਸਐਪ ਰਾਹੀਂ 91 8394833833 ‘ਤੇ ‘ਯਾਤਰਾ’ ਭੇਜਣਾ ਹੋਵੇਗਾ। ਯਾਤਰਾ ਦੌਰਾਨ ਤੁਹਾਨੂੰ ਆਧਾਰ ਕਾਰਡ, ਵੋਟਰ ਆਈਡੀ, ਪਾਸਪੋਰਟ ਜਾਂ ਡਰਾਈਵਿੰਗ ਲਾਇਸੈਂਸ ਸਮੇਤ ਵੈਲਿਡ ਆਈਡੀ ਪਰੂਫ਼ ਦੀ ਲੋੜ ਪਵੇਗੀ। ਆਨਲਾਈਨ ਰਜਿਸਟ੍ਰੇਸ਼ਨ ਪ੍ਰਕਿਰਿਆ ਦੌਰਾਨ ਵਿਅਕਤੀ ਨੂੰ ਚੁਣੇ ਗਏ ਆਈਡੀ ਪਰੂਫਾਂ ਦੀਆਂ ਸਕੈਨ ਕਾਪੀਆਂ ਨੂੰ ਅਪਲੋਡ ਕਰਨਾ ਹੋਵੇਗਾ।