Monday, October 14, 2024
Google search engine
HomeDeshChandra Grahan 2024: 17 ਜਾਂ 18 ਸਤੰਬਰ, ਕਦੋਂ ਲੱਗ ਰਿਹਾ ਚੰਦਰ ਗ੍ਰਹਿਣ,...

Chandra Grahan 2024: 17 ਜਾਂ 18 ਸਤੰਬਰ, ਕਦੋਂ ਲੱਗ ਰਿਹਾ ਚੰਦਰ ਗ੍ਰਹਿਣ, ਕੀ ਭਾਰਤ ‘ਚ ਨਜ਼ਰ ਆਵੇਗਾ

ਅੰਸ਼ਕ ਚੰਦਰ ਗ੍ਰਹਿਣ ਦੀ ਮਿਆਦ 4 ਘੰਟੇ 6 ਮਿੰਟ ਹੋਵੇਗੀ। ਇਸ ਦੇ ਨਾਲ ਹੀ ਸਾਲ 2024 ਦਾ ਪਹਿਲਾ ਚੰਦਰ ਗ੍ਰਹਿਣ 25 ਮਾਰਚ ਨੂੰ ਲੱਗਾ ਸੀ।

ਚੰਦਰ ਗ੍ਰਹਿਣ ਅਜਿਹੀ ਖਗੋਲੀ ਘਟਨਾ ਹੈ ਜੋ ਹਰ ਕਿਸੇ ਦਾ ਧਿਆਨ ਆਪਣੇ ਵੱਲ ਖਿੱਚਦੀ ਹੈ। ਇਸ ਸਾਲ ਦਾ ਦੂਜਾ ਤੇ ਆਖਰੀ ਚੰਦਰ ਗ੍ਰਹਿਣ 17 ਸਤੰਬਰ ਨੂੰ ਲੱਗਣ ਜਾ ਰਿਹਾ ਹੈ।

ਇਹ ਅੰਸ਼ਕ ਗ੍ਰਹਿਣ ਹੋਵੇਗਾ। 18 ਸਤੰਬਰ ਨੂੰ ਕਈ ਥਾਵਾਂ ‘ਤੇ ਨਜ਼ਰ ਆਵੇਗਾ। ਆਓ ਤੁਹਾਨੂੰ ਦੱਸਦੇ ਹਾਂ ਕਿ ਚੰਦ ਗ੍ਰਹਿਣ ਕਿੱਥੇ ਦਿਖਾਈ ਦੇਵੇਗਾ। ਭਾਰਤ ‘ਤੇ ਕੀ ਹੋਵੇਗਾ ਅਸਰ?

ਚੰਦਰ ਗ੍ਰਹਿਣ ਸਤੰਬਰ 2024 ਤਰੀਕ ਤੇ ਸਮਾਂ

ਇਸ ਸਾਲ ਦਾ ਦੂਜਾ ਚੰਦਰ ਗ੍ਰਹਿਣ 17 ਸਤੰਬਰ ਨੂੰ ਲੱਗੇਗਾ। 18 ਸਤੰਬਰ ਨੂੰ ਕਈ ਥਾਵਾਂ ‘ਤੇ ਦਿਖ ਸਕਦਾ ਹੈ। ਭਾਰਤੀ ਸਮੇਂ ਮੁਤਾਬਕ ਅੰਸ਼ਕ ਚੰਦਰ ਗ੍ਰਹਿਣ ਸਵੇਰੇ 06.12 ਵਜੇ ਸ਼ੁਰੂ ਹੋਵੇਗਾ।

ਜਦੋਂ ਚੰਦਰ ਗ੍ਰਹਿਣ ਲੱਗਣਾ ਸ਼ੁਰੂ ਹੋਵੇਗਾ। ਭਾਰਤ ‘ਚ ਸਵੇਰ ਹੋ ਜਾਵੇਗੀ, ਇਸ ਲਈ ਗ੍ਰਹਿਣ ਨਹੀਂ ਦਿਖਾਈ ਦੇਵੇਗਾ। Space.com ਅਨੁਸਾਰ ਚੰਦਰ ਗ੍ਰਹਿਣ ਯੂਰਪ, ਜ਼ਿਆਦਾਤਰ ਏਸ਼ੀਆ, ਅਫਰੀਕਾ, ਉੱਤਰੀ-ਦੱਖਣੀ ਅਮਰੀਕਾ, ਪ੍ਰਸ਼ਾਂਤ, ਅਟਲਾਂਟਿਕ, ਹਿੰਦ ਮਹਾਸਾਗਰ, ਆਰਕਟਿਕ ਅਤੇ ਅੰਟਾਰਕਟਿਕਾ ਵਿੱਚ ਦਿਖਾਈ ਦੇਵੇਗਾ। ਤੁਹਾਨੂੰ ਦੱਸ ਦੇਈਏ ਕਿ ਚੰਦਰ ਗ੍ਰਹਿਣ ਉਦੋਂ ਲਗਦਾ ਹੈ ਜਦੋਂ ਧਰਤੀ ਸੂਰਜ ਅਤੇ ਚੰਦ ਦੇ ਵਿਚਕਾਰ ਆਉਂਦੀ ਹੈ, ਜਿਸ ਨਾਲ ਚੰਦਰਮਾ ਦੀ ਸਤ੍ਹਾ ‘ਤੇ ਪਰਛਾਵਾਂ ਪੈ ਜਾਂਦਾ ਹੈ।

RELATED ARTICLES

LEAVE A REPLY

Please enter your comment!
Please enter your name here

- Advertisment -
Google search engine
spot_imgspot_imgspot_imgspot_img
spot_imgspot_imgspot_imgspot_img

Most Popular

Recent Comments