ਐਸਪੀ ਹੈੱਡਕੁਆਰਟਰ ਕੇਤਨ ਬਾਂਸਲ ਨੇ ਇਸ ਸਬੰਧੀ ਹੁਕਮ ਜਾਰੀ ਕਰ ਦਿੱਤੇ ਹਨ।
100 ਕਰੋੜ ਰੁਪਏ ਤੋਂ ਵੱਧ ਦੀ ਸਾਈਬਰ ਧੋਖਾਧੜੀ ‘ਚ ਸ਼ਾਮਲ ਅੰਤਰਰਾਸ਼ਟਰੀ ਗਿਰੋਹ ਦੇ ਮਾਮਲੇ ‘ਚ ਮੁਲਜ਼ਮਾਂ ਨਾਲ ਮਿਲੀਭੁਗਤ ਕਰਨ ਤੇ ਸਬੂਤਾਂ ਨੂੰ ਲੁਕਾਉਣ ਤੇ ਛੁਪਾਉਣ ਦੇ ਮਾਮਲੇ ‘ਚ ਸਾਈਬਰ ਥਾਣੇ ਦੇ ਸਾਬਕਾ ਐਸਐਚਓ ਇੰਸਪੈਕਟਰ ਰਣਜੀਤ ਸਿੰਘ ਸਮੇਤ ਇਕ ਸਬ-ਇੰਸਪੈਕਟਰ ਤੇ ਦੋ ਹੈੱਡ ਕਾਂਸਟੇਬਲ ਮੁਅੱਤਲ ਕਰ ਦਿੱਤੇ ਗਏ ਹਨ।
ਐਸਪੀ ਹੈੱਡਕੁਆਰਟਰ ਕੇਤਨ ਬਾਂਸਲ ਨੇ ਇਸ ਸਬੰਧੀ ਹੁਕਮ ਜਾਰੀ ਕਰ ਦਿੱਤੇ ਹਨ। ਮੁਅੱਤਲ ਹੋਣ ਵਾਲਿਆਂ ‘ਚ ਸਾਬਕਾ ਸਾਈਬਰ ਥਾਣੇ ਦੇ ਐਸਐਚਓ ਰਣਜੀਤ ਸਿੰਘ, ਸਬ ਇੰਸਪੈਕਟਰ ਕ੍ਰਿਸ਼ਨ ਦੇਵ ਸਿੰਘ, ਹੈੱਡ ਕਾਂਸਟੇਬਲ ਬਹਾਦਰ ਸਿੰਘ ਤੇ ਹੈੱਡ ਕਾਂਸਟੇਬਲ ਰਜਿੰਦਰ ਸਿੰਘ ਸ਼ਾਮਲ ਹਨ। ਇੰਸਪੈਕਟਰ ਰਣਜੀਤ ਸਿੰਘ ਉਸ ਸਮੇਂ ਟਰੈਫਿਕ ‘ਚ ਤਾਇਨਾਤ ਸਨ ਤੇ ਬਾਕੀ ਸਾਰੇ ਸਾਈਬਰ ਕਰਾਈਮ ਥਾਣੇ ‘ਚ ਹੀ ਤਾਇਨਾਤ ਸਨ।
ਕੁਕ ਬਣ ਕੇ ਭਾਰਤ ਆਇਆ ਚੀਨੀ ਨਾਗਰਿਕ ਸੀ ਗਿਰੋਹ ਦਾ ਸਰਗਨਾ
ਸਾਲ 2019 ‘ਚ ਇਕ ਚੀਨੀ ਨਾਗਰਿਕ ਚੀਨ ਦੀ ਉਸਾਰੀ ਕੰਪਨੀ ਵੱਲੋਂ ਵਰਕ ਪਰਮਿਟ ਵੀਜ਼ੇ ‘ਤੇ ਰਸੋਈਏ ਦੇ ਰੂਪ ‘ਚ ਭਾਰਤ ਆਇਆ ਸੀ। ਉਹ ਦਿੱਲੀ ‘ਚ ਇਕ ਪੀਸੀ ਫਾਈਨਾਂਸ ਕੰਪਨੀ ਵਿੱਚ ਕੰਮ ਕਰਦਾ ਸੀ।
ਇਹ ਕੰਪਨੀ ਬਿਨਾਂ ਤਸਦੀਕ ਕੀਤੇ ਲੋਕਾਂ ਨੂੰ ਤੁਰੰਤ ਲੋਨ ਦਿੰਦੀ ਸੀ। ਕੰਪਨੀ ‘ਤੇ ਭਾਰਤੀ ਰਿਜ਼ਰਵ ਬੈਂਕ ਦੇ ਦਿਸ਼ਾ-ਨਿਰਦੇਸ਼ਾਂ ਤੇ ਕੇਵਾਈਸੀ ਸ਼ਰਤਾਂ ਦੀ ਪਾਲਣਾ ਨਾ ਕਰਨ ਦਾ ਦੋਸ਼ ਸੀ। ਆਪਣੀ ਜਾਂਚ ‘ਚ ਆਰਬੀਆਈ ਨੇ ਫਰਵਰੀ 2022 ਵਿੱਚ ਭਾਰਤ ਵਿੱਚ ਕੰਪਨੀ ਦੇ ਸੰਚਾਲਨ ਨੂੰ ਰੋਕ ਦਿੱਤਾ ਸੀ।