Chandigarh Airport : ਕਸਟਮ ਵਿਭਾਗ ਨੇ ਚੰਡੀਗੜ੍ਹ ਦੇ ਸ਼ਹੀਦ ਭਗਤ ਸਿੰਘ ਅੰਤਰਰਾਸ਼ਟਰੀ ਹਵਾਈ ਅੱਡੇ ‘ਤੇ ਦੋ ਯਾਤਰੀਆਂ ਕੋਲੋਂ ਕਰੀਬ 107.69 ਲੱਖ ਰੁਪਏ ਦਾ ਸੋਨਾ ਬਰਾਮਦ ਕੀਤਾ ਹੈ। ਇਸ ਸਬੰਧੀ ਅਧਿਕਾਰੀਆਂ ਨੇ ਦੱਸਿਆ ਕਿ ਜਦੋਂ ਦੁਬਈ ਤੋਂ ਇੰਡੀਗੋ ਦੀ ਫਲਾਈਟ ਚੰਡੀਗੜ੍ਹ ਇੰਟਰਨੈਸ਼ਨਲ ਏਅਰਪੋਰਟ ‘ਤੇ ਉਤਰੀ ਤਾਂ ਚੈਨਲ ਚੈਕਿੰਗ ਦੌਰਾਨ ਦੋ ਯਾਤਰੀਆਂ ਨੂੰ ਪਿੱਛੇ ਹਟਦੇ ਦੇਖਿਆ ਗਿਆ। ਸ਼ੱਕ ਦੇ ਆਧਾਰ ‘ਤੇ ਜਾਂਚ ਕੀਤੀ ਗਈ ਤਾਂ ਨਾਜਾਇਜ਼ ਸੋਨਾ ਬਰਾਮਦ ਹੋਇਆ।
17 ਨਵੰਬਰ ਨੂੰ ਅੰਤਰਰਾਸ਼ਟਰੀ ਹਵਾਈ ਅੱਡੇ ‘ਤੇ ਚੈਕਿੰਗ ਦੌਰਾਨ ਪਹਿਲੇ ਯਾਤਰੀ ਕੋਲੋਂ ਤਿੰਨ ਸਿਲਵਰ ਕੋਟੇਡ ਸੋਨੇ ਦੇ ਕੜੇ ਅਤੇ ਦੋ ਸੋਨੇ ਦੀਆਂ ਚੇਨ ਬਰਾਮਦ ਹੋਈਆਂ, ਜਿਨ੍ਹਾਂ ਦਾ ਕੁੱਲ੍ਹ ਵਜ਼ਨ 750 ਗ੍ਰਾਮ ਸੀ। ਇਸ ਦੀ ਬਾਜ਼ਾਰੀ ਕੀਮਤ 39.98 ਲੱਖ ਰੁਪਏ ਹੈ।
ਜਦੋਂਕਿ ਦੂਜੇ ਯਾਤਰੀ ਦੀ ਜਾਂਚ ਦੌਰਾਨ 520 ਗ੍ਰਾਮ ਵਜ਼ਨ ਵਾਲੇ ਆਇਤਾਕਾਰ ਕ੍ਰੈਡਿਟ ਕਾਰਡ ਦੀ ਦਿਸਣ ਵਾਲਾ 1 ਸੋਨੇ ਦੇ ਬਿਸਕੁਟ ਅਤੇ 5 ਸੋਨੇ ਦੇ ਕੜੇ ਬਰਾਮਦ ਹੋਏ। ਇਸ ਦਾ ਕੁੱਲ੍ਹ ਵਜ਼ਨ 1270 ਗ੍ਰਾਮ ਸੀ, ਜਿਸ ਦੀ ਬਾਜ਼ਾਰੀ ਕੀਮਤ 67.71 ਲੱਖ ਰੁਪਏ ਹੈ। ਇਸ ਸਬੰਧੀ ਕਸਟਮ ਅਧਿਕਾਰੀਆਂ ਨੇ ਯਾਤਰੀਆਂ ਦੇ ਨਾਮ ਦਾ ਖੁਲਾਸਾ ਨਹੀਂ ਕੀਤਾ। ਹਾਲਾਂਕਿ ਉਨ੍ਹਾਂ ਦਾ ਕਹਿਣਾ ਹੈ ਕਿ ਯਾਤਰੀਆਂ ਦੀ ਜਾਂਚ ਕੀਤੀ ਜਾ ਰਹੀ ਹੈ ਕਿ ਉਹ ਖੁਦ ਲਈ ਸੋਨਾ ਲਿਆ ਰਹੇ ਸਨ ਜਾਂ ਕਿਸੇ ਹੋਰ ਲਈ।