Saturday, October 19, 2024
Google search engine
HomePanjabਨਵੇਂ ਸਾਲ ਤੋਂ ਸ਼ੁਰੂ ਹੋਣ ਵਾਲੀਆਂ ਪ੍ਰੀਖਿਆਵਾਂ ਨੂੰ ਲੈ ਕੇ ਜਾਰੀ ਦਿਸ਼ਾ-ਨਿਰਦੇਸ਼

ਨਵੇਂ ਸਾਲ ਤੋਂ ਸ਼ੁਰੂ ਹੋਣ ਵਾਲੀਆਂ ਪ੍ਰੀਖਿਆਵਾਂ ਨੂੰ ਲੈ ਕੇ ਜਾਰੀ ਦਿਸ਼ਾ-ਨਿਰਦੇਸ਼

ਲੁਧਿਆਣਾ : ਸੈਂਟਰਲ ਬੋਰਡ ਆਫ ਸੈਕੰਡਰੀ ਐਜੂਕੇਸ਼ਨ (ਸੀ. ਬੀ. ਐੱਸ. ਈ.) ਨੇ ਨਵੇਂ ਸਾਲ ਦੇ ਪਹਿਲੇ ਹੀ ਦਿਨ ਸ਼ੁਰੂ ਹੋ ਰਹੀਆਂ 10ਵੀਂ ਅਤੇ 12ਵੀ ਦੀ ਪ੍ਰੈਕਟੀਕਲ ਪ੍ਰੀਖਿਆਵਾਂ ਲਈ ਸਟੈਂਰਡ ਆਪਰੇਟਿੰਗ ਪ੍ਰੋਸੀਜ਼ਰ (ਐੱਸ. ਓ. ਪੀ.) ਅਤੇ ਦਿਸ਼ਾ-ਨਿਰਦੇਸ਼ ਜਾਰੀ ਕਰ ਦਿੱਤੇ ਹਨ। ਸਕੂਲ ਪ੍ਰਿੰਸੀਪਲਾਂ ਨੂੰ ਇਸ ਐੱਸ. ਓ. ਪੀ. ਦੇ ਜ਼ਰੀਏ ਕਈ ਨਿਰਦੇਸ਼ ਅਤੇ ਜਾਣਕਾਰੀਆਂ ਵੀ ਬੋਰਡ ਵੱਲੋਂ ਦਿੱਤੀਆਂ ਗਈਆਂ ਹਨ। ਦੱਸ ਦੇਈਏ ਕਿ ਪ੍ਰੈਕਟੀਕਲ ਪ੍ਰੀਖਿਆਵਾਂ 1 ਜਨਵਰੀ ਤੋਂ 14 ਫਰਵਰੀ ਤੱਕ ਕੰਪਲੀਟ ਕਰਨ ਬਾਰੇ ਸਕੂਲਾਂ ਨੂੰ ਕਿਹਾ ਗਿਆ ਹੈ। ਇਸ ਤੋਂ ਪਹਿਲਾਂ ਸੀ. ਬੀ. ਐੱਸ. ਈ. ਨੇ ਰੈਗੂਲਰ ਸੈਸ਼ਨ ਵਾਲੇ ਸਕੂਲਾਂ ਅਤੇ ਵਿੰਟਰ ਸਕੂਲਾਂ ਲਈ ਵੱਖ-ਵੱਖ ਪ੍ਰੈਕਟੀਕਲ ਪ੍ਰੀਖਿਆ ਅਤੇ ਇੰਟਰਨਲ ਅਸਿਸਮੈਂਟ ਦੀ ਤਾਰੀਖ਼ ਜਾਰੀ ਕੀਤੀ ਸੀ।

ਕੰਟਰੋਲਰ ਆਫ ਐਗਜ਼ਾਮੀਨੇਸ਼ਨ ਡਾ. ਸੰਯਮ ਭਾਰਦਵਾਜ ਵੱਲੋਂ ਜਾਰੀ ਨੋਟੀਫਿਕੇਸ਼ਨ ਮੁਤਾਬਕ ਸਕੂਲਾਂ ਦੇ ਪ੍ਰੈਕਟੀਕਲ ਪ੍ਰੀਖਿਆ ਦੇ ਮਾਰਕਸ ਇਕੋ ਸਮੇਂ ਅਪਲੋਡ ਕਰਨ ਬਾਰੇ ਕਿਹਾ ਗਿਆ ਹੈ। ਉੱਥੇ ਪ੍ਰੀਖਿਆ ਦਾ ਸ਼ੈਡਿਊਲ ਸ਼ੁਰੂ ਹੋਣ ਦੀ ਤਾਰੀਖ਼ ਤੋਂ ਸ਼ੁਰੂ ਹੋ ਕੇ ਸਬੰਧਿਤ ਕਲਾਸਾਂ ਦੀ ਆਖ਼ਰੀ ਤਾਰੀਖ਼ ਤੱਕ ਪੂਰਾ ਹੋਣਾ ਚਾਹੀਦਾ ਹੈ। ਬੋਰਡ ਨੇ ਸਾਫ਼ ਕਿਹਾ ਕਿ ਵਿਦਿਆਰਥੀਆਂ ਦੇ ਅੰਕ ਅਪਲੋਡ ਕਰਦੇ ਸਮੇਂ ਟੀਚਰਸ ਕਿਸੇ ਤਰ੍ਹਾਂ ਦੀ ਲਾਪਰਵਾਹੀ ਨਾ ਵਰਤਣ ਨਹੀਂ ਤਾਂ ਇਨ੍ਹਾਂ ਅੰਕਾਂ ’ਚ ਸੁਧਾਰ ਕਰਨ ਦਾ ਦੁਬਾਰਾ ਮੌਕਾ ਨਹੀਂ ਦਿੱਤਾ ਜਾਵੇਗਾ। ਬੋਰਡ ਨੇ ਕਿਹਾ ਕਿ ਕਲਾਸ 10ਵੀਂ ਲਈ ਬੋਰਡ ਪ੍ਰੈਕਟੀਕਲ ਬੁੱਕਲਿਟ ਪ੍ਰਦਾਨ ਨਹੀਂ ਕਰੇਗਾ।

ਇਸ ਦੇ ਲਈ ਸਕੂਲਾਂ ਨੂੰ ਆਪਣੀ ਵਿਵਸਥਾ ਖ਼ੁਦ ਕਰਨੀ ਹੋਵੇਗੀ। ਇਕ ਵਾਰ ਪ੍ਰੀਖਿਆ ਖ਼ਤਮ ਹੋਣ ਤੋਂ ਬਾਅਦ ਵਿਦਿਆਰਥੀਆਂ ਦੀ ਪ੍ਰੈਕਟੀਕਲ ਆਂਸਰ ਸੀਟ ਨੂੰ ਖੇਤਰੀ ਦਫ਼ਤਰ ’ਚ ਭੇਜਣ ਦੀ ਲੋੜ ਨਹੀਂ ਹੁੰਦੀ। ਬੋਰਡ ਖ਼ਾਸ ਸਬਜੈਕਿਟ ’ਚ ਪ੍ਰੈਕਟੀਕਲ ਪ੍ਰੀਖਿਆ ਅਤੇ ਪ੍ਰਾਜੈਕਟ ਅਸਿਸਮੈਂਟ ਲਈ ਬਾਹਰੀ ਐਗਜ਼ਾਮੀਨਰ ਦੀ ਨਿਯੁਕਤੀ ਕਰੇਗਾ। ਡਿਊਟੀ ਅਸਾਂਈਡ ਲੋਕਾਂ ਲਈ ਭੁਗਤਾਨ ਇੰਟੀਗ੍ਰੇਟਿਡ ਪੇਮੈਂਟ ਸਿਸਟਮ ਜ਼ਰੀਏ ਕੀਤਾ ਜਾਵੇਗਾ, ਜਦ ਕੋਈ ਨਿਰਦੇਸ਼ ਨਾ ਦਿੱਤਾ ਗਿਆ ਹੋਵੇ। ਇਹੀ ਨਹੀਂ ਜੇਕਰ ਸਕੂਲ ਬੋਰਡ ਦੇ ਨਿਰਦੇਸ਼ਾਂ ਦੀ ਪਾਲਣਾ ਕਰਨ ਵਿਚ ਅਸਫ਼ਲ ਰਹਿੰਦੇ ਹਨ ਤਾਂ ਬੋਰਡ ਪ੍ਰੈਕਟੀਕਲ ਪੇਪਰ ਰੱਦ ਕਰਨ ਦਾ ਫ਼ੈਸਲਾ ਵੀ ਲੈ ਸਕਦਾ ਹੈ। ਉੱਥੇ ਜੇਕਰ ਕਿਸੇ ਵਿਦਿਆਰਥੀ ਦਾ ਨਾਂ ਵਿਸ਼ਾ ਲਿਸਟ ’ਚੋਂ ਗਾਇਬ ਹੈ ਤਾਂ ਸਕੂਲਾਂ ਨੂੰ ਤੁਰੰਤ ਖੇਤਰੀ ਦਫ਼ਤਰ ਵਿਚ ਸੰਪਰਕ ਕਰਨਾ ਹੋਵੇਗਾ।

RELATED ARTICLES

LEAVE A REPLY

Please enter your comment!
Please enter your name here

- Advertisment -
Google search engine
spot_imgspot_imgspot_imgspot_img
spot_imgspot_imgspot_imgspot_img

Most Popular

Recent Comments