Saturday, October 19, 2024
Google search engine
HomeCrimeਤਿਉਹਾਰਾਂ ਦੇ ਸੀਜ਼ਨ ਦਾ ਫਾਇਦਾ ਚੁੱਕਣ ਦੀ ਕੀਤੀ ਕੋਸ਼ਿਸ਼

ਤਿਉਹਾਰਾਂ ਦੇ ਸੀਜ਼ਨ ਦਾ ਫਾਇਦਾ ਚੁੱਕਣ ਦੀ ਕੀਤੀ ਕੋਸ਼ਿਸ਼

ਕੈਨੇਡਾ ਦੀ ਧਰਤੀ ’ਤੇ ਵਸੇ ਹੋਏ ਇਕ ਵਿਅਕਤੀ ਨੇ ਤਿਉਹਾਰਾਂ ਦੇ ਸੀਜ਼ਨ ਦਾ ਫਾਇਦਾ ਚੁੱਕਣ ਦੀ ਕੋਸ਼ਿਸ਼ ਕਰਦੇ ਹੋਏ ਪੰਜਾਬ ਤੋਂ ਮਠਿਆਈ ਦੀ ਆੜ ’ਚ ਅਫੀਮ ਭੇਜਣ ਦੀ ਕੋਸ਼ਿਸ਼ ਕੀਤੀ ਪਰ ਜਿਸ ਕੋਰੀਅਰ ਕੰਪਨੀ ਰਾਹੀਂ ਪੈਕੇਟ ਦੇ ਰੂਪ ’ਚ ਅਫੀਮ ਮੰਗਵਾਉਣ ਦੀ ਕੋਸ਼ਿਸ਼ ਕੀਤੀ ਗਈ, ਉਸ ਕੰਪਨੀ ਦੀ ਸਕੈਨ ਮਸ਼ੀਨ ਨੇ ਮਠਿਆਈ ’ਚ ਭਰੀ ਹੋਈ ਅਫੀਮ ਨੂੰ ਫੜ ਲਿਆ, ਜਿਸ ਤੋਂ ਬਾਅਦ ਕੰਪਨੀ ਦੇ ਅਧਿਕਾਰੀਆਂ ਨੇ ਥਾਣਾ ਸਾਹਨੇਵਾਲ ਦੀ ਪੁਲਸ ਨੂੰ ਇਸ ਦੀ ਸੂਚਨਾ ਦਿੱਤੀ।

ਥਾਣਾ ਮੁਖੀ ਸਾਹਨੇਵਾਲ ਇੰਸ. ਇੰਦਰਜੀਤ ਸਿੰਘ ਬੋਪਾਰਾਏ ਨੇ ਦੱਸਿਆ ਕਿ ਡੀ. ਐੱਚ. ਐੱਲ. ਐਕਸਪ੍ਰੈੱਸ ਇੰਡੀਆ ਪ੍ਰਾਈਵੇਟ ਲਿਮ. ਕੋਰੀਅਰ ਕੰਪਨੀ ਦੇ ਅਧਿਕਾਰੀ ਸਲਾਉਦੀਨ ਖਾਨ ਨੇ ਪੁਲਸ ਨੂੰ ਦੱਸਿਆ ਕਿ ਉਨ੍ਹਾਂ ਦੀ ਕੰਪਨੀ ’ਚ ਜਸਵੀਰ ਸਿੰਘ ਪੁੱਤਰ ਮੋਹਣ ਸਿੰਘ ਵਾਸੀ ਗਿੱਲਾਂ, ਲੁਧਿਆਣਾ ਵੱਲੋਂ ਯੁਵਰਾਜ ਸਿੰਘ, ਈਡਨਬਰੁੱਕ ਹਿੱਲ ਡਰਾਈਵ, ਬ੍ਰੈਂਪਟਨ, ਕੈਨੇਡਾ ਲਈ ਬੁੱਕ ਕੀਤਾ ਸੀ। ਜਦੋਂ ਉਨ੍ਹਾਂ ਦੀ ਐਕਸਰੇ ਮਸ਼ੀਨ ਵੱਲੋਂ ਉਕਤ ਪੈਕੇਟ ਜਿਸ ’ਚ ਦੋ ਟੀ-ਸ਼ਰਟਾਂ, ਦੋ ਜੈਕਟਾਂ ਅਤੇ ਇਕ ਪਿੰਨੀਆਂ ਦਾ ਡੱਬਾ ਸੀ, ਨੂੰ ਸਕੈਨ ਕੀਤਾ ਤਾਂ ਪਿੰਨੀਆਂ ’ਚ ਨਸ਼ਾ ਹੋਣ ਦਾ ਸ਼ੱਕ ਪਾਇਆ ਗਿਆ, ਜਿਸ ਤੋਂ ਬਾਅਦ ਥਾਣਾ ਪੁਲਸ ਨੂੰ ਸੂਚਿਤ ਕੀਤਾ ਗਿਆ।

ਇਸ ਦੌਰਾਨ ਜਦੋਂ ਪੁਲਸ ਦੀ ਟੀਮ ਨੇ ਪਹੁੰਚ ਕੇ ਉਕਤ ਡੱਬੇ ਨੂੰ ਖੁੱਲ੍ਹਵਾਇਆ ਤਾਂ ਉਸ ’ਚੋਂ ਪੁਲਸ ਨੂੰ ਪਿੰਨੀਆਂ ’ਚ ਛੁਪਾਈ ਹੋਈ 208 ਗ੍ਰਾਮ ਅਫੀਮ ਬਰਾਮਦ ਹੋਈ। ਥਾਣਾ ਮੁਖੀ ਨੇ ਦੱਸਿਆ ਕਿ ਪੁਲਸ ਨੇ ਪਾਰਸਲ ਭੇਜਣ ਵਾਲੇ ਜਸਵੀਰ ਸਿੰਘ ਖ਼ਿਲਾਫ ਐੱਨ. ਡੀ. ਪੀ. ਐੱਸ. ਐਕਟ ਤਹਿਤ ਕੇਸ ਦਰਜ ਕਰ ਕੇ ਉਸ ਦੀ ਤਲਾਸ਼ ਸ਼ੁਰੂ ਕਰ ਦਿੱਤੀ ਹੈ। ਪੁਲਸ ਵਲੋਂ ਸਾਰੇ ਮਾਮਲੇ ਦੀ ਜਾਂਚ ਕੀਤੇ ਜਾਣ ਦੀ ਗੱਲ ਆਖੀ ਜਾ ਰਹੀ ਹੈ।

RELATED ARTICLES

LEAVE A REPLY

Please enter your comment!
Please enter your name here

- Advertisment -
Google search engine
spot_imgspot_imgspot_imgspot_img
spot_imgspot_imgspot_imgspot_img

Most Popular

Recent Comments