ਬਹੁਜਨ ਸਮਾਜ ਪਾਰਟੀ ਦੀ ਉਮੀਦਵਾਰ ਡਾ: ਰੀਤੂ ਸਿੰਘ ਅੱਜ ਗੰਭੀਰ ਜ਼ਖ਼ਮੀ ਹੋ ਗਈ
ਬਹੁਜਨ ਸਮਾਜ ਪਾਰਟੀ ਦੀ ਉਮੀਦਵਾਰ ਡਾ: ਰੀਤੂ ਸਿੰਘ ਅੱਜ ਗੰਭੀਰ ਜ਼ਖ਼ਮੀ ਹੋ ਗਈ ਹੈ। ਇਹ ਹਾਦਸਾ ਉਸ ਸਮੇਂ ਵਾਪਰਿਆ ਜਦੋਂ ਉਨ੍ਹਾਂ ਨੂੰ ਡੱਡੂਮਾਜਰਾ ਵਿੱਚ ਸਿੱਕਿਆਂ ਨਾਲ ਤੋਲਿਆ ਜਾ ਰਿਹਾ ਸੀ। ਸਿੱਕਿਆਂ ਨਾਲ ਤੋਲਦੇ ਸਮੇਂ ਅਚਾਨਕ ਕੰਡਾ ਟੁੱਟ ਗਿਆ ਅਤੇ ਰਿਤੂ ਸਿੰਘ ਡਿੱਗ ਪਈ। ਕੰਡੇ ਦਾ ਇੱਕ ਹਿੱਸਾ ਉਸਦੇ ਸਿਰ ਵਿੱਚ ਵੱਜਿਆ ਜਿਸ ਕਾਰਨ ਉਸ ਦੇ ਸਿਰ ‘ਤੇ ਡੂੰਘੀ ਸੱਟ ਲੱਗ ਗਈ।
ਚੋਣ ਪ੍ਰਚਾਰ ਦੌਰਾਨ ਉਸ ਦੇ ਨਾਲ ਮੌਜੂਦ ਸਮਰਥਕਾਂ ਨੇ ਉਸ ਦੇ ਸਿਰ ‘ਚੋਂ ਖੂਨ ਵਗ ਰਿਹਾ ਦੇਖ ਕੇ ਉਸ ਨੂੰ ਕੱਪੜੇ ਨਾਲ ਢੱਕ ਦਿੱਤਾ ਅਤੇ ਹਸਪਤਾਲ ਲੈ ਗਏ। ਖ਼ਬਰ ਲਿਖੇ ਜਾਣ ਤੱਕ ਹਸਪਤਾਲ ਦੀ ਡਾਕਟਰ ਟੀਮ ਉਸ ਦਾ ਇਲਾਜ ਕਰ ਰਹੀ ਸੀ।