ਦੂਰਸੰਚਾਰ ਵਿਭਾਗ ਨੇ ਆਪਣੇ ਅਧਿਕਾਰਤ ਐਕਸ ਹੈਂਡਲ ‘ਚ ਇਸ ਸਰਵਿਸ ਸਬੰਧੀ ਜਾਣਕਾਰੀ ਦਿੱਤੀ ਹੈ।
ਸਰਕਾਰੀ ਟੈਲੀਕਾਮ ਕੰਪਨੀ BSNL ਨੇ ਨਵੇਂ 4G ਅਤੇ 5G ਰੈੱਡੀ ਓਵਰ ਦਿ ਈਅਰ ਅਤੇ ਯੂਨੀਵਰਸਲ ਸਿਮ ਪਲੇਟਫਾਰਮ ਦਾ ਐਲਾਨ ਕੀਤਾ ਹੈ। ਇਸ ਸਬੰਧ ‘ਚ ਦੂਰਸੰਚਾਰ ਵਿਭਾਗ ਦਾ ਕਹਿਣਾ ਹੈ ਕਿ ਜਲਦ ਹੀ 4G-5G ਰੈੱਡੀ ਯੂਨੀਵਰਸਲ ਸਿਮ (USIM) ਅਤੇ ਓਵਰ-ਦੀ-ਏਅਰ (OTA) ਨੂੰ ਲਾਂਚ ਕੀਤਾ ਜਾਵੇਗਾ। BSNL ਆਤਮਨਿਰਭਰ ਭਾਰਤ ਮਿਸ਼ਨ ਤਹਿਤ ਆਪਣੀ ਸਰਵਿਸ ਕੁਆਲਿਟੀ ‘ਚ ਸੁਧਾਰ ਕਰ ਰਿਹਾ ਹੈ। ਇਸ ਸੰਦਰਭ ‘ਚ ਬਿਹਤਰ ਸੰਪਰਕ ਲਈ ਕੰਮ ਕੀਤੇ ਜਾ ਰਹੇ ਹਨ।
ਇਸ ਪਲੇਟਫਾਰਮ ਦੇ ਨਾਲ ਯੂਜ਼ਰਜ਼ ਨੂੰ ਖੇਤਰੀ ਪਾਬੰਦੀਆਂ ਤੋਂ ਬਿਨਾਂ ਸਿਮ ਕਾਰਡ ਸਵੈਪ ਕਰਨ ਦੀ ਸਹੂਲਤ ਮਿਲਦੀ ਹੈ। ਯਾਨੀ ਯੂਜ਼ਰ ਇਸ ਸਿਮ ਨੂੰ ਕਿਤੇ ਵੀ ਐਕਟੀਵੇਟ ਕਰ ਸਕਣਗੇ। ਪਲੇਟਫਾਰਮ ਨੂੰ ਦੂਰਸੰਚਾਰ ਵਿਕਾਸ ਫਰਮ ਪਾਈਰੋ ਹੋਲਡਿੰਗਜ਼ ਦੇ ਨਾਲ ਤਿਆਰ ਕੀਤਾ ਗਿਆ ਹੈ।
ਮੋਬਾਈਲ ਨੰਬਰ-ਸਿਮ ਬਦਲਣ ‘ਚ ਨਹੀਂ ਆਵੇਗੀ ਕੋਈ ਸਮੱਸਿਆ
ਦੂਰਸੰਚਾਰ ਵਿਭਾਗ ਨੇ ਆਪਣੇ ਅਧਿਕਾਰਤ ਐਕਸ ਹੈਂਡਲ ‘ਚ ਇਸ ਸਰਵਿਸ ਸਬੰਧੀ ਜਾਣਕਾਰੀ ਦਿੱਤੀ ਹੈ। ਵਿਭਾਗ ਦਾ ਕਹਿਣਾ ਹੈ ਕਿ 4ਜੀ ਅਤੇ 5ਜੀ ਸੇਵਾਵਾਂ ਦੇ ਸ਼ੁਰੂ ਹੋਣ ਤੋਂ ਬਾਅਦ ਯੂਜ਼ਰਜ਼ ਨੂੰ ਬਿਨਾਂ ਕਿਸੇ ਰੋਕ ਦੇ ਮੋਬਾਈਲ ਨੰਬਰ ਅਤੇ ਸਿਮ ਬਦਲਣ ਦੀ ਸਹੂਲਤ ਮਿਲੇਗੀ।
BSNL ਨੇ ਵੀ ਆਪਣੇ ਅਧਿਕਾਰਤ X ਹੈਂਡਲ ਰਾਹੀਂ ਇਸ ਪਲੇਟਫਾਰਮ ਬਾਰੇ ਜਾਣਕਾਰੀ ਦਿੱਤੀ ਹੈ। BSNL ਨੇ ਦੱਸਿਆ ਕਿ ਇਸ ਪਲੇਟਫਾਰਮ ਦਾ ਉਦਘਾਟਨ ਚੰਡੀਗੜ੍ਹ ‘ਚ ਕੀਤਾ ਗਿਆ ਸੀ ਅਤੇ ਤਿਰੂਚਿਰਾਪੱਲੀ/ਤ੍ਰਿਚੀ, ਤਾਮਿਲਨਾਡੂ ‘ਚ ਤ੍ਰਿਚੀ ਵਿਚ ਇੱਕ ਆਫ਼ਤ ਰਿਕਵਰੀ ਸਾਈਟ (Disaster Recovery Site in Trichy) ਸਥਾਪਿਤ ਕੀਤੀ ਗਈ।
ਕਵਰੇਜ ਹੋਵੇਗੀ ਬਿਹਤਰ ਨੈੱਟਵਰਕ ਹੋਵੇਗਾ ਤੇਜ਼
ਇਸ ਪਲੇਟਫਾਰਮ ਬਾਰੇ ਦਾਅਵਾ ਕੀਤਾ ਜਾ ਰਿਹਾ ਹੈ ਕਿ ਪੂਰੇ ਭਾਰਤ ‘ਚ ਨੈੱਟਵਰਕ ਦੀ ਸਪੀਡ ਤੇਜ਼ ਹੋਵੇਗੀ ਅਤੇ ਕਵਰੇਜ ਵੀ ਬਿਹਤਰ ਹੋਵੇਗੀ। ਇਸ ਤੋਂ ਇਲਾਵਾ ਇਹ ਪਲੇਟਫਾਰਮ ਨੰਬਰ ਪੋਰਟੇਬਿਲਟੀ ਅਤੇ ਸਿਮ ਸਵੈਪਿੰਗ ਨੂੰ ਵੀ ਆਸਾਨ ਬਣਾ ਦੇਵੇਗਾ।