ਸਰਚ ਅਭਿਆਨ ਜਾਰੀ
ਬੀਐਸਐਫ ਦੇ ਸੈਕਟਰ ਗੁਰਦਾਸਪੁਰ ਅਧੀਨ ਆਉਂਦੀ ਬੀਐਸਐਫ ਦੀ 117 ਬਟਾਲੀਅਨ ਦੀ ਬੀਓਪੀ ਪੰਜ ਗਰਾਈਆ ‘ਤੇ ਤਾਇਨਾਤ ਬੀਐਸਐਫ਼ ਜਵਾਨਾਂ ਵਲੋਂ ਮੰਗਲਵਾਰ ਦੀ ਰਾਤ ਕੌਮਾਂਤਰੀ ਸਰਹੱਦ ਰਾਹੀਂ ਭਾਰਤੀ ਖੇਤਰ ਵਿੱਚ ਪ੍ਰਵੇਸ਼ ਹੋ ਰਹੇ ਪਾਕਿਸਤਾਨ ਡਰੋਨ ‘ਤੇ ਤਾਬੜਤੋੜ ਫਾਇਰਿੰਗ ਤੇ ਰੋਸ਼ਨੀ ਵਾਲੇ ਬੰਬ ਦਾਗੇ ਗਏ । ਇਥੇ ਦੱਸਣਯੋਗ ਹੈ ਕਿ ਪਿਛਲੇ ਮਹੀਨੇ ਵੀ ਦੋ ਵਾਰ ਬੀਓਪੀ ਪੰਜ ਗਰਾਈਆਂ ‘ਤੇ ਚੌਕਸ ਜਵਾਨਾਂ ਵੱਲੋਂ ਅਸਮਾਨ ਵਿੱਚ ਪਾਕਿਸਤਾਨੀ ਡਰੋਨ ਨੂੰ ਭਾਰਤੀ ਖੇਤਰ ਵਿੱਚ ਪ੍ਰਵੇਸ਼ ਕਰਨ ਤੋਂ ਰੋਕਿਆ ਸੀ। ਜਾਣਕਾਰੀ ਅਨੁਸਾਰ ਅੱਜ 3.40 ਵਜੇ ਦੇ ਕਰੀਬ ਰਾਤ ਬੀਓਪੀ ਪੰਜ ਗਰਾਈਆਂ ਦੇ ਬੀਐਸਐਫ ਦੇ ਜਵਾਨਾਂ ਵੱਲੋਂ ਭਾਰਤੀ ਖੇਤਰ ਵਿੱਚ ਪ੍ਰਵੇਸ਼ ਕਰ ਰਹੇ ਪਾਕਿਸਤਾਨੀ ਡਰੋਨ ਦੀ ਗੂੰਜ ਸੁਣਾਈ ਦੇਣ ‘ਤੇ 20 ਦੇ ਕਰੀਬ ਫਾਇਰ ਅਤੇ ਦੋ ਰੋਸ਼ਨੀ ਵਾਲੇ ਬੰਬ ਚਲਾਏ ਗਏ। ਇਸ ਘਟਨਾ ਦੀ ਖ਼ਬਰ ਸੁਣਦਿਆਂ ਹੀ ਬੀਐਸਐਫ ਤੇ ਪੁਲਿਸ ਵੱਲੋਂ ਸਬੰਧਤ ਏਰੀਏ ਵਿੱਚ ਪਹੁੰਚ ਬੁੱਧਵਾਰ ਤੜਕਸਾਰ ਤੋਂ ਇਲਾਕੇ ਵਿੱਚ ਨਾਕਾਬੰਦੀ ਕਰਕੇ ਸਰਚ ਅਭਿਆਨ ਚਲਾਇਆ ਹੋਇਆ ਹੈ।