ਇੱਕ ਵਿਅਕਤੀ ਤੇ ਮਹਿਲਾ ਸਮੇਤ ਅਣਪਛਾਤੇ ਮੁਲਜਮਾਂ ਖ਼ਿਲਾਫ਼ ਮਾਮਲਾ ਦਰਜ
ਥਾਣਾ ਢਿਲਵਾਂ ਪੁਲਿਸ ਨੇ ਮਹਿਲਾ ਦੇ ਕਤਲ ਦੇ ਮਾਮਲੇ ਵਿੱਚ ਇੱਕ ਵਿਅਕਤੀ ਅਤੇ ਮਹਿਲਾ ਸਮੇਤ ਅਣਪਛਾਤੇ ਮੁਲਜਮਾਂ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ ਪੁਲਿਸ ਨੂੰ ਦਿੱਤੇ ਆਪਣੇ ਬਿਆਨਾਂ ਵਿੱਚ ਜਸਬੀਰ ਸਿੰਘ ਪੁੱਤਰ ਪ੍ਰਕਾਸ਼ ਸਿੰਘ ਵਾਸੀ ਰਸੂਲਪੁਰ ਕਲਾਂ ਥਾਣਾ ਜੰਡਿਆਲਾ ਜਿਲਾ ਅਮ੍ਰਿਤਸਰ ਨੇ ਦੱਸਿਆ ਕਿ ਉਹ ਰੰਗ ਰੋਗਨ ਦਾ ਕੰਮਕਾਰ ਕਰਦਾ ਹੈ ਉਸ ਦਾ ਵਿਆਹ ਕਰੀਬ 5 ਸਾਲ ਪਹਿਲਾ ਜੋਤੀ ਪੁੱਤਰੀ ਮੇਜਰ ਸਿੰਘ ਵਾਸੀ ਕੋਟ ਖਾਲਸਾ ਥਾਣਾ ਕੋਟ ਖਾਲਸਾ ਜਿਲ੍ਹਾ ਅਮ੍ਰਿਤਸਰ ਨਾਲ ਹੋਇਆ ਸੀ ਤੇ ਉਸ ਦਾ ਇਕ 3 ਸਾਲ ਦਾ ਲੜਕਾ ਗੁਰਬੰਸ਼ ਸਿੰਘ ਹੈ। ਬੀਤੀ 9 ਮਈ ਨੂੰ ਉਸ ਦੀ ਪਤਨੀ ਜੋਤੀ ਆਪਣੀ ਭੈਣ ਸੋਨੀਆ ਨਾਲ ਉਸ ਦੇ ਪਿੰਡ ਰਸੁਲਪੁਰ ਆਈ ਤੇ ਕੁਝ ਘੰਟੇ ਇਥੇ ਰਹੀਆ ਤੇ ਘਰ ਦੀ ਸਫਾਈ ਵਗੈਰਾ ਕਰ ਕੇ ਕਰੀਬ 5.30 ਸ਼ਾਮ ਵਜੇ ਦੋਨੋ ਆਪਣੇ ਪੇਕੇ ਪਿੰਡ ਕੋਟ ਖਾਲਸਾ ਚੱਲੀਆ ਗਈਆ। 12 ਮਈ ਨੂੰ ਉਸ ਨੇ ਆਪਣੇ ਫੋਨ ਤੋ ਆਪਣੀ ਪਤਨੀ ਦੇ ਮੋਬਾਇਲ ਤੇ ਫੋਨ ਕੀਤਾ ਤੇ ਉਸ ਨੇ ਪੁੱਛਿਆ ਕਿ ਜੋਤੀ ਤੂੰ ਕਿਥੇ ਤਾ ਜੋਤੀ ਨੇ ਕਿਹਾ ਕਿ ਮੈ ਪਠਾਨਕੋਟ ਹਾਂ ਤੇ ਕਿਹਾ ਕਿ ਜੇਕਰ ਮੈ ਟਾਈਮ ਨਾਲ ਆ ਗਈ ਤਾ ਮੈ ਘਰ ਆ ਜਾਵਾਗੀ ਪਰ ਉਸ ਦੀ ਪਤਨੀ ਜੋਤੀ ਘਰ ਵਾਪਸ ਨਹੀ ਆਈ। ਜਸਬੀਰ ਸਿੰਘ ਨੇ ਦੱਸਿਆ ਕਿ ਉਸ ਦੀ ਪਤਨੀ ਜੋਤੀ ਦੇ ਕਿਸੇ ਕਾਕਾ ਵਾਸੀ ਥਾਣੇ ਵਾਲੀ ਗਲੀ ਭਿੱਖੀ ਵਿੰਡ ਜਿਲ੍ਹਾ ਤਰਨਤਾਰਨ ਨਾਲ ਨਜਾਇਜ ਸਬੰਧ ਸਨ ਅਤੇ ਹੋਰ ਵੀ ਕਈ ਵਿਅਕਤੀਆ ਨਾਲ ਨਜਾਇਜ ਸਬੰਧ ਸਨ ਤੇ ਉਹ ਨਸ਼ਾ ਵਗੈਰਾ ਵੀ ਕਰਦੀ ਸੀ। ਉਸ ਦੀ ਸਾਲੀ ਸੋਨੀਆ ਨੇ ਉਸ ਨੂੰ ਫੋਨ ਕਰਕੇ ਦੱਸਿਆ ਕਿ ਜੋਤੀ ਦੀ ਇਕ ਸਹੇਲੀ ਸਿਮਰਨ ਹੈ ਜਿਸ ਨਾਲ ਉਹ 10 ਮਈ ਨੂੰ ਘਰੋ ਗਈ ਸੀ, ਉਸ ਨੂੰ ਉਸ ਦੀ ਸਾਲੀ ਸੋਨੀਆ ਨੇ ਦੱਸਿਆ ਕਿ ਜੋਤੀ ਨਾਲ ਕੋਈ ਮਾੜੀ ਘਟਨਾ ਵਾਪਰੀ ਹੈ ਆਪਾ ਬਿਆਸ ਦਰਿਆ ਲਾਗੇ ਥਾਣਾ ਢਿੱਲਵਾ ਦੇ ਏਰੀਆ ਵਿਚ ਜਾਣਾ ਹੈ। ਜਿਸ ਤੇ ਉਹ ਸਮੇਤ ਆਪਣੀ ਸਾਲੀ ਅਤੇ ਸਾਢੂ ਗੁਰਪ੍ਰੀਤ ਸਿੰਘ ਪੁੱਤਰ ਸੇਵਾ ਸਿੰਘ ਵਾਸੀ ਦਾਸੂਵਾਲ ਥਾਣਾ ਵਲੋਟਹਾ ਜਿਲ੍ਹਾ ਤਰਨਤਾਰਨ ਅਤੇ ਹੋਰ ਰਿਸ਼ਤੇਦਾਰਾ ਨਾਲ ਬਿਆਸ ਦਰਿਆ ਨੇੜੇ ਪਹੁੰਚੇ ਤਾਂ ਦੇਖਿਆ ਕਿ ਉਸ ਦੀ ਪਤਨੀ ਜੋਤੀ ਦੀ ਲਾਸ਼ ਪਈ ਸੀ ਜਿਸ ਦੇ ਸਿਰ ਦੇ ਉਪਰ ਕਾਫੀ ਡੂੰਘੀ ਸੱਟ ਲੱਗੀ ਹੋਈ ਸੀ। ਜਸਬੀਰ ਸਿੰਘ ਨੇ ਕਿਹਾ ਕਿ ਉਸ ਦੀ ਪਤਨੀ ਜੋਤੀ ਦਾ ਕਤਲ ਕਾਕਾ ਵਾਸੀ ਥਾਣੇ ਵਾਲੀ ਗਲੀ ਭਿੱਖੀ ਵਿੰਡ ਜਿਲ੍ਹਾ ਤਰਨਤਾਰਨ ਅਤੇ ਸਿਮਰਨ ਨੇ ਆਪਣੇ ਹੋਰ ਸਾਥੀਆ ਨਾਲ ਮਿਲ ਕੇ ਕੀਤਾ ਹੈ ਅਤੇ ਲਾਸ਼ ਖੁਰਦ ਬੁਰਦ ਕਰਨ ਲਈ ਬਿਆਸ ਦਰਿਆ ਨੇੜੇ ਸੁੱਟ ਦਿੱਤਾ ਥਾਣਾ ਢਿਲਵਾਂ ਦੇ ਐਸ ਐਚ ਓ ਸੁਖਬੀਰ ਸਿੰਘ ਨੇ ਕਿਹਾ ਕਿ ਦੀ ਪੁਲਿਸ ਵੱਲੋਂ ਮ੍ਰਿਤਕ ਮਹਿਲਾ ਦੇ ਪਤੀ ਦੇ ਬਿਆਨਾਂ ਤੇ ਇੱਕ ਵਿਅਕਤੀ, ਇੱਕ ਮਹਿਲਾ ਅਤੇ ਇੱਕ ਅਣਪਛਾਤੇ ਮੁਲਜਮ ਦੇ ਖਿਲਾਫ ਮਾਮਲਾ ਦਰਜ ਕਰਦੇ ਹੋਏ ਉਹਨਾਂ ਦੀ ਭਾਲ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ