ਪੁਲਿਸ ਮੁਲਾਜਮ ਦੀ ਪਤਨੀ ਦੀ ਭੇਦਭਰੇ ਹਾਲਾਤਾਂ ਵਿੱਚ ਮੌਤ ਹੋਣ ਨਾਲ ਸਨਸਨੀ ਫੈਲ ਗਈ
ਜਗਰਾਓ ਦੇ ਥਾਣਾ ਸਿੱਧਵਾਂ ਬੇਟ ਥਾਣੇ ਅੰਦਰ ਬਣੇ ਸਰਕਾਰੀ ਕਵਾਟਰਾ ਅੰਦਰ ਇੱਕ ਪੁਲਿਸ ਮੁਲਾਜਮ ਦੀ ਪਤਨੀ ਦੀ ਭੇਦਭਰੇ ਹਾਲਾਤਾਂ ਵਿੱਚ ਮੌਤ ਹੋਣ ਨਾਲ ਸਨਸਨੀ ਫੈਲ ਗਈ। ਦਰਅਸਲ ਤਿੰਨ ਬੱਚਿਆਂ ਦੀ ਮਾਂ 30 ਸਾਲ ਦੀ ਸੋਨੀਆ ਦੀ ਲਾਸ਼ ਅੱਜ ਸਵੇਰੇ ਪੱਖੇ ਨਾਲ ਲਟਕਦੀ ਮਿਲੀ, ਜਿਸ ਤੇ ਉਸਦੇ ਪਰਿਵਾਰਿਕ ਮੈਂਬਰਾਂ ਨੇ ਆਪਣੇ ਹੀ ਜਵਾਈ ਮਨਦੀਪ ਸਿੰਘ ਤੇ ਆਪਣੀ ਪਤਨੀ ਨੂੰ ਮਾਰਨ ਦੇ ਇਲਜਾਮ ਲਗਾਉਂਦੇ ਹੋਏ ਸਖਤ ਕਾਰਵਾਈ ਦੀ ਮੰਗ ਕੀਤੀ ਹੈ।
ਪੁਲਿਸ ਮੁਲਾਜਮ ਮਨਦੀਪ ਸਿੰਘ ਦਾ ਅਕਸਰ ਆਪਣੀ ਘਰਵਾਲੀ ਨਾਲ ਝਗੜਾ ਹੁੰਦਾ ਰਹਿੰਦਾ ਸੀ ਤੇ ਅੱਜ ਸਵੇਰੇ ਉਨਾਂ ਨੂੰ ਪਤਾ ਲੱਗਿਆ ਕਿ ਉਨਾਂ ਦੀ ਲੜਕੀ ਨੇ ਪੱਖੇ ਨਾਲ ਲਟਕ ਕੇ ਆਤਮ-ਹੱਤਿਆ ਕਰ ਲਈ ਹੈ। ਪਰ ਉਨਾਂ ਨੂੰ ਯਕੀਨ ਹੈ ਕਿ ਮਨਦੀਪ ਸਿੰਘ ਨੇ ਹੀ ਉਨਾਂ ਦੀ ਲੜਕੀ ਨੂੰ ਮਾਰਿਆ ਹੈ ਤੇ ਹੁਣ ਪੁਲਿਸ ਵੀ ਓਨਾ ਦੀ ਕੋਈ ਸੁਣਵਾਈ ਨਹੀਂ ਕਰ ਰਹੀ ਹੈ। ਉਨਾਂ ਪੁਲਿਸ ਤੋ ਇਨਸਾਫ ਦੀ ਮੰਗ ਕਰਦਿਆਂ ਸਖ਼ਤ ਕਾਰਵਾਈ ਦੀ ਮੰਗ ਕੀਤੀ ਹੈ।