ਪਕੜੇ ਗਏ ਦੋਸ਼ੀ ਦੀ ਪ੍ਰੋਪਰਟੀ ਅਤੇ ਇਸਦੇ ਪੰਜਾਬ ਵਿੱਚ ਲਿੰਕ ਬਾਰੇ ਪੜਤਾਲ ਕੀਤੀ ਜਾ ਰਹੀ ਹੈ।
ਫਾਜ਼ਿਲਕਾ ਪੁਲਿਸ ਵੱਲੋਂ 66 ਕਿਲੋ ਅਫੀਮ ਰਿਕਵਰੀ ਦੇ ਮਾਮਲੇ ਵਿੱਚ ਮਾਸਟਰ ਮਾਇੰਡ ਨੂੰ ਝਾਰਖੰਡ ਤੋਂ ਕਾਬੂ ਕੀਤਾ।
ਜਾਣਕਾਰੀ ਦਿੰਦੇ ਐਸਐਸਪੀ ਡਾ.ਪ੍ਰਗਿਆ ਜੈਨ ਨੇ ਦੱਸਿਆ ਕਿ ਫਾਜ਼ਿਲਕਾ ਪੁਲਿਸ ਵੱਲੋ ਪਿਛਲੇ ਦਿਨੀਂ 66 ਕਿਲੋਗ੍ਰਾਮ ਅਫ਼ੀਮ ਦੀ ਵੱਡੀ ਰਿਕਵਰੀ ਕਰਕੇ ਦੋ ਦੋਸ਼ੀਆਂ ਨੂੰ ਕਾਬੂ ਕੀਤਾ ਗਿਆ ਸੀ।
ਜਿਸਤੇ ਮੁੱਕਦਮਾ ਨੰਬਰ 71 ਮਿਤੀ 26 ਜੂਨ 2024 ਜੁਰਮ 18,27(ਏ)/61/85 ਐਨਡੀਪੀਐਸ ਐਕਟ ਥਾਣਾ ਖੂਈਆਂ ਸਰਵਰ ਦਰਜ ਰਜਿਸਟਰ ਕਰਕੇ ਕਰਵਾਈ ਅਮਲ ਵਿਚ ਲਿਆਂਦੀ ਜਾ ਰਹੀ ਸੀ। ਜਿਸ ਵਿੱਚ ਦੋ ਦੋਸ਼ੀਆਂ ਨੂੰ ਮੌਕਾ ਪਰ ਕਾਬੂ ਕੀਤਾ ਗਿਆ ਸੀ ਜਦਕਿ ਇਸ ਮੁੱਕਦਮਾ ਵਿੱਚ ਨਾਮਜ਼ਦ ਦੋਸ਼ੀਆਂ ਨੂੰ ਕਾਬੂ ਕਰਨ ਲਈ ਲਗਾਤਾਰ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਸਨ।
ਇਸ ਮਾਮਲੇ ‘ਚ ਫਾਜ਼ਿਲਕਾ ਪੁਲਿਸ ਨੂੰ ਉਸ ਵੇਲੇ ਵੱਡੀ ਸਫਲਤਾ ਹਾਸਲ ਹੋਈ ਜਦੋਂ ਇਸ ਕੇਸ ‘ਚ ਮਾਸਟਰ ਮਾਈਂਡ ਕਮਲ ਖਾਨ ਜੋ ਕਿ ਝਾਰਖੰਡ ਦਾ ਰਹਿਣ ਵਾਲਾ ਹੈ ਤੇ ਉੱਥੋਂ ਟਰੱਕਾਂ ‘ਚ ਅਫ਼ੀਮ ਲੋੜ ਕਰਵਾ ਕੇ ਪੰਜਾਬ ਭੇਜਦਾ ਸੀ।
ਉਸ ਨੂੰ ਪਕੜਨ ਲਈ ਫਾਜ਼ਿਲਕਾ ਪੁਲਿਸ ਦੀ ਸਪੈਸ਼ਲ ਟੀਮ ਪਿਛਲੇ ਕੁਝ ਦਿਨਾਂ ਤੋਂ ਝਾਰਖੰਡ ਜਾ ਕੇ ਉਸ ਬਾਰੇ ਖੁਫੀਆ ਸੋਰਸ ਲਾ ਕੇ ਫੜਨ ਦੀ ਲਗਾਤਾਰ ਕੋਸ਼ਿਸ਼ ਕਰ ਰਹੀ ਸੀ। ਜਿਸ ਵਿੱਚ ਕਾਮਯਾਬੀ ਹਾਸਲ ਕੀਤੀ ਗਈ ਹੈ। ਪਕੜੇ ਗਏ ਦੋਸ਼ੀ ਦੀ ਪ੍ਰੋਪਰਟੀ ਅਤੇ ਇਸਦੇ ਪੰਜਾਬ ਵਿੱਚ ਲਿੰਕ ਬਾਰੇ ਪੜਤਾਲ ਕੀਤੀ ਜਾ ਰਹੀ ਹੈ। ਆਉਣ ਵਾਲੇ ਸਮੇਂ ਵਿੱਚ ਇਸ ਕੇਸ ਵਿੱਚ ਹੋਰ ਵੀ ਡੂੰਘਾਈ ਨਾਲ ਤਫਤੀਸ਼ ਕਰਕੇ ਹੋਰ ਵੀ ਅਫ਼ੀਮ ਦੇ ਤਸਕਰਾਂ ਨੂੰ ਨਾਮਜ਼ਦ ਕਰਕੇ ਗ੍ਰਿਫਤਾਰ ਕੀਤਾ ਜਾਵੇਗਾ।