ਕੁਝ ਮੁਲਾਜ਼ਮ ਲਗਾਤਾਰ ਦੇਰੀ ਨਾਲ ਆ ਰਹੇ ਹਨ। ਇਸ ਦਾ ਨੋਟਿਸ ਲੈਂਦਿਆਂ ਚਿਤਾਵਨੀ ਜਾਰੀ ਕੀਤੀ ਗਈ ਹੈ।
ਕੇਂਦਰ ਸਰਕਾਰ (Modi Govt warning to employees) ਨੇ ਦਫ਼ਤਰ ‘ਚ ਦੇਰੀ ਨਾਲ ਆਉਣ ਵਾਲੇ ਮੁਲਾਜ਼ਮਾਂ ਖ਼ਿਲਾਫ਼ ਸਖ਼ਤ ਕਾਰਵਾਈ ਦੀ ਚਿਤਾਵਨੀ ਦਿੱਤੀ ਹੈ।
ਉਨ੍ਹਾਂ ਸੀਨੀਅਰ ਅਧਿਕਾਰੀਆਂ ਨੂੰ ਇਸ ਮਾਮਲੇ ਨੂੰ ਗੰਭੀਰਤਾ ਨਾਲ ਲੈਣ ਲਈ ਕਿਹਾ ਹੈ। ਸ਼ਿਕਾਇਤਾਂ ਲਗਾਤਾਰ ਮਿਲ ਰਹੀਆਂ ਸਨ ਕਿ ਬਹੁਤ ਸਾਰੇ ਕਰਮਚਾਰੀ ਬਾਇਓਮੈਟ੍ਰਿਕ ਅਟੈਂਡੈਂਸ ਸਿਸਟਮ (AEBAS) ‘ਚ ਆਪਣੀ ਹਾਜ਼ਰੀ ਦਰਜ ਨਹੀਂ ਕਰ ਰਹੇ।
ਕਰਮਚਾਰੀ ਨਿਯਮਿਤ ਤੌਰ ‘ਤੇ ਦੇਰੀ ਨਾਲ ਆ ਰਹੇ
ਕੁਝ ਮੁਲਾਜ਼ਮ ਲਗਾਤਾਰ ਦੇਰੀ ਨਾਲ ਆ ਰਹੇ ਹਨ। ਇਸ ਦਾ ਨੋਟਿਸ ਲੈਂਦਿਆਂ ਚਿਤਾਵਨੀ ਜਾਰੀ ਕੀਤੀ ਗਈ ਹੈ। ਅਮਲਾ ਮੰਤਰਾਲੇ ਨੇ ਆਪਣੇ ਆਦੇਸ਼ ‘ਚ ਮੋਬਾਈਲ ਫੋਨ ਅਧਾਰਤ ਪ੍ਰਮਾਣੀਕਰਨ ਪ੍ਰਣਾਲੀ ਦੀ ਵਰਤੋਂ ਕਰਨ ਦਾ ਸੁਝਾਅ ਦਿੱਤਾ ਹੈ। ਇਹ ਦੱਸਿਆ ਗਿਆ ਹੈ ਕਿ AEBAS ਨੂੰ ਲਾਗੂ ਕਰਨ ਦੀ ਸਮੀਖਿਆ ਕੀਤੀ ਗਈ ਹੈ।
ਆਦਤਨ ਦੇਰ ਆਉਣ ਵਾਲਿਆਂ ‘ਤੇ ਹੋਵੇਗੀ ਕਾਰਵਾਈ
ਸਮੀਖਿਆ ‘ਚ ਪਾਇਆ ਗਿਆ ਕਿ AEBAS ਨੂੰ ਲਾਗੂ ਕਰਨ ‘ਚ ਢਿੱਲ ਵਰਤੀ ਜਾ ਰਹੀ ਹੈ। ਇਸ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਮੰਤਰਾਲੇ ਨੇ ਕਿਹਾ ਕਿ ਸਾਰੇ ਵਿਭਾਗ ਹਾਜ਼ਰੀ ਰਿਪੋਰਟਾਂ ਦੀ ਨਿਯਮਤ ਤੌਰ ‘ਤੇ ਨਿਗਰਾਨੀ ਕਰਨਗੇ। ਦੇਰ ਨਾਲ ਪਹੁੰਚਣ ਤੇ ਦਫ਼ਤਰ ਜਲਦੀ ਛੱਡਣ ਦੀ ਆਦਤ ਨੂੰ ਗੰਭੀਰਤਾ ਨਾਲ ਲਿਆ ਜਾਣਾ ਚਾਹੀਦਾ ਹੈ। ਇਸ ਨੂੰ ਜ਼ਰੂਰੀ ਤੌਰ ‘ਤੇ ਰੋਕਿਆ ਜਾਣਾ ਚਾਹੀਦਾ ਹੈ। ਮੌਜੂਦਾ ਨਿਯਮਾਂ ਤਹਿਤ ਡਿਫਾਲਟਰਾਂ ਖਿਲਾਫ਼ ਸਖ਼ਤ ਕਾਰਵਾਈ ਕੀਤੀ ਜਾ ਸਕਦੀ ਹੈ।
ਡਿਫਾਲਟਰਾਂ ਦੀ ਹੋਵੇਗੀ ਪਛਾਣ
ਸਾਰੇ ਵਿਭਾਗਾਂ ਦੇ ਸਕੱਤਰਾਂ ਨੂੰ ਜਾਰੀ ਹੁਕਮਾਂ ‘ਚ ਕਿਹਾ ਗਿਆ ਹੈ ਕਿ ਇਹ ਯਕੀਨੀ ਬਣਾਏਗਾ ਕਿ AEBAS ‘ਤੇ ਰਜਿਸਟਰਡ ਤੇ ਸਰਗਰਮ ਮੁਲਾਜ਼ਮਾਂ ‘ਚ ਕੋਈ ਅੰਤਰ ਨਹੀਂ ਹੈ। ਹੁਕਮਾਂ ‘ਚ ਕਿਹਾ ਗਿਆ ਹੈ ਕਿ ਸਬੰਧਤ ਸੀਨੀਅਰ ਅਧਿਕਾਰੀ ਨਿਯਮਿਤ ਤੌਰ ‘ਤੇ ਪੋਰਟਲ ਤੋਂ ਰਿਪੋਰਟਾਂ ਡਾਊਨਲੋਡ ਕਰਨਗੇ ਤੇ ਡਿਫਾਲਟਰਾਂ ਦੀ ਪਛਾਣ ਕਰਨਗੇ।
ਅੱਧੇ ਦਿਨ ਦੀ ਅਚਨਚੇਤ ਛੁੱਟੀ ਲੱਗੇਗੀ
ਅਮਲਾ ਮੰਤਰਾਲੇ ਅਨੁਸਾਰ ਦੇਰੀ ਨਾਲ ਪਹੁੰਚਣ ਦੀ ਸੂਰਤ ‘ਚ ਮੁਲਾਜ਼ਮਾਂ ਨੂੰ ਅੱਧੇ ਦਿਨ ਦੀ ਅਚਨਚੇਤ ਛੁੱਟੀ ਦਿੱਤੀ ਜਾਣੀ ਚਾਹੀਦੀ ਹੈ। ਇਸ ਵਿਚ ਇਹ ਵੀ ਕਿਹਾ ਗਿਆ ਹੈ ਕਿ ਮਹੀਨੇ ‘ਚ ਇਕ ਜਾਂ ਦੋ ਵਾਰ, ਅਧਿਕਾਰੀਆਂ ਵੱਲੋਂ ਜਾਇਜ਼ ਕਾਰਨਾਂ ਕਰਕੇ ਦੇਰੀ ਕਾਰਨ ਹਾਜ਼ਰੀ ਮਾਫ਼ ਕੀਤੀ ਜਾ ਸਕਦੀ ਹੈ।