ਟਰਾਂਸਪੋਰਟ ਵਿਭਾਗ ਦੇ ਇਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਨਵਗਤੀ ਟੈਕ ਨੂੰ 15 ਦਿਨਾਂ ਦੇ ਅੰਦਰ ਘੱਟੋ-ਘੱਟ 25 ਪੈਟਰੋਲ ਪੰਪਾਂ ‘ਤੇ ਪੀਯੂਸੀ ਚੈਕਿੰਗ ਲਈ ਸਿਸਟਮ ਤਿਆਰ ਕਰਨ ਲਈ ਕਿਹਾ ਗਿਆ ਹੈ।
ਅਗਲੇ ਹਫ਼ਤੇ ਤੋਂ ਬਿਨਾਂ ਵੈਲਿਡ ਪੀਯੂਸੀ (Pollution Control) ਸਰਟੀਫਿਕੇਟ ਦੇ ਡਰਾਈਵਿੰਗ ਕਰਨ ਵਾਲਿਆਂ ਦੀ ਖ਼ੈਰ ਨਹੀਂ। ਦਿੱਲੀ ਸਰਕਾਰ ਨੇ ਵਾਹਨਾਂ ਦੇ ਪ੍ਰਦੂਸ਼ਣ ਨੂੰ ਰੋਕਣ ਲਈ 100 ਪੈਟਰੋਲ ਪੰਪਾਂ ‘ਤੇ ਪੀਯੂਸੀ ਚੈਕਿੰਗ ਲਈ ਕੈਮਰੇ ਅਤੇ ਸਾਫਟਵੇਅਰ ਲਗਾਉਣ ਲਈ ਪ੍ਰਾਈਵੇਟ ਕੰਪਨੀ ਨਵਗਤੀ ਟੈਕ ਨੂੰ ਟੈਂਡਰ ਅਲਾਟ ਕੀਤਾ ਹੈ। ਕੰਪਨੀ 15 ਦਿਨਾਂ ਦੇ ਅੰਦਰ ਆਪਣਾ ਸਿਸਟਮ ਸ਼ੁਰੂ ਕਰ ਦੇਵੇਗੀ।
ਕੰਪਨੀ ਨੂੰ ਪੰਜ ਸਾਲ ਲਈ ਠੇਕਾ ਦਿੱਤਾ ਗਿਆ ਹੈ। ਦਿੱਲੀ ਟਰਾਂਸਪੋਰਟ ਬੁਨਿਆਦੀ ਢਾਂਚਾ ਵਿਕਾਸ ਨਿਗਮ ਲਿਮਟਿਡ (DTIDC) ਦੇ ਇਸ ਟੈਂਡਰ ਨੂੰ ਵਧਾ ਕੇ ਬਾਕੀ ਬਚੇ 400 ਪੈਟਰੋਲ ਪੰਪਾਂ ‘ਤੇ ਵੀ ਸਾਫਟਵੇਅਰ ਇੰਸਟਾਲੇ ਕੀਤਾ ਜਾਵੇਗਾ। ਤੁਹਾਨੂੰ ਦੱਸ ਦੇਈਏ ਕਿ ਇਸ ਕੰਪਨੀ ਨੇ ਚੋਣਵੇਂ ਪੈਟਰੋਲ ਪੰਪਾਂ ‘ਤੇ ਪਾਇਲਟ ਪ੍ਰੋਜੈਕਟ ਵੀ ਕੀਤਾ ਸੀ।
ਟਰਾਂਸਪੋਰਟ ਵਿਭਾਗ ਦੇ ਇਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਨਵਗਤੀ ਟੈਕ ਨੂੰ 15 ਦਿਨਾਂ ਦੇ ਅੰਦਰ ਘੱਟੋ-ਘੱਟ 25 ਪੈਟਰੋਲ ਪੰਪਾਂ ‘ਤੇ ਪੀਯੂਸੀ ਚੈਕਿੰਗ ਲਈ ਸਿਸਟਮ ਤਿਆਰ ਕਰਨ ਲਈ ਕਿਹਾ ਗਿਆ ਹੈ। ਉਨ੍ਹਾਂ ਦਾਅਵਾ ਕੀਤਾ ਕਿ ਕੁਝ ਹੀ ਦਿਨਾਂ ‘ਚ 100 ਪੈਟਰੋਲ ਪੰਪਾਂ ’ਤੇ ਪੀਯੂਸੀਸੀ ਚੈਕਿੰਗ ਸਿਸਟਮ ਲਗਾ ਦਿੱਤਾ ਜਾਵੇਗਾ।
ਪੀਯੂਸੀ ਨਾ ਹੋਣ ‘ਤੇ ਕੱਟਿਆ ਜਾਵੇਗਾ ਈ-ਚਲਾਨ
ਜਿਸ ਦੀ ਅਨੁਮਾਨਿਤ ਲਾਗਤ 6 ਕਰੋੜ ਰੁਪਏ ਹੈ। ਪੈਟਰੋਲ ਪੰਪਾਂ ‘ਤੇ ਆਉਣ ਵਾਲੇ ਵਾਹਨਾਂ ਕੋਲ ਵੈਲਿਡ ਪੀਯੂਸੀਸੀ ਨਾ ਹੋਣ ‘ਤੇ ਪ੍ਰਦੂਸ਼ਣ ਦੀ ਜਾਂਚ ਲਈ ਕੁਝ ਘੰਟਿਆਂ ਦਾ ਸਮਾਂ ਦਿੱਤਾ ਜਾਵੇਗਾ ਤੇ ਜੇਕਰ ਇਸ ਮਿਆਦ ਦੇ ਅੰਦਰ ਪੀਯੂਸੀ ਨਹੀਂ ਬਣਾਇਆ ਜਾਂਦਾ ਹੈ ਤਾਂ ਈ-ਚਲਾਨ ਆਪਣੇ ਆਪ ਕੱਟਿਆ ਜਾਵੇਗਾ ਅਤੇ ਇਸ ਦੀ ਸੂਚਨਾ ਮੋਬਾਈਲ ‘ਤੇ ਭੇਜ ਦਿੱਤੀ ਜਾਵੇਗੀ।
ਦਿੱਲੀ ਦੇ ਲਗਪਗ ਸਾਰੇ ਪੈਟਰੋਲ ਪੰਪਾਂ ‘ਤੇ ਕੈਮਰੇ ਪਹਿਲਾਂ ਹੀ ਲਗਾਏ ਗਏ ਹਨ ਤੇ ਪ੍ਰਾਈਵੇਟ ਕੰਪਨੀ ਨੂੰ ਸਿਰਫ ਪੈਟਰੋਲ ਪੰਪਾਂ ‘ਤੇ ਸਾਫਟਵੇਅਰ ਇੰਸਟਾਲ ਕਰਨਾ ਹੈ ਅਤੇ ਇਸਨੂੰ ਟ੍ਰਾਂਸਪੋਰਟ ਸੇਵਾ ਪੋਰਟਲ ਨਾਲ ਲਿੰਕ ਕਰਨਾ ਹੈ। ਇਸ ਤੋਂ ਪਹਿਲਾਂ ਪਾਇਲਟ ਪ੍ਰੋਜੈਕਟ ਵਜੋਂ 25 ਪੈਟਰੋਲ ਪੰਪਾਂ ‘ਤੇ ਪੀਯੂਸੀਸੀ ਵੈਲਿਡ ਵੈਰੀਫਿਕੇਸ਼ਨ ਸਿਸਟਮ ਲਗਾਇਆ ਗਿਆ ਸੀ ਅਤੇ ਇਸ ਸਮੇਂ ਦੌਰਾਨ ਲਗਪਗ 24 ਪ੍ਰਤੀਸ਼ਤ ਵਾਹਨ ਬਿਨਾਂ ਵੈਲਿਡ ਪੀਯੂਸੀਸੀ ਦੇ ਪਾਏ ਗਏ ਸਨ। ਦੱਸ ਦੇਈਏ ਕਿ ਦਿੱਲੀ ‘ਚ 79 ਲੱਖ ਤੋਂ ਵੱਧ ਵਾਹਨ ਰਜਿਸਟਰਡ ਹਨ।