ਬੀਐੱਨਪੀ ਨੇਤਾ ਨੇ ਭਾਰਤ ਦੇ ਸਾਹਮਣੇ ਉਨ੍ਹਾਂ ਨੂੰ Bangladesh ਨੂੰ ਸੌਂਪਣ ਦੀ ਮੰਗ ਇਸ ਲਈ ਰੱਖੀ ਹੈ ਤਾਂ ਜੋ ਸ਼ੇਖ ਹਸੀਨਾ ਖ਼ਿਲਾਫ਼ ਬੰਗਲਾਦੇਸ਼ ’ਚ ਅੰਦੋਲਨ ਨੂੰ ਦਬਾਉਣ ਦੀ ਸਾਜ਼ਿਸ਼ ਦੇ ਦੋਸ਼ ’ਚ ਉਨ੍ਹਾਂ ’ਤੇ ਕੇਸ ਚਲਾਇਆ ਜਾ ਸਕੇ।
ਬੰਗਲਾਦੇਸ਼ ’ਚ ਹਟਾਈ ਗਈ ਪ੍ਰਧਾਨ ਮੰਤਰੀ ਸ਼ੇਖ ਹਸੀਨਾ(Sheikh Hasina) ਖ਼ਿਲਾਫ਼ ਮਾਹੌਲ ਹੋਰ ਖ਼ਰਾਬ ਕੀਤਾ ਜਾ ਰਿਹਾ ਹੈ। ਸਾਬਕਾ ਪ੍ਰਧਾਨ ਮੰਤਰੀ ਖਾਲਿਦਾ ਜ਼ੀਆ ਦੀ ਬੰਗਲਾਦੇਸ਼ ਨੈਸ਼ਨਲਿਸਟ ਪਾਰਟੀ (BNP) ਦੇ ਜਨਰਲ ਸਕੱਤਰ ਮਿਰਜ਼ਾ ਫਖ਼ਰੁਲ ਇਸਲਾਮ ਆਲਮਗੀਰ ਨੇ ਭਾਰਤ ਨੂੰ ਸ਼ੇਖ ਹਸੀਨਾ ਦੀ ਹਵਾਲਗੀ ਕਰਨ ਲਈ ਕਿਹਾ ਹੈ।
ਬੀਐੱਨਪੀ ਨੇਤਾ ਨੇ ਭਾਰਤ ਦੇ ਸਾਹਮਣੇ ਉਨ੍ਹਾਂ ਨੂੰ ਬੰਗਲਾਦੇਸ਼(Bangladesh) ਨੂੰ ਸੌਂਪਣ ਦੀ ਮੰਗ ਇਸ ਲਈ ਰੱਖੀ ਹੈ ਤਾਂ ਜੋ ਸ਼ੇਖ ਹਸੀਨਾ ਖ਼ਿਲਾਫ਼ ਬੰਗਲਾਦੇਸ਼ ’ਚ ਅੰਦੋਲਨ ਨੂੰ ਦਬਾਉਣ ਦੀ ਸਾਜ਼ਿਸ਼ ਦੇ ਦੋਸ਼ ’ਚ ਉਨ੍ਹਾਂ ’ਤੇ ਕੇਸ ਚਲਾਇਆ ਜਾ ਸਕੇ।
ਡੇਲੀ ਸਟਾਰ ਅਖ਼ਬਾਰ ਨੇ ਆਪਣੀ ਰਿਪੋਰਟ ’ਚ ਬੀਐੱਨਪੀ ਨੇਤਾ ਮਿਰਜ਼ਾ ਫਕਰੁਲ ਦੇ ਹਵਾਲੇ ਨਾਲ ਮੰਗਲਵਾਰ ਨੂੰ ਦੱਸਿਆ ਕਿ ਇਹ ਸਾਡਾ ਭਾਰਤ ਨੂੰ ਸੱਦਾ ਹੈ ਕਿ ਉਹ ਕਾਨੂੰਨੀ ਤਰੀਕੇ ਨਾਲ ਸ਼ੇਖ ਹਸੀਨਾ ਨੂੰ ਬੰਗਲਾਦੇਸ਼ ਦੀ ਸਰਕਾਰ ਨੂੰ ਸੌਂਪ ਦੇਵੇ। ਬੰਗਲਾਦੇਸ਼ਦੀਜਨਾਤ ਨੇ ਹਸੀਨਾ ਖ਼ਿਲਾਫ਼ ਕੇਸ ਚਲਾਉਣ ਦਾ ਫ਼ੈਸਲਾ ਕੀਤਾ ਹੈ।
ਇਸ ਲਈ ਉਨ੍ਹਾਂ ਨੂੰ ਕੇਸ ਦਾ ਸਾਹਮਣਾ ਕਰਨ ਦਿਓ। ਬੀਐੱਨਪੀ ਦੇ ਸੰਸਥਾਪਕ ਤੇ ਸਾਬਕਾ ਪ੍ਰਧਾਨ ਜ਼ਿਆ-ਉਰ-ਰਹਿਮਾਨ ਦੀ ਕਬਰ ’ਤੇ ਫੁੱਲ ਚੜ੍ਹਾਉਣ ਤੋਂ ਬਾਅਦ ਮਿਰਜ਼ਾ ਫ਼ਕਰੁਲ ਨੇ ਪੱਤਰਕਾਰਾਂ ਨਾਲ ਗੱਲ ਕਰਦਿਆਂ ਕਿਹਾ ਕਿ ਸ਼ੇਖ ਹਸੀਨਾ(Sheikh Hasina) ਨੂੰ ਪਨਾਹ ਦੇ ਕੇ ਭਾਰਤ ਲੋਕਤੰਤਰ ਪ੍ਰਤੀ ਆਪਣੀ ਪ੍ਰਤੀਬੱਧਤਾ ’ਤੇ ਕਾਇਮ ਹੁੰਦਾ ਨਜ਼ਰ ਨਹੀਂ ਆ ਰਿਹਾ।
ਉਨ੍ਹਾਂ ਨੇ ਦੋਸ਼ ਲਗਾਇਆ ਕਿ ਭਾਰਤ ’ਚ ਠਹਿਰ ਕੇ ਸ਼ੇਖ ਹਸੀਨਾ ਨੇ ਬੰਗਲਾਦੇਸ਼ ਦੇ ਲੋਕ ਉਨ੍ਹਾਂ ਦੇ ਅਪਰਾਧ ਨੂੰ ਛੋਟਾ ਨਹੀਂ ਮੰਨਦੇ। ਉਨ੍ਹਾਂ ਨੇ ਦੋਸ਼ ਲਗਾਇਆ ਕਿ ਹਸੀਨਾ ਦੇ ਕਾਰਜਕਾਲ ’ਚ ਬੰਗਲਾਦੇਸ਼ ’ਤੇ 18 ਲੱਖ ਕਰੋੜ ਟਕੇ ਦੇ ਕਰਜ਼ ਚੜ੍ਹ ਗਿਆ ਹੈ ਤੇ ਕਰੀਬ ਦੇਸ਼ ਦੇ ਸੌ ਅਰਬ ਡਾਲਰ ਖੁਸ ਗਏ ਹਨ। ਫਖਰੁਲ ਨੇ ਕਿਹਾ ਕਿ ਉਨ੍ਹਾਂ ਦੇ ਸ਼ਾਸਨਕਾਲ ’ਚ ਦੇਸ਼ ਦੇ ਸਾਰੇ ਅਦਾਰਿਆਂ ਨੂੰ ਤਬਾਹ ਕਰ ਦਿੱਤਾ ਗਿਆ।
ਡੇਲੀ ਸਟਾਰ ਦੇ ਹਵਾਲੇ ਨਾਲ ਖ਼ਬਰ ਹੈ ਕਿ ਸ਼ੇਖ ਹਸੀਨਾ ਤੇ 23 ਹੋਰ ਲੋਕਾਂ ਖ਼ਿਲਾਫ਼ ਬੰਗਲਾਦੇਸ਼ ਦੇ ਕੌਮਾਂਤਰੀ ਅਪਰਾਧ ਅਥਾਰਟੀ ’ਚ ’ਚ ਇਕ ਹੋਰ ਮਾਮਲਾ ਦਰਜ ਕਰਵਾਇਆ ਗਿਆ ਹੈ। ਉਨ੍ਹਾਂ ਖ਼ਿਲਾਫ਼ ਇਹ ਚੌਥਾ ਮਾਮਲਾ ਹੈ ਜਿਹੜਾ ਕੌਮਾਂਤਰੀ ਅਪਰਾਧ ਅਥਾਰਟੀ ’ਚ ਦਰਜ ਕੀਤਾ ਗਿਆ ਹੈ।
ਉਨ੍ਹਾਂ ਨੂੰ ਪੰਜ ਮਈ, 2013 ’ਚ ਇਸਲਾਮੀ ਸਮੂਹ ਦੀ ਰੈਲੀ ’ਚ ਹੋਏ ਕਤਲੇਆਮ ਲਈ ਜ਼ਿੰਮੇਵਾਰ ਠਹਿਰਾਇਆ ਗਿਆ ਹੈ। ਸੁਪਰੀਮ ਕੋਰਟ ਦੇ ਵਕੀਲ ਗਾਜ਼ੀ ਐੱਮਐੱਚ ਤਾਮੀਮ ਨੇ ਸ਼ਿਕਾਇਤ ਦਰਜ ਕਰ ਕੇ ਕਿਹਾ ਹੈ ਕਿ ਮੁੱਢਲੀ ਜਾਂਚ ਤੋਂ ਬਾਅਦ ਮੁਲਜ਼ਮਾਂ ਖ਼ਿਲਾਫ਼ ਵਾਰੰਟ ਜਾਰੀ ਕੀਤਾ ਜਾਵੇਗਾ।
ਮਾਰੇ ਗਏ ਲੋਕਾਂ ਲਈ ਫਾਊਂਡੇਸ਼ਨ ਬਣੇਗਾ
ਬੰਗਲਾਦੇਸ਼ ਦੀ ਅੰਤ੍ਰਿਮ ਸਰਕਾਰ ਦਾ ਕਹਿਣਾ ਹੈ ਕਿ ਮੁੱਖ ਸਲਾਹਕਾਰ ਤੇ ਪ੍ਰੋਫੈਸਰ ਮੁਹੰਮਦ ਯੂਨੁਸ ਦੀ ਪ੍ਰਧਾਨਗੀ ’ਚ ਇਕ ਫਾਊਡੇਸ਼ਨ ਬਣਾਇਆ ਜਾਵੇਗਾ ਜਿਹੜਾ ਵਿਦਿਆਰਥੀ ਅੰਦੋਲਨ ਦੌਰਾਨ ਮਾਰੇ ਗਏ ਲੋਕਾਂ ਦੇ ਪਰਿਵਾਰਕਾਂ ਤੇ ਜ਼ਖ਼ਮੀਆਂ ਦੀ ਸਾਂਭ ਸੰਭਾਲ ਕਰੇਗਾ।
ਇਸ ਫਾਊਂਡੇਸ਼ਨ ’ਚ ਅੰਤ੍ਰਿਮ ਸਰਕਾਰ ਦੇ ਕਈ ਹੋਰ ਲੋਕਾਂ ਨੂੰ ਵੀ ਸ਼ਾਮਲ ਕੀਤਾ ਜਾਵੇਗਾ। ਜੁਲਾਈ ਮੱਧ ’ਚ ਸ਼ੁਰੂ ਹੋਈ ਇਸ ਹਿੰਸਾ ’ਚ 44 ਪੁਲਿਸ ਮੁਲਾਜ਼ਮਾ ਸਮੇਤ 600 ਤੋਂ ਵੱਧ ਲੋਕ ਮਾਰੇ ਗਏ ਹਨ। ਬੰਗਲਾਦੇਸ਼ ਦੀ ਅੰਤ੍ਰਿਮ ਸਰਕਾਰ ਦੇ ਮੁੱਖ ਸਲਾਹਕਾਰ ਮੁਹੰਮਦ ਯੂਨੁਸ ਆਪਣੇ ਅਧਿਕਾਰਤ ਐਕਸ ਹੈਂਡਲ ’ਤੇ ਇਹ ਜਾਣਕਾਰੀ ਦਿੱਤੀ ਹੈ।