Thursday, October 17, 2024
Google search engine
HomeDeshAziz Qureshi Death : ਕਾਂਗਰਸ ਦੇ ਸੀਨੀਅਰ ਨੇਤਾ ਅਜ਼ੀਜ਼ ਕੁਰੈਸ਼ੀ ਦਾ ਦੇਹਾਂਤ,...

Aziz Qureshi Death : ਕਾਂਗਰਸ ਦੇ ਸੀਨੀਅਰ ਨੇਤਾ ਅਜ਼ੀਜ਼ ਕੁਰੈਸ਼ੀ ਦਾ ਦੇਹਾਂਤ, ਰਹਿ ਚੁੱਕੇ ਹਨ ਤਿੰਨ ਵੱਡੇ ਰਾਜਾਂ ਦੇ ਗਵਰਨਰ

ਅਜ਼ੀਜ਼ ਕੁਰੈਸ਼ੀ ਨੂੰ 24 ਜਨਵਰੀ, 2020 ਨੂੰ ਮੱਧ ਪ੍ਰਦੇਸ਼ ਦੀ ਤਤਕਾਲੀ ਕਮਲਨਾਥ ਸਰਕਾਰ ਦੁਆਰਾ ਐਮਪੀ ਉਰਦੂ ਅਕਾਦਮੀ ਦਾ ਪ੍ਰਧਾਨ ਨਿਯੁਕਤ ਕੀਤਾ ਗਿਆ ਸੀ। ਉਹ 1973 ਵਿੱਚ ਐਮਪੀ ਦੇ ਕੈਬਨਿਟ ਮੰਤਰੀ ਵੀ ਰਹੇ ਹਨ ਅਤੇ 1984 ਵਿੱਚ ਉਹ ਮੱਧ ਪ੍ਰਦੇਸ਼ ਦੇ ਸਤਨਾ ਹਲਕੇ ਤੋਂ ਲੋਕ ਸਭਾ ਚੋਣ ਜਿੱਤੇ ਸਨ..

ਉੱਤਰ ਪ੍ਰਦੇਸ਼ ਦੇ ਸਾਬਕਾ ਰਾਜਪਾਲ ਅਤੇ ਕਾਂਗਰਸ ਦੇ ਸੀਨੀਅਰ ਨੇਤਾ ਅਜ਼ੀਜ਼ ਕੁਰੈਸ਼ੀ ਦਾ ਲੰਬੀ ਬਿਮਾਰੀ ਤੋਂ ਬਾਅਦ ਸ਼ੁੱਕਰਵਾਰ ਨੂੰ ਦੇਹਾਂਤ ਹੋ ਗਿਆ। ਇਹ ਜਾਣਕਾਰੀ ਪਰਿਵਾਰ ਦੇ ਇਕ ਮੈਂਬਰ ਨੇ ਦਿੱਤੀ ਹੈ। ਉਨ੍ਹਾਂ ਦੇ ਦੇਹਾਂਤ ਦੀ ਖ਼ਬਰ ਨਾਲ ਸਿਆਸੀ ਹਲਕਿਆਂ ਵਿੱਚ ਸੋਗ ਦੀ ਲਹਿਰ ਹੈ।

ਉਨ੍ਹਾਂ ਦੀ ਦੇਖਭਾਲ ਕਰਨ ਵਾਲੇ ਅਜ਼ੀਜ਼ ਕੁਰੈਸ਼ੀ ਦੇ ਭਤੀਜੇ ਸੂਫੀਆਨ ਅਲੀ ਨੇ ਦੱਸਿਆ ਕਿ ਕੁਰੈਸ਼ੀ ਦੀ 83 ਸਾਲ ਦੀ ਉਮਰ ‘ਚ ਮੌਤ ਹੋ ਗਈ। ਸੂਫੀਆਨ ਨੇ ਕਿਹਾ, “ਉਹ ਕੁਝ ਸਮੇਂ ਤੋਂ ਠੀਕ ਨਹੀਂ ਸਨ ਅਤੇ ਭੋਪਾਲ ਦੇ ਇੱਕ ਨਿੱਜੀ ਹਸਪਤਾਲ ਵਿੱਚ ਸਵੇਰੇ 11 ਵਜੇ ਦੇ ਕਰੀਬ ਉਨ੍ਹਾਂ ਨੇ ਆਖਰੀ ਸਾਹ ਲਿਆ।”

ਸੂਫੀਆਨ ਅਲੀ ਨੇ ਕਿਹਾ, “ਉਹ ਪਹਿਲੀ ਵਾਰ 1972 ਵਿੱਚ ਮੱਧ ਪ੍ਰਦੇਸ਼ ਦੀ ਸਿਹੋਰ ਸੀਟ ਤੋਂ ਵਿਧਾਇਕ ਚੁਣੇ ਗਏ ਸਨ ਅਤੇ 1984 ਵਿੱਚ ਲੋਕ ਸਭਾ ਮੈਂਬਰ ਬਣੇ ਸਨ। ਕੁਰੈਸ਼ੀ ਦਾ ਅੰਤਿਮ ਸੰਸਕਾਰ ਅੱਜ ਸ਼ਾਮ ਕੀਤਾ ਜਾਵੇਗਾ।”

ਉੱਤਰਾਖੰਡ, ਉੱਤਰ ਪ੍ਰਦੇਸ਼ ਅਤੇ ਮਿਜ਼ੋਰਮ ਦੇ ਰਾਜਪਾਲ

ਅਜ਼ੀਜ਼ ਕੁਰੈਸ਼ੀ ਦਾ ਜਨਮ 24 ਅਪ੍ਰੈਲ 1941 ਨੂੰ ਭੋਪਾਲ ‘ਚ ਹੋਇਆ ਸੀ। ਕੁਰੈਸ਼ੀ ਉੱਤਰਾਖੰਡ, ਉੱਤਰ ਪ੍ਰਦੇਸ਼ ਅਤੇ ਮਿਜ਼ੋਰਮ ਦੇ ਰਾਜਪਾਲ ਵਜੋਂ ਸੇਵਾ ਨਿਭਾ ਚੁੱਕੇ ਹਨ।

1984 ਵਿੱਚ ਸਤਨਾ ਤੋਂ ਲੋਕ ਸਭਾ ਚੋਣ ਜਿੱਤੀ

ਅਜ਼ੀਜ਼ ਕੁਰੈਸ਼ੀ ਨੂੰ 24 ਜਨਵਰੀ, 2020 ਨੂੰ ਮੱਧ ਪ੍ਰਦੇਸ਼ ਦੀ ਤਤਕਾਲੀ ਕਮਲਨਾਥ ਸਰਕਾਰ ਦੁਆਰਾ ਐਮਪੀ ਉਰਦੂ ਅਕਾਦਮੀ ਦਾ ਪ੍ਰਧਾਨ ਨਿਯੁਕਤ ਕੀਤਾ ਗਿਆ ਸੀ। ਉਹ 1973 ਵਿੱਚ ਐਮਪੀ ਦੇ ਕੈਬਨਿਟ ਮੰਤਰੀ ਵੀ ਰਹੇ ਹਨ ਅਤੇ 1984 ਵਿੱਚ ਉਹ ਮੱਧ ਪ੍ਰਦੇਸ਼ ਦੇ ਸਤਨਾ ਹਲਕੇ ਤੋਂ ਲੋਕ ਸਭਾ ਚੋਣ ਜਿੱਤੇ ਸਨ।

RELATED ARTICLES

LEAVE A REPLY

Please enter your comment!
Please enter your name here

- Advertisment -
Google search engine
spot_imgspot_imgspot_imgspot_img
spot_imgspot_imgspot_imgspot_img

Most Popular

Recent Comments