Thursday, October 17, 2024
Google search engine
Homelatest NewsAyesha Khan Hospitalized: ਹਸਪਤਾਲ 'ਚ ਦਾਖਲ ਹੋਈ 'ਬਿੱਗ ਬੌਸ 17' ਫੇਮ ਆਇਸ਼ਾ...

Ayesha Khan Hospitalized: ਹਸਪਤਾਲ ‘ਚ ਦਾਖਲ ਹੋਈ ‘ਬਿੱਗ ਬੌਸ 17’ ਫੇਮ ਆਇਸ਼ਾ ਖਾਨ, ਕਿਹਾ- ‘ਮੈਂ ਫਿਰ…’

ਆਇਸ਼ਾ ਖਾਨ ‘ਬਿੱਗ ਬੌਸ ਸੀਜ਼ਨ 17’ ‘ਚ ਆਪਣੇ ਸਾਬਕਾ ਬੁਆਏਫ੍ਰੈਂਡ ਮੁਨੱਵਰ ਫਾਰੂਕੀ ਨੂੰ ਐਕਸਪੋਜ਼ ਕਰਨ ਆਈ ਸੀ। ਉਸ ਨੇ ਮੁਨੱਵਰ ‘ਤੇ ਟੂ ਟਾਈਮਿੰਗ ਤੇ ਧੋਖਾਧੜੀ ਸਮੇਤ ਕਈ ਦੋਸ਼ ਲਾਏ। ਹਾਲਾਂਕਿ ਬਾਅਦ ‘ਚ ਦੋਹਾਂ ਵਿਚਾਲੇ ਨੇੜਤਾ ਵੀ ਦੇਖਣ ਨੂੰ ਮਿਲੀ।

ਮਸ਼ਹੂਰ ਅਦਾਕਾਰਾ ਆਇਸ਼ਾ ਖਾਨ ਨੂੰ ਸਲਮਾਨ ਖਾਨ ਦੇ ਰਿਐਲਿਟੀ ਸ਼ੋਅ ‘ਬਿੱਗ ਬੌਸ ਸੀਜ਼ਨ 17’ ਤੋਂ ਪ੍ਰਸਿੱਧੀ ਮਿਲੀ। ਆਇਸ਼ਾ ਵੀ ਸ਼ੋਅ ‘ਚ ਆਪਣੀ ਬਿਮਾਰੀ ਨੂੰ ਲੈ ਕੇ ਕਾਫੀ ਸੁਰਖੀਆਂ ‘ਚ ਰਹੀ। ਉਹ ਬਿੱਗ ਬੌਸ ਦੇ ਘਰ ਵਿੱਚ ਕਈ ਵਾਰ ਬੇਹੋਸ਼ ਹੋ ਚੁੱਕੀ ਸੀ।

ਇੰਨਾ ਹੀ ਨਹੀਂ, ਇਕ ਵਾਰ ਆਇਸ਼ਾ ਖਾਨ ਦੀ ਸਿਹਤ ਇੰਨੀ ਵਿਗੜ ਗਈ ਕਿ ਉਨ੍ਹਾਂ ਨੂੰ ਹਸਪਤਾਲ ਲਿਜਾਣਾ ਪਿਆ। ਹੁਣ ਆਇਸ਼ਾ ਦੀ ਸਿਹਤ ਫਿਰ ਤੋਂ ਵਿਗੜ ਗਈ ਹੈ। ਉਸ ਨੂੰ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਹੈ।

ਆਇਸ਼ਾ ਖਾਨ ਨੇ ਸੋਸ਼ਲ ਮੀਡੀਆ ‘ਤੇ ਆਪਣੀ ਸਿਹਤ ਨਾਲ ਜੁੜੇ ਅਪਡੇਟਜ਼ ਸ਼ੇਅਰ ਕੀਤੇ ਹਨ, ਜਿਸ ਤੋਂ ਬਾਅਦ ਲੋਕ ਉਸ ਲਈ ਕਾਫੀ ਚਿੰਤਤ ਹਨ। ਆਇਸ਼ਾ ਨੇ ਹਸਪਤਾਲ ਦੀ ਇਕ ਤਸਵੀਰ ਇੰਸਟਾਗ੍ਰਾਮ ਸਟੋਰੀ ‘ਤੇ ਸ਼ੇਅਰ ਕੀਤੀ ਹੈ। ਫੋਟੋ ਵਿੱਚ, ਅਭਿਨੇਤਰੀ ਦੇ ਹੱਥ ਵਿੱਚ ਇੱਕ IV ਡ੍ਰਿੱਪ ਲੱਗੀ ਹੋਈ ਹੈ। ਫੋਟੋ ਸ਼ੇਅਰ ਕਰਦੇ ਹੋਏ ਆਇਸ਼ਾ ਖਾਨ ਨੇ ਕੈਪਸ਼ਨ ‘ਚ ਲਿਖਿਆ, ”ਅਸੀਂ ਇੱਥੇ ਫਿਰ ਆ ਗਏ।”

ਆਇਸ਼ਾ ਖਾਨ ‘ਬਿੱਗ ਬੌਸ ਸੀਜ਼ਨ 17’ ‘ਚ ਆਪਣੇ ਸਾਬਕਾ ਬੁਆਏਫ੍ਰੈਂਡ ਮੁਨੱਵਰ ਫਾਰੂਕੀ ਨੂੰ ਐਕਸਪੋਜ਼ ਕਰਨ ਆਈ ਸੀ। ਉਸ ਨੇ ਮੁਨੱਵਰ ‘ਤੇ ਟੂ ਟਾਈਮਿੰਗ ਤੇ ਧੋਖਾਧੜੀ ਸਮੇਤ ਕਈ ਦੋਸ਼ ਲਾਏ। ਹਾਲਾਂਕਿ ਬਾਅਦ ‘ਚ ਦੋਹਾਂ ਵਿਚਾਲੇ ਨੇੜਤਾ ਵੀ ਦੇਖਣ ਨੂੰ ਮਿਲੀ। ਸ਼ੋਅ ‘ਚ ਦੋਵਾਂ ਵਿਚਾਲੇ ਤਣਾਅ ਭਰਿਆ ਰਿਸ਼ਤਾ ਲਾਈਮਲਾਈਟ ‘ਚ ਰਿਹਾ। ਇਸ ਦੌਰਾਨ ਆਇਸ਼ਾ ਸ਼ੋਅ ‘ਚ ਕਈ ਵਾਰ ਬੇਹੋਸ਼ ਵੀ ਹੋ ਗਈ ਸੀ।

 

RELATED ARTICLES

LEAVE A REPLY

Please enter your comment!
Please enter your name here

- Advertisment -
Google search engine
spot_imgspot_imgspot_imgspot_img
spot_imgspot_imgspot_imgspot_img

Most Popular

Recent Comments