Monday, October 14, 2024
Google search engine
HomeDeshਭਾਰਤ ਪਹੁੰਚਦੇ ਹੀ ਮਾਲਦੀਵ ਦੇ ਰਾਸ਼ਟਰਪਤੀ ਮੁਈਜ਼ੂ ਨੇ ਲਿਆ 'ਯੂ-ਟਰਨ', ਭਾਰਤੀ ਸੈਲਾਨੀਆਂ...

ਭਾਰਤ ਪਹੁੰਚਦੇ ਹੀ ਮਾਲਦੀਵ ਦੇ ਰਾਸ਼ਟਰਪਤੀ ਮੁਈਜ਼ੂ ਨੇ ਲਿਆ ‘ਯੂ-ਟਰਨ’, ਭਾਰਤੀ ਸੈਲਾਨੀਆਂ ਨੂੰ ਕੀਤੀ ਖਾਸ ਅਪੀਲ

ਮਾਲਦੀਵ ਦੇ ਰਾਸ਼ਟਰਪਤੀ ਨੇ ਅੱਗੇ ਕਿਹਾ ਕਿ ਅਸੀਂ ਭਾਰਤ ਦੀ ਸੁਰੱਖਿਆ ਨੂੰ ਕਮਜ਼ੋਰ ਕਰਨ ਲਈ ਕਦੇ ਵੀ ਅਜਿਹਾ ਨਹੀਂ ਕਰਾਂਗੇ।

ਭਾਰਤ ਦੇ ਦੌਰੇ ‘ਤੇ ਆਏ ਮਾਲਦੀਵ ਦੇ ਰਾਸ਼ਟਰਪਤੀ ਮੁਹੰਮਦ ਮੁਈਜ਼ੂ ਨੇ ਹੁਣ ਸੁਰ ਬਦਲ ਲਏ ਹੈ। ਮੁਈਜ਼ੂ ਨੇ ਕਿਹਾ ਕਿ ਉਹ ਭਾਰਤ ਦੀ ਸੁਰੱਖਿਆ ਨੂੰ ਕਮਜ਼ੋਰ ਕਰਨ ਲਈ ਕੁਝ ਨਹੀਂ ਕਰੇਗਾ ਤੇ ਉਹ ਦਿੱਲੀ ਨੂੰ ਆਪਣਾ ਕੀਮਤੀ ਦੋਸਤ ਮੰਨਦਾ ਹੈ।
ਮਾਲਦੀਵ ਦੇ ਰਾਸ਼ਟਰਪਤੀ ਮੁਹੰਮਦ ਮੁਈਜ਼ੂ ਜਿਵੇਂ ਹੀ ਦਿੱਲੀ ਪੁੱਜੇ ਤਾਂ ਰਾਸ਼ਟਰਪਤੀ ਭਵਨ ਦੇ ਵਿਹੜੇ ਵਿੱਚ ਉਨ੍ਹਾਂ ਦਾ ਰਸਮੀ ਸਵਾਗਤ ਕੀਤਾ ਗਿਆ ਤੇ ਉਨ੍ਹਾਂ ਨੂੰ ਗਾਰਡ ਆਫ ਆਨਰ ਦਿੱਤਾ ਗਿਆ। ਰਾਸ਼ਟਰਪਤੀ ਦ੍ਰੋਪਦੀ ਮੁਰਮੂ ਨੇ ਰਾਸ਼ਟਰਪਤੀ ਭਵਨ ਵਿੱਚ ਉਨ੍ਹਾਂ ਦਾ ਸਵਾਗਤ ਕੀਤਾ। ਇਸ ਮੌਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੀ ਮੌਜੂਦ ਸਨ।

ਭਾਰਤੀਆਂ ਨੂੰ ਖਾਸ ਅਪੀਲ

‘ਇੰਡੀਆ ਆਊਟ’ ਮੁਹਿੰਮ ਚਲਾਉਣ ਵਾਲੇ ਮੁਈਜ਼ੂ ਨੇ ਭਾਰਤ ਪਹੁੰਚਦੇ ਹੀ ਵੱਡਾ ਯੂ-ਟਰਨ ਲੈ ਲਿਆ। ਰਾਸ਼ਟਰਪਤੀ ਮੁਈਜ਼ੂ ਨੇ ਕਿਹਾ ਕਿ ਭਾਰਤ ਨਾਲ ਉਸਦੇ ਸਬੰਧ “ਸਤਿਕਾਰ ਅਤੇ ਸਾਂਝੇ ਹਿੱਤਾਂ ‘ਤੇ ਅਧਾਰਤ ਹਨ” ਅਤੇ ਇਹ ਪ੍ਰਮੁੱਖ ਵਪਾਰ ਅਤੇ ਵਿਕਾਸ ਭਾਈਵਾਲਾਂ ਵਿੱਚੋਂ ਇੱਕ ਰਿਹਾ ਹੈ ਅਤੇ ਰਹੇਗਾ।

ਉਨ੍ਹਾਂ ਅੱਗੇ ਕਿਹਾ ਕਿ ਆਪਣੇ ਗੁਆਂਢੀਆਂ ਤੇ ਦੋਸਤਾਂ ਦਾ ਸਤਿਕਾਰ ਸਾਡੇ ਡੀਐਨਏ ਵਿੱਚ ਹੈ। ਇਸ ਤੋਂ ਬਾਅਦ ਮੁਈਜ਼ੂ ਨੇ ਭਾਰਤੀ ਸੈਲਾਨੀਆਂ ਨੂੰ ਵਾਪਸ ਆਉਣ ਦੀ ਅਪੀਲ ਵੀ ਕੀਤੀ। ਉਨ੍ਹਾਂ ਕਿਹਾ, “ਭਾਰਤੀ ਹਮੇਸ਼ਾ ਸਕਾਰਾਤਮਕ ਯੋਗਦਾਨ ਦਿੰਦੇ ਹਨ, ਸਾਡੇ ਦੇਸ਼ ਵਿੱਚ ਭਾਰਤੀ ਸੈਲਾਨੀਆਂ ਦਾ ਸਵਾਗਤ ਹੈ।

ਭਾਰਤ ਦੀ ਸੁਰੱਖਿਆ ਨੂੰ ਕਮਜ਼ੋਰ ਨਹੀਂ ਕਰਾਂਗੇ
RELATED ARTICLES

LEAVE A REPLY

Please enter your comment!
Please enter your name here

- Advertisment -
Google search engine
spot_imgspot_imgspot_imgspot_img
spot_imgspot_imgspot_imgspot_img

Most Popular

Recent Comments