Tuesday, October 15, 2024
Google search engine
HomeDeshਹਥਿਆਰਾਂ ਦੀ ਥਾਂ ਖੇਡਾਂ ਲਈ ਰੱਖਿਆ ਜਾਵੇ ਵੱਧ ਬਜਟ ਤੇ 2032 ਦਾ...

ਹਥਿਆਰਾਂ ਦੀ ਥਾਂ ਖੇਡਾਂ ਲਈ ਰੱਖਿਆ ਜਾਵੇ ਵੱਧ ਬਜਟ ਤੇ 2032 ਦਾ ਓਲੰਪਿਕ ਨਿਸ਼ਾਨਾ ਮਿੱਥ ਕੇ ਬਣਾਈ ਜਾਵੇ ਖੇਡ ਨੀਤੀ: ਸੰਤ ਸੀਚੇਵਾਲ

ਸੰਤ ਸੀਚੇਵਾਲ ਨੇ ਖੇਡ ਮੰਤਰਾਲੇ(Ministry of Sports) ਕੋਲੋ ਮੰਗ ਕੀਤੀ ਕਿ ਉਹ 2028 ਦੇ ਓਲੰਪਿਕ ਦੀ ਥਾਂ 2032 ਦੇ ਓਲੰਪਿਕ ਨਿਸ਼ਾਨਾ ਮਿੱਥ ਕੇ ਖੇਡ ਨੀਤੀ ਬਣਾਉਣ ਤਾਂ ਜੋ ਖੇਡਾਂ ਵਿੱਚ ਵੀ ਭਾਰਤ ਆਪਣੇ ਜਿੱਤ ਦੇ ਝੰਡੇ ਗੱਡ ਸਕੇ।

ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ(balbir Singh sechewal) ਨੇ ਪੈਰਿਸ ਉਲੰਪਿਕ(Paris olympics) ਵਿਚੋਂ ਮੈਡਲ ਜਿੱਤਣ ਵਾਲੇ ਖਿਡਾਰੀਆਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਉਨ੍ਹਾਂ ਨੇ ਆਪਣਾ ਬਿਹਤਰੀਨ ਪ੍ਰਦਰਸ਼ਨ ਕਰਕੇ ਦੇਸ਼ ਦਾ ਝੰਡਾ ਪੂਰੀ ਦੁਨੀਆ ਵਿੱਚ ਉੱਚਾ ਕੀਤਾ ਹੈ। ਉਨ੍ਹਾਂ ਇੱਥੋਂ ਜਾਰੀ ਇੱਕ ਪ੍ਰੈੱਸ ਬਿਆਨ ਵਿੱਚ ਕਿਹਾ ਕਿ ਪੰਜਾਬ ਦੇ ਖਿਡਾਰੀਆਂ ਨੇ ਓਲੰਪਿਕ ਵਿੱਚ ਬਹੁਤ ਹੀ ਸ਼ਾਨਦਾਰ ਪ੍ਰਦਰਸ਼ਨ ਕੀਤਾ ਇਤਿਹਾਸ ਇਸ ਗੱਲ ਦਾ ਗਵਾਹ ਹੈ।
ਸੰਤ ਸੀਚੇਵਾਲ(Sant sechewal) ਨੇ ਕਿਹਾ ਕਿ ਦੁਨੀਆ ਨੇ ਕੌਮਾਂਤਰੀ ਪੱਧਰ ’ਤੇ ਅਜਿਹੇ ਮੁਕਾਬਲੇ ਵੀ ਦੇਖੇ ਹਨ ਜਦੋਂ ਇੱਕੋਂ ਪਿੰਡ ਸੰਸਾਰਪੁਰ ਦੇ ਹੀ ਅੱਠ ਖਿਡਾਰੀਆਂ ਨੇ ਦੇਸ਼ ਦੀ ਝੋਲੀ ਵਿੱਚ ਸੋਨੇ ਦੇ ਮੈਡਲ ਪਾਏ ਸਨ। ਉਨ੍ਹਾਂ ਕਿਹਾ ਕਿ ਓਲੰਪਿਕ ਜਾਂ ਕਿਸੇ ਵੀ ਕੌਮਾਂਤਰੀ ਖੇਡ ਮੁਕਾਬਲਿਆਂ ਵਿੱਚ ਖਿਡਾਰੀ ਭੇਜਣ ਲਈ ਕੀਤੀ ਜਾਂਦੀ ਚੋਣ ਬਹੁਤ ਹੀ ਮਹੱਤਵਪੂਰਨ ਹੁੰਦੀ ਹੈ ਜਦੋਂ ਖਿਡਾਰੀਆਂ ਦੀ ਖਿਡਾਰੀਆਂ ਦੀ ਚੋਣ ਉਨ੍ਹਾਂ ਦੀ ਨਿੱਜੀ ਯੋਗਤਾ ਕਰਕੇ ਕੀਤੀ ਜਾਂਦੀ ਹੈ ਨਾ ਕਿ ਕੋਈ ਵਿਸ਼ੇਸ਼ ਖਿਤਾ ਦੇਖ ਕੇ। ਉਨ੍ਹਾਂ ਕਿਹਾ ਕਿ ਸਾਰੇ ਖਿਡਾਰੀ ਦੇਸ਼ ਲਈ ਹੀ ਖੇਡਦੇ ਹਨ, ਇਸ ਲਈ ਯੋਗ ਖਿਡਾਰੀਆਂ ਦੀ ਦਿਲ ਖੋਲ੍ਹ ਕੇ ਮਦਦ ਕੀਤੀ ਜਾਵੇ।
ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਕਿਹਾ ਕਿ ਖੇਡਾਂ ਦੇ ਬਜਟ ਦੀ ਵੀ ਜਦੋਂ ਵੰਡ ਹੁੰਦੀ ਹੈ, ਉਸ ਵਿੱਚ ਕੋਈ ਭੇਦ-ਭਾਵ ਨਹੀਂ ਕੀਤਾ ਜਾਣਾ ਚਾਹੀਦਾ। ਉਨ੍ਹਾਂ ਪੰਜਾਬ ਦਾ ਜ਼ਿਕਰ ਕਰਦਿਆ ਕਿਹਾ ਕਿ ਬਜਟ ਵਿੱਚ ਪੰਜਾਬ ਨੂੰ ਸਿਰਫ 65 ਕਰੋੜ ਰੁਪਏ ਹੀ ਦਿੱਤੇ ਗਏ ਹਨ ਜਦਕਿ ਉਲੰਪਿਕ ਵਿੱਚ ਇੱਥੋਂ 16 ਦੇ ਕਰੀਬ ਖਿਡਾਰੀ ਗਏ ਸਨ। ਉਨ੍ਹਾਂ ਹੈਰਾਨੀ ਪ੍ਰਗਟਾਈ ਕਿ ਜਿਹੜੇ ਸੂਬੇ ਵਿੱਚੋਂ ਸਿਰਫ ਦੋ ਖਿਡਾਰੀ ਹੀ ਉਲੰਪਿਕ ਵਿੱਚ ਗਏ, ਉਸ ਨੂੰ 650 ਕਰੋੜ ਰੁਪਏ ਦੇ ਦਿੱਤੇ ਗਏ। ਸੰਤ ਸੀਚੇਵਾਲ ਨੇ ਕਿਹਾ ਕਿ ਖੇਡਾਂ ਵਿੱਚ ਸਿਆਸਤ ਨਹੀਂ ਹੋਣੀ ਚਾਹੀਦੀ ਹੈ ਸਗੋਂ ਯੋਗ ਖਿਡਾਰੀਆਂ ਦੀ ਮਦਦ ਕੀਤੀ ਜਾਵੇ।
ਪੰਜਾਬ ਦਾ ਜ਼ਿਕਰ ਕਰਦਿਆਂ ਸੰਤ ਸੀਚੇਵਾਲ ਨੇ ਕਿਹਾ ਕਿ ਹਾਕੀ ਤੇ ਕੁਸ਼ਤੀ ਅਜਿਹੀਆਂ ਖੇਡਾਂ ਹਨ ਜਿਹੜੀਆਂ ਪੰਜਾਬੀਆਂ ਦੇ ਖੂਨ ਵਿੱਚ ਰਚੀਆਂ ਹੋਈਆਂ ਹਨ। ਪੰਜਾਬ ਨੂੰ ਹਾਕੀ ਦੇ ਜ਼ਿਆਦਾ ਖੇਡ ਮੈਦਾਨ ਚਾਹੀਦੇ ਹਨ ਜਿੱਥੇ ਆਧੁਨਿਕ ਕਿਸਮ ਦੀਆਂ ਅਸਟੋ੍ਟਰਫ ਲੱਗੀਆਂ ਹੋਣ ਤੇ ਸਾਰੀਆਂ ਕੌਮਾਂਤਰੀ ਪੱਧਰ ਦੀਆਂ ਸਹੂਲਤਾਂ ਹੋਣ।
ਉਨ੍ਹਾਂ ਹਾਕੀ ਵਿੱਚ ਚੈਂਪੀਅਨ ਬਣੇ ਨੀਦਰਲੈਂਡ ਦਾ ਜ਼ਿਕਰ ਕਰਦਿਆਂ ਕਿਹਾ ਕਿ ਇਸ ਛੋਟੇ ਜਿਹੇ ਮੁਲਕ ਵਿੱਚ ਇੰਨੀਆਂ ਜ਼ਿਆਦਾ ਐਸਟੋ੍ਟਰਫ ਹਨ ਕਿ ਖਿਡਾਰੀਆਂ ਨੂੰ ਬਹੁਤੀ ਦੂਰ ਨਹੀਂ ਜਾਣਾ ਪੈਂਦਾ । ਸੰਤ ਸੀਚੇਵਾਲ ਨੇ ਕਿਹਾ ਕਿ ਦੁਨੀਆ ਵਿੱਚ ਹੁਣ ਜਦੋਂ ਸਭ ਤੋਂ ਵੱਧ ਆਬਾਦੀ ਸਾਡੇ ਮੁਲਕ ਦੀ ਹੈ ਤੇ ਸਭ ਤੋਂ ਵੱਧ ਨੌਜਵਾਨ ਤਾਕਤ ਵੀ ਸਾਡੇ ਮੁਲਕ ਕੋਲ ਹੈ। ਫਿਰ ਵੀ ਓਲੰਪਿਕ ਵਿੱਚ ਮੈਡਲਾਂ ਦੀ ਗਿਣਤੀ ਵਿੱਚ ਸਾਡਾ ਸਥਾਨ ਸਾਡੇ ਗੁਆਂਢੀ ਮੁਲਕ ਤੋਂ ਵੀ ਪੱਛੜ ਗਿਆ ਹੈ।
ਸੰਤ ਸੀਚੇਵਾਲ ਨੇ ਖੇਡ ਮੰਤਰਾਲੇ(Ministry of Sports) ਕੋਲੋ ਮੰਗ ਕੀਤੀ ਕਿ ਉਹ 2028 ਦੇ ਓਲੰਪਿਕ ਦੀ ਥਾਂ 2032 ਦੇ ਓਲੰਪਿਕ ਨਿਸ਼ਾਨਾ ਮਿੱਥ ਕੇ ਖੇਡ ਨੀਤੀ ਬਣਾਉਣ ਤਾਂ ਜੋ ਖੇਡਾਂ ਵਿੱਚ ਵੀ ਭਾਰਤ ਆਪਣੇ ਜਿੱਤ ਦੇ ਝੰਡੇ ਗੱਡ ਸਕੇ। ਉਨ੍ਹਾਂ ਕਿਹਾ ਕਿ ਦੁਨੀਆ ਵਿੱਚ ਜਿੱਤ ਹਾਸਲ ਕਰਨ ਲਈ ਮਾਰੂ ਹਥਿਆਰਾਂ ਦੀ ਦੌੜ ਲੱਗੀ ਹੋਈ ਹੈ। ਇਹ ਮਾਰੂ ਹਥਿਆਰ ਵਿਨਾਸ਼ ਦਾ ਪ੍ਰਤੀਕ ਹਨ ਜਦ ਕਿ ਖੇਡ ਮੈਦਾਨ ਖੁਸ਼ਹਾਲੀ ਤੇ ਆਪਸੀ ਭਾਈਚਾਰੇ ਦਾ ਪ੍ਰਤੀਕ ਹਨ। ਜੰਗ ਦੇ ਮੈਦਾਨ ਮੌਤ ਵੰਡਦੇ ਹਨ ਜਦ ਕਿ ਖੇਡ ਦੇ ਮੈਦਾਨ ਖੁਸ਼ੀਆਂ ਵੰਡਦੇ ਹਨ।
RELATED ARTICLES

LEAVE A REPLY

Please enter your comment!
Please enter your name here

- Advertisment -
Google search engine
spot_imgspot_imgspot_imgspot_img
spot_imgspot_imgspot_imgspot_img

Most Popular

Recent Comments