ਨੇਵੀ ਅਗਨੀਵੀਰ ਭਰਤੀ (Indian Navy Agniveer) ‘ਚ ਦਿਲਚਸਪੀ ਰੱਖਣ ਵਾਲੇ ਉਮੀਦਵਾਰ 27 ਮਈ 2024 ਤਕ ਅਧਿਕਾਰਤ ਪੋਰਟਲ agniveernavy.cdac.in ‘ਤੇ ਮੁਹੱਈਆ ਕਰਵਾਏ ਆਨਲਾਈਨ ਫਾਰਮ ਰਾਹੀਂ ਅਪਲਾਈ ਕਰ ਸਕਦੇ ਹਨ।
ਭਾਰਤੀ ਜਲ ਸੈਨਾ ਅਗਨੀਵੀਰ ਭਰਤੀ ਲਈ ਤਿਆਰੀ ਕਰ ਰਹੇ ਉਮੀਦਵਾਰਾਂ ਲਈ ਅਪਡੇਟ। ਭਾਰਤੀ ਜਲ ਸੈਨਾ ਨੇ ਅੱਜ ਯਾਨੀ ਸੋਮਵਾਰ, 13 ਮਈ ਤੋਂ ਅਗਨੀਵੀਰ (MR) – 02/2024 ਬੈਚ ਤੇ ਅਗਨੀਵੀਰ (SSR) – 02/2024 ਬੈਚ ਦੀ ਭਰਤੀ ਲਈ ਅਰਜ਼ੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਹੈ। ਨੇਵੀ ਅਗਨੀਵੀਰ ਭਰਤੀ (Indian Navy Agniveer) ‘ਚ ਦਿਲਚਸਪੀ ਰੱਖਣ ਵਾਲੇ ਉਮੀਦਵਾਰ 27 ਮਈ 2024 ਤਕ ਅਧਿਕਾਰਤ ਪੋਰਟਲ agniveernavy.cdac.in ‘ਤੇ ਮੁਹੱਈਆ ਕਰਵਾਏ ਆਨਲਾਈਨ ਫਾਰਮ ਰਾਹੀਂ ਅਪਲਾਈ ਕਰ ਸਕਦੇ ਹਨ।ਇੰਡੀਅਨ ਨੇਵੀ ਅਗਨੀਵੀਰ (MR) ਭਰਤੀ ਲਈ ਬਿਨੈ ਕਰਨ ‘ਚ ਦਿਲਚਸਪੀ ਰੱਖਣ ਵਾਲੇ ਉਮੀਦਵਾਰਾਂ ਨੂੰ ਕਿਸੇ ਮਾਨਤਾ ਪ੍ਰਾਪਤ ਬੋਰਡ ਤੋਂ ਮੈਟ੍ਰਿਕ (Class 10) ਦੀ ਪ੍ਰੀਖਿਆ ਪਾਸ ਕੀਤੀ ਹੋਣੀ ਚਾਹੀਦੀ ਹੈ। ਇਸ ਦੇ ਨਾਲ ਹੀ ਨੇਵੀ ਅਗਨੀਵੀਰ (SSR) ਭਰਤੀ ਲਈ ਉਮੀਦਵਾਰਾਂ ਨੂੰ ਸੀਨੀਅਰ ਸੈਕੰਡਰੀ (Class 12) ਦੀ ਪ੍ਰੀਖਿਆ ਪਾਸ ਕਰਨੀ ਚਾਹੀਦੀ ਹੈ। ਦੋਵੇਂ ਸ਼੍ਰੇਣੀਆਂ ‘ਚ ਅਗਨੀਵੀਰ ਭਰਤੀ ਲਈ ਉਮੀਦਵਾਰ ਦਾ ਜਨਮ 1 ਨਵੰਬਰ 2003 ਤੋਂ ਪਹਿਲਾਂ ਤੇ 30 ਅਪ੍ਰੈਲ 2007 ਤੋਂ ਬਾਅਦ ਨਹੀਂ ਹੋਇਆ ਹੋਣਾ ਚਾਹੀਦਾ ਹੈ।ਪਹਿਲੇ ਪੜਾਅ ਦੀ ਪ੍ਰੀਖਿਆ ‘ਚ ਪ੍ਰਦਰਸ਼ਨ ਦੇ ਆਧਾਰ ‘ਤੇ ਸਫਲ ਐਲਾਨੇ ਗਏ ਉਮੀਦਵਾਰਾਂ ਨੂੰ ਅਗਲੇ ਪੜਾਅ ‘ਚ ਸਰੀਰਕ ਕੁਸ਼ਲਤਾ ਟੈਸਟ (PFT), ਲਿਖਤੀ ਪ੍ਰੀਖਿਆ ਤੇ ਮੈਡੀਕਲ ਟੈਸਟ ਲਈ ਬੁਲਾਇਆ ਜਾਵੇਗਾ। ਚੋਣ ਪ੍ਰਕਿਰਿਆ ਬਾਰੇ ਵਧੇਰੇ ਜਾਣਕਾਰੀ ਲਈ ਉਮੀਦਵਾਰ ਸਬੰਧਤ ਭਰਤੀ ਨੋਟੀਫਿਕੇਸ਼ਨ ਦੇਖ ਸਕਦੇ ਹਨ।