ਏਆਈਸੀਟੀਈ ਨੇ ਇਹ ਪਹਿਲ ਚੰਦਰਯਾਨ-3 ਦੀ ਸਫਲ ਲਾਂਚਿੰਗ ਦੇ ਇਕਸਾਲ ਪੂਰਾ ਹੋਣ ਦੇ ਮੌਕੇ ’ਤੇ ਕੀਤੀ ਹੈ।
ਹੁਣ ਇੰਜੀਨੀਅਰਿੰਗ ਦੀ ਪੜ੍ਹਾਈ ਦੇ ਨਾਲ ਵਿਦਿਆਰਥੀ ਸਪੇਸ ਟੈਕਨਾਲੋਜੀ ਦੀ ਪੜ੍ਹਾਈ ਵੀ ਕਰ ਸਕਣਗੇ। ਇਹ ਪੜ੍ਹਾਈ ਉਨ੍ਹਾਂ ਦੇ ਇੰਜੀਨੀਅਰਿੰਗ ਕੋਰਸ ਦੇ ਇਲਾਵਾ ਹੋਵੇਗੀ। ਇਸਦੇ ਲਈ ਉਨ੍ਹਾਂ ਨੂੰ ਹੋਰ ਕ੍ਰੈਡਿਟ ਨੰਬਲ ਵੀ ਮਿਲਣਗੇ। ਜੋ ਅੱਗੇ ਚੱਲ ਕੇ ਸਪੇਸ ਟੈਕਨਾਲੋਜੀ ਦੇ ਖੇਤਰ ’ਚ ਉਨ੍ਹਾਂ ਨੂੰ ਕਰੀਅਰ ਬਣਾਉਣ ’ਚ ਮਦਦ ਦੇਵੇਗਾ। ਫਿਲਹਾਲ ਇਸਰੋ, ਇਨਸਪੇਸ ਤੇ ਇੰਡੀਅਨ ਸਪੇਸ ਐਸੋਸੀਏਸ਼ਨ ਦੇ ਨਾਲ ਮਿਲ ਕੇ ਆਲ ਇੰਡੀਆ ਟੈਕਨਾਲੋਜੀ ਸਿੱਖਿਆ ਕੌਂਸਲ (ਏਆਈਸੀਟੀਈ) ਨੇ ਇੰਜੀਨੀਅਰਿੰਗ ਦੇ ਵਿਦਿਆਰਥੀਆਂ ਲਈ ਸਪੇਸ ਟੈਕਨਾਲੋਜੀ ਦਾ ਇਕ ਮਾਡਲ ਕਰੀਕੁਲਮ ਤਿਆਰ ਕੀਤਾ ਹੈ। ਏਆਈਸੀਟੀਈ ਨੇ ਇਹ ਪਹਿਲ ਚੰਦਰਯਾਨ-3 ਦੀ ਸਫਲ ਲਾਂਚਿੰਗ ਦੇ ਇਕਸਾਲ ਪੂਰਾ ਹੋਣ ਦੇ ਮੌਕੇ ’ਤੇ ਕੀਤੀ ਹੈ। ਇਹ ਲਾਂਚਿੰਗ 23 ਅਗਸਤ ਨੂੰ ਹੋਈ ਸੀ। ਜੋ ਭਾਰਤ ਲਈ ਇਕ ਵੱਡੀ ਉਪਲਬਧੀ ਹੈ। ਇਸ ਪਹਿਲ ਦੇ ਪਿੱਛੇ ਮੁੱਖ ਮਕਸਦ ਦੇਸ਼ ਦੇ ਨੌਜਵਾਨਾਂ ’ਚ ਪੁਲਾੜ ਦੇ ਖੇਤਰ ’ਚ ਕੰਮ ਕਰਨ ਦੀ ਉਤਸੁਕਤਾ ਨੂੰ ਵਧਾਉਣਾ ਹੈ। ਇਸਦੇ ਤਹਿਤ ਸਪੇਸ ਟੈਕਨਾਲੋਜੀ ਦੇ ਛੇ ਕੋਰਸ ਤਿਆਰ ਕੀਤੇ ਗਏ ਹਨ। ਹਰ ਕੋਰਸ ਤਿੰਨ ਤੋਂ ਚਾਰ ਕ੍ਰੈਡਿਟ ਨੰਬਰਾਂ ਦੇ ਹਨ। ਉੱਥੇ ਇਸਦੀ ਪੜ੍ਹਾਈ ਬੈਟੈੱਕ ਤੇ ਐੱਮਟੈੱਕ ਕਰਨ ਵਾਲੇ ਕਿਸੇ ਵੀ ਬ੍ਰਾਂਚ ਦੇ ਵਿਦਿਆਰਥੀ ਕਰ ਸਕਣਗੇ। ਇਸ ਦੌਰਾਨ ਉਹ ਕੁੱਲ 22 ਕ੍ਰੈਡਿਟ ਨੰਬਰ ਹਾਸਲ ਕਰ ਸਕਦੇ ਹਨ। ਹਾਲਾਂਕਿ ਇਹ ਕਿਸੇ ਵੀ ਵਿਦਿਆਰਥੀ ਲਈ ਲਾਜ਼ਮੀ ਨਹੀਂ ਹੈ। ਇਹ ਉਨ੍ਹਾਂ ਦੀ ਦਿਲਚਸਪੀ ’ਤੇ ਨਿਰਭਰ ਰਹੇਗਾ।